06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਧੋਖਾਧੜੀ ਦੇ ਦੋਸ਼ਾਂ ’ ਚ ਗ੍ਰਿਫ਼ਤਾਰ ਵੈਨਕੂਵਰ ਪੁਲਿਸ ਦਾ ਅਧਿਕਾਰੀ ਕੈਲ ਦੁਸਾਂਝ ਮੁਅੱਤਲ

ਵੈਨਕੂਵਰ, 5 ਸਤੰਬਰ (ਮਲਕੀਤ ਸਿੰਘ)-ਵੈਨਕੂਵਰ ਪੁਲਿਸ ਵਲੋਂ ਚੋਰੀ ਅਤੇ ਧੋਖਾਧੜੀ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਕੈਲ ਦੁਸਾਂਝ ਨੂੰ ਨੌਕਰੀ ਤੋਂ ਮੁਅੱਤਲ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਜਾਰੀ ਹੈ। ਵੈਨਕੂਵਰ ਪੁਲਿਸ ਮੁਖੀ ਸਟੀਵ ਰਾਏ ਅਤੇ ਉਨ੍ਹਾਂ ਦੀ ਜਾਂਚ ਟੀਮ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 26 ਸਾਲਾਂ ਤੋਂ ਪੁਲਿਸ ‘ਚ ਨੌਕਰੀ ਕਰ ਰਹੇ ਕਲਵਿੰਦਰ ਸਿੰਘ ਕੈਲ ਦੁਸਾਂਝ ਅਤੇ ਉਸ ਦੇ 51 ਸਾਲਾ ਭਾਈਵਾਲ ਸਰਬਜੀਤ ਸਿੰਘ ਗਿੱਲ ‘ਤੇ ਕੁੱਲ 9 ਦੋਸ਼ ਲਗਾਏ ਗਏ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਵੈਨਕੂਵਰ, 5 ਸਤੰਬਰ (ਮਲਕੀਤ ਸਿੰਘ)-ਵੈਨਕੂਵਰ ਪੁਲਿਸ ਵਲੋਂ ਚੋਰੀ ਅਤੇ ਧੋਖਾਧੜੀ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਕੈਲ ਦੁਸਾਂਝ ਨੂੰ ਨੌਕਰੀ ਤੋਂ ਮੁਅੱਤਲ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਜਾਰੀ ਹੈ।ਵੈਨਕੂਵਰ ਪੁਲਿਸ ਮੁਖੀ ਸਟੀਵ ਰਾਏ ਅਤੇ ਉਨ੍ਹਾਂ ਦੀ ਜਾਂਚ ਟੀਮ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 26 ਸਾਲਾਂ ਤੋਂ ਪੁਲਿਸ ‘ਚ ਨੌਕਰੀ ਕਰ ਰਹੇ ਕਲਵਿੰਦਰ ਸਿੰਘ ਕੈਲ ਦੁਸਾਂਝ ਅਤੇ ਉਸ ਦੇ 51 ਸਾਲਾ ਭਾਈਵਾਲ ਸਰਬਜੀਤ ਸਿੰਘ ਗਿੱਲ ‘ਤੇ ਕੁੱਲ 9 ਦੋਸ਼ ਲਗਾਏ ਗਏ ਹਨ।ਪੁਲਿਸ ਮੁਖੀ ਅਨੁਸਾਰ 2023 ਤੋਂ ਵੈਨਕੂਵਰ ਪੁਲਿਸ ਦੇ ਇਕ ਵਿਸ਼ੇਸ਼ ਦਸਤੇ ਵਲੋਂ ਇਸ ਸੰਬੰਧੀ ਆਰੰਭੀ ਜਾਂਚ ਉਪਰੰਤ ਹੀ ਸਾਰੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।ਪੁਲਿਸ ਮੁਖੀ ਨੇ ਇਹ ਵੀ ਕਿਹਾ ਕਿ ਕਿਸੇ ਇਕ ਪੁਲਿਸ ਅਧਿਕਾਰੀ ਦੀ ਗਲਤ ਕਾਰਵਾਈ ਦਾ ਅਸਰ ਸਾਰੇ ਅਧਿਕਾਰੀਆਂ ’ਤੇ ਨਹੀਂ ਪੈਣਾ ਚਾਹੀਦਾ। ਅਸੀਂ ਭਵਿੱਖ ਵਿਚ ਵੀ ਗਲਤ ਅਨਸਰ ਫੜਦੇ ਰਹਾਂਗੇ, ਭਾਵੇਂ ਉਹ ਸਾਡੇ ਮਹਿਕਮੇ ਦੇ ਹੀ ਕਿਉਂ ਨਾ ਹੋਣ। ਦੂਜੇ ਪਾਸੇ, ਦੁਸਾਂਝ ਦੇ ਵਕੀਲ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਮੇਰਾ ਮੁਵੱਕਿਲ ਨਿਰਦੋਸ਼ ਹੈ। ਹਾਲੇ ਸਿਰਫ ਦੋਸ਼ ਲੱਗੇ ਹਨ, ਅਦਾਲਤ ਵਿਚ ਸਿੱਧ ਨਹੀਂ ਹੋਏ। ਇਸ ਕਾਰਨ ਹਾਲ ਦੀ ਘੜੀ ਉਸ ਨੂੰ ਨਿਰਦੋਸ਼ ਮੰਨਿਆ ਜਾਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤੀਆਂ ਲਈ ਈ.ਬੀ.-1 ਗ੍ਰੀਨ ਕਾਰਡ ਕੋਟਾ ਮੁੱਕਣ ਦਾ ਖ਼ਦਸ਼ਾ ਅਗਲੀ ਖ਼ਬਰ ਮੋਹਨ ਭਾਗਵਤ ਗੁਰਦੁਆਰਾ ਲੰਡਨ ਤੇ ਸਵਾਮੀਨਿਰਾਇਣ ਮੰਦਰ ਵਿਖੇ ਹੋਏ ਨਤਮਸਤਕ
Ad Position 24