ਨਿਊਯਾਰਕ ’ਚ ਇਮਾਰਤ ਡਿਗਣ ਕਾਰਨ 6 ਮੌਤਾਂ ਤੇ 19 ਜ਼ਖ਼ਮੀ
ਨਿਊਯਾਰਕ, 12 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਬਰੁਕਲਿਨ ਦੇ ਫਲੈਟਬੁਸ਼ ਇਲਾਕੇ ’ਚ ਤਿੰਨ ਮੰਜ਼ਿਲਾ ਇਮਾਰਤ ਨਾਲ ਲੱਗਦੀ ਜਗ੍ਹਾ ’ਤੇ ਉਸਾਰੀ ਲਈ ਪੁੱਟੇ ਟੋਏ ’ਚ ਧਸ ਗਈ। ਅੱਗ ਬੁਝਾਊ ਵਿਭਾਗ ਮੁਤਾਬਕ ਹਾਦਸੇ ’ਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਤੇ 19 ਹੋਰ ਜ਼ਖ਼ਮੀ ਹੋਏ ਹਨ।
ਢ
ਢਹਿ ਢੇਰੀ ਹੋਈ ਇਮਾਰਤ ਦਾ ਮਲਬਾ।
13-11-2026
ਨਿਊਯਾਰਕ, 12 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਬਰੁਕਲਿਨ ਦੇ ਫਲੈਟਬੁਸ਼ ਇਲਾਕੇ ’ਚ ਤਿੰਨ ਮੰਜ਼ਿਲਾ ਇਮਾਰਤ ਨਾਲ ਲੱਗਦੀ ਜਗ੍ਹਾ ’ਤੇ ਉਸਾਰੀ ਲਈ ਪੁੱਟੇ ਟੋਏ ’ਚ ਧਸ ਗਈ। ਅੱਗ ਬੁਝਾਊ ਵਿਭਾਗ ਮੁਤਾਬਕ ਹਾਦਸੇ ’ਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਤੇ 19 ਹੋਰ ਜ਼ਖ਼ਮੀ ਹੋਏ ਹਨ। ਚਾਰ ਦੀ ਹਾਲਤ ਨਾਜ਼ੁਕ ਹੈ। ਇਲਾਜ ਕਰਵਾਉਣ ਵਾਲਿਆਂ ’ਚ 7 ਬੱਚੇ ਵੀ ਸ਼ਾਮਲ ਹਨ। ਹਾਦਸਾ ਸ਼ਾਮ ਚਾਰ ਵਜੇ ਤੋਂ ਕੁਝ ਸਮੇਂ ਬਾਅਦ ਵਾਪਰਿਆ। ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਦੁਕਾਨ ਤੇ ਉੱਪਰ ਰਿਹਾਇਸ਼ੀ ਕਮਰੇ ਸਨ। ਇਮਾਰਤ ਡਿੱਗਣ ਨਾਲ ਵਸਨੀਕ ਤੇ ਨਾਲ ਵਾਲੀ ਥਾਂ ’ਤੇ ਕੰਮ ਕਰਦੇ ਉਸਾਰੀ ਕਾਮੇ ਮਲਬੇ ਹੇਠ ਫਸ ਗਏ। ਬਚਾਅ ਕਰਮੀਆਂ ਨੇ ਇਕ ਔਰਤ ਤੇ ਉਸ ਦੇ 2 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। 6 ਮਹੀਨਿਆਂ ਦੀ ਗਰਭਵਤੀ ਔਰਤ ਨੂੰ ਵੀ ਜਿਊਂਦਾ ਬਚਾਇਆ ਗਿਆ। ਅੱਗ ਬੁਝਾਊ ਤੇ ਐਮਰਜੈਂਸੀ ਮੈਡੀਕਲ ਸੇਵਾਵਾਂ ਦੇ ਕਰੀਬ 250 ਮੁਲਾਜ਼ਮ ਮੌਕੇ ’ਤੇ ਪਹੁੰਚੇ। ਰਾਤ ਭਰ ਚੱਲੀ ਭਾਲ ਮਗਰੋਂ ਸਵੇਰੇ ਮਲਬੇ ’ਚੋਂ ਹੋਰ ਲਾਸ਼ਾਂ ਕੱਢੀਆਂ ਗਈਆਂ। ਅਧਿਕਾਰੀਆਂ ਨੂੰ ਹਾਲੇ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਭਾਲ ਲਈ ਸਿਖਲਾਈ ਪ੍ਰਾਪਤ ਕੁੱਤਿਆਂ, ਡਰੋਨਾਂ ਤੇ ਮਲਬਾ ਖਿੱਚਣ ਵਾਲੀਆਂ ਮਸ਼ੀਨਾਂ ਦੀ ਮਦਦ ਲਈ ਜਾ ਰਹੀ ਹੈ। ਹੋਰ ਹਿੱਸਾ ਡਿੱਗਣ ਦੇ ਖ਼ਤਰੇ ਕਾਰਨ ਕੰਮ ਸਾਵਧਾਨੀ ਨਾਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇਕ ਅੱਗ ਬੁਝਾਊ ਮੁਲਾਜ਼ਮ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਇਮਾਰਤ ਵਿਭਾਗ ਤੇ ਜਾਂਚ ਏਜੰਸੀਆਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕਰ ਰਹੀਆਂ ਹਨ। ਨੇੜਲੀਆਂ ਇਮਾਰਤਾਂ ਦੀ ਮਜ਼ਬੂਤੀ ਵੀ ਜਾਂਚੀ ਜਾ ਰਹੀ ਹੈ ਅਤੇ ਕਈ ਸੜਕਾਂ ਬੰਦ ਹਨ। ਰੈੱਡਕਰਾਸ ਤੇ ਸ਼ਹਿਰੀ ਪ੍ਰਸ਼ਾਸਨ ਨੇ ਪ੍ਰਭਾਵਿਤ ਪਰਿਵਾਰਾਂ ਲਈ ਆਰਜ਼ੀ ਰਿਹਾਇਸ਼, ਖਾਣੇ, ਕੱਪੜਿਆਂ ਅਤੇ ਸਿਹਤ ਸੇਵਾਵਾਂ ਦਾ ਪ੍ਰਬੰਧ ਕੀਤਾ ਹੈ।