ਰਾਜ ਗਰੇਵਾਲ ਨਾਲ ਜੁੜੇ ਕਾਰੋਬਾਰਾਂ ਲਈ ‘ ਰਿਸੀਵਰ ’ ਨਿਯੁਕਤ ਕਰਨ ਦੀ ਮੰਗ
ਟੋਰਾਂਟੋ, 5 ਸਤੰਬਰ (ਹਰਜੀਤ ਸਿੰਘ ਬਾਜਵਾ)-ਕੈਨੇਡਾ ਸਿਆਸਤ ਦਾ ਚਰਚਿਤ ਚਿਹਰਾ ਬਣੇ ਹੋਏ ਬਰੈਂਪਟਨ (ਕੈਨੇਡਾ) ਤੋਂ ਸਾਬਕਾ ਸੰਸਦ ਮੈਂਬਰ ਅਤੇ ਵਕੀਲ ਰਾਜ ਗਰੇਵਾਲ ਉਰਫ਼ ਰਾਜਵਿੰਦਰ ਸਿੰਘ ਗਰੇਵਾਲ ਧੋਖਾਧੜੀ ਦੇ ਮਾਮਲਿਆਂ ਕਾਰਨ ਹੋਰ ਮੁਸ਼ਕਿਲਾਂ ਵਿਚ ਘਿਰਦੇ ਨਜ਼ਰ ਆ ਰਹੇ ਹਨ। ਕੈਨੇਡੀਅਨ ਇੰਪੀਰੀਅਲ ਬੈਂਕ ਆਫ਼ ਕਾਮਰਸ (ਸੀ.
ਟੋਰਾਂਟੋ, 5 ਸਤੰਬਰ (ਹਰਜੀਤ ਸਿੰਘ ਬਾਜਵਾ)-ਕੈਨੇਡਾ ਸਿਆਸਤ ਦਾ ਚਰਚਿਤ ਚਿਹਰਾ ਬਣੇ ਹੋਏ ਬਰੈਂਪਟਨ (ਕੈਨੇਡਾ) ਤੋਂ ਸਾਬਕਾ ਸੰਸਦ ਮੈਂਬਰ ਅਤੇ ਵਕੀਲ ਰਾਜ ਗਰੇਵਾਲ ਉਰਫ਼ ਰਾਜਵਿੰਦਰ ਸਿੰਘ ਗਰੇਵਾਲ ਧੋਖਾਧੜੀ ਦੇ ਮਾਮਲਿਆਂ ਕਾਰਨ ਹੋਰ ਮੁਸ਼ਕਿਲਾਂ ਵਿਚ ਘਿਰਦੇ ਨਜ਼ਰ ਆ ਰਹੇ ਹਨ।ਕੈਨੇਡੀਅਨ ਇੰਪੀਰੀਅਲ ਬੈਂਕ ਆਫ਼ ਕਾਮਰਸ (ਸੀ.ਆਈ.ਬੀ.ਸੀ.)ਨੇ ਓਂਟਾਰੀਓ ਦੀ ਅਦਾਲਤ ਨੂੰ ਅਪੀਲ ਕੀਤੀ ਕਿ ਰਾਜਵਿੰਦਰ ਸਿੰਘ ਗਰੇਵਾਲ ਨਾਲ ਜੁੜੇ ਕਾਰੋਬਾਰਾਂ ਅਤੇ ਵਪਾਰਕ ਜਾਇਦਾਦਾਂ ਦੀ ਦੇਖਰੇਖ ਲਈ ਇਕ ‘ਰਿਸੀਵਰ’ ਨਿਯੁਕਤ ਕੀਤਾ ਜਾਵੇ।ਬੈਂਕ ਦਾ ਦਾਅਵਾ ਹੈ ਕਿ ਗਰੇਵਾਲ ਵੱਲ ਲਗਭਗ 1 ਕਰੋੜ 77 ਲੱਖ ਡਾਲਰ ਦੀ ਰਕਮ ਬਕਾਇਆ ਹੈ। ਸੀ.ਆਈ.ਬੀ.ਸੀ. ਦਾ ਕਹਿਣਾ ਹੈ ਕਿ ਗਰੇਵਾਲ ਅਤੇ ਉਸ ਨਾਲ ਜੁੜੀਆਂ ਕੰਪਨੀਆਂ ਖ਼ਿਲਾਫ਼ ਕਈ ਮੁਕੱਦਮੇ ਅਤੇ ਜਾਂਚਾਂ ਚਲ ਰਹੀਆਂ ਹਨ। ਬੈਂਕ ਨੇ ਇਸ ਸਥਿਤੀ ਨੂੰ ਮੁਕੱਦਮਿਆਂ ਦਾ ਹੜ੍ਹ ਦੱਸਦਿਆਂ ਕਿਹਾ ਹੈ ਕਿ ਬਕਾਇਆ ਕਰਜ਼ੇ ਦੀ ਰਕਮ ਵਾਪਸ ਮਿਲਣ ਦੀ ਸੰਭਾਵਨਾਂ ਬਹੁਤ ਹੀ ਘੱਟ ਹੈ। ਰਾਜਵਿੰਦਰ ਸਿੰਘ ਗਰੇਵਾਲ ਉਰਫ਼ ਰਾਜ ਗਰੇਵਾਲ ਆਰ.ਐਸ.ਜੀ. ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਸੰਸਥਾਪਕ ਹਨ ਅਤੇ ਉਹ ਲਾਅ ਸੁਸਾਇਟੀ ਆਫ਼ ਓਂਟਾਰੀਓ (ਐਲ.ਐਸ.ਓ.)ਦੀ ਕਾਰਵਾਈ ਦਾ ਸਾਹਮਣਾ ਵੀ ਕਰ ਰਹੇ ਹਨ। ਐਲ.ਐਸ.ਓ. ਵਲੋਂ ਉਨ੍ਹਾਂ ਦਾ ਵਕਾਲਤ ਦਾ ਲਾਇਸੈਂਸ ਰੱਦ ਕਰਨ ਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ, ਇਹ ਵੀ ਪਤਾ ਲੱਗਾ ਹੈ ਕਿ ਗਰੇਵਾਲ ਨੇ ਆਪਣਾ ਵਕਾਲਤ ਦਾ ਲਾਇਸੈਂਸ ਵਾਪਸ ਕਰ ਦਿੱਤਾ ਹੈ। ਉਨ੍ਹਾਂ ਵਲੋਂ ਕਥਿਤ ਮੋਰਟਗੇਜ਼ (ਲੋਨ ਮਾਮਲੇ) ਧੋਖਾਧੜੀ ਵਿਚ ਸ਼ਾਮਿਲ ਹੋਣ ਦੇ ਦੋਸ਼ ਹਨ, ਜਿਸ ਦੀ ਰਕਮ 10 ਕਰੋੜ ਡਾਲਰ ਤੋਂ ਵੀ ਵਧੇਰੇ ਹੋ ਸਕਦੀ ਹੈ।