13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਚਰਨਜੀਤ ਚੰਨੀ ਵਲੋਂ 'ਬਦਲਾਅ ਦਾ ਸੱਚ' ਨਾਅ ਦੀ ਵੈਬਸਾਈਟ ਲਾਂਚ, ਵੈਬਸਾਈਟ ਰਾਹੀਂ ਲੋਕ ਦਰਜ ਕਰਵਾ ਸਕਦੇ ਹਨ ਸ਼ਿਕਾਇਤਾ

ਲੁਧਿਆਣਾ, 13 ਨਵੰਬਰ (ਰੂਪੇਸ਼ ਕੁਮਾਰ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਵਲੋਂ ਅੱਜ ਲੁਧਿਆਣਾ ਵਿਖੇ...

Ad Position 21
No active advertisement
ਅਜੀਤ ਡੈਸਕ 13-11-2026

ਲੁਧਿਆਣਾ, 13 ਨਵੰਬਰ (ਰੂਪੇਸ਼ ਕੁਮਾਰ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਵਲੋਂ ਅੱਜ ਲੁਧਿਆਣਾ ਵਿਖੇ 'ਬਦਲਾਅ ਦਾ ਸੱਚ' ਨਾਅ ਦੀ ਵੈਬਸਾਈਟ ਲਾਂਚ ਕੀਤੀ ਗਈ ਹੈ। ਜਿਸ ਰਾਹੀਂ ਲੋਕ ਨਸ਼ੇ, ਬੇਰੁਜ਼ਗਾਰੀ, ਨਾਜਾਇਜ਼ ਮਾਈਨਿੰਗ, ਗੈਂਗਸਟਰ ਆਦਿ ਵਿਸ਼ਿਆਂ ਸਬੰਧੀ ਆਪਣੀ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ ਅਤੇ ਉਨ੍ਹਾਂ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ। 

ਜਵਾਨੀ ਸੰਭਾਲ ਯਾਤਰਾ ਦੇ ਲੁਧਿਆਣਾ ਪਹੁੰਚਣ ਮੌਕੇ ਦੇਰ ਸ਼ਾਮ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਚੰਨੀ ਨੇ ਸੀਨੀਅਰ ਕਾਂਗਰਸੀ ਆਗੂਆਂ ਦੀ ਮੌਜੂਦਗੀ ਵਿਚ 'ਬਦਲਾਅ ਦਾ ਸੱਚ' ਵੈਬਸਾਈਟ ਲਾਂਚ ਕੀਤੀ। ਇਸ ਮੌਕੇ ਉਨ੍ਹਾਂ ਨੇ ਵੈਬਸਾਈਟ ਵਿਚ ਦਰਜ ਪੰਜ ਪੁਆਇੰਟਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ ਭਰ ਕੇ ਲੋਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਨ੍ਹਾਂ ਪੁਆਇੰਟਾਂ ਵਿਚ ਨਸ਼ਾ, ਬੇਰੁਜ਼ਗਾਰੀ, ਨਜਾਇਜ਼ ਮਾਈਨਿੰਗ, ਗੈਂਗਸਟਰ ਆਦੀ ਸ਼ਾਮਿਲ ਹਨ।

ਸ਼ਿਕਾਇਤ ਕਰਤਾ ਤੇ ਜਾਣਕਾਰੀ ਗੁਪਤ ਰੱਖੀ ਜਾਵੇਗੀ ਅਤੇ ਪਾਰਟੀ ਵਲੋਂ ਜਾਣਕਾਰੀ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਜਦ ਕਿ ਉਨ੍ਹਾਂ ਦਾ ਲੁਧਿਆਣਾ ਵਿਚ ਕਈ ਥਾਈ ਵਿਰੋਧ ਹੋਣ ਬਾਰੇ ਚੰਨੀ ਨੇ ਕਿਹਾ ਕਿ ਇਹ ਲੋਕ ਆਪ ਸਮਰਥਕ ਹਨ, ਜਿਹੜੇ ਸਰਕਾਰ ਦੀ ਸ਼ੈਅ ਉਪਰ ਕੋਈ ਨਾ ਕੋਈ ਗਲਤ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਲੋਂ ਇਨ੍ਹਾਂ ਦਾ ਸੱਚ ਨਸ਼ਰ ਕੀਤਾ ਗਿਆ ਹੈ ਕਿ ਸਰਕਾਰੀ ਕੋਠੀਆਂ ਵਿਚ ਬਾਹਰੀ ਲੋਕ ਰਹਿੰਦੇ ਹਨ ਅਤੇ ਮੁੱਖ ਮੰਤਰੀ ਦੀ ਪਾਵਰ ਹੋਰ ਕੋਈ ਵਤਰਦਾ ਹੈ। ਉੱਥੇ ਹੀ, ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂਆਂ ਦੀ ਗੈਰ ਮੌਜੂਦਗੀ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਸਾਡੀ ਯਾਤਰਾ ਸਫ਼ਲ ਰਹੀ ਹੈ ਅਤੇ ਪ੍ਰੈਸ ਕਾਨਫਰੰਸ ਤੋਂ ਉੱਠ ਕੇ ਚਲੇ ਗਏ। 

Ad Position 22
No active advertisement
ਅਗਲੀ ਖ਼ਬਰ ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਹੰਗਾਮਾ, ਕਾਂਗਰਸੀ ਕੌਂਸਲਰਾਂ ਵਲੋਂ ਧਰਨਾ
Ad Position 24