ਕਸ਼ਮੀਰ ’ਚ ਪਾਕਿ ਫੌਜ ਦੇ ਅੱਤਿਆਚਾਰਾਂ ਵਿਰੁੱਧ ਇਟਲੀ ਵਿਖੇ ਰੋਸ ਪ੍ਰਦਰਸ਼ਨ
ਮਿਲਾਨ, 12 ਅਗਸਤ (ਹਰਦੀਪ ਸਿੰਘ ਕੰਗ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਪਾਕਿਸਤਾਨੀ ਫੋਰਸਾਂ ਵਲੋਂ ਨਿਰਦੋਸ਼ ਨਾਗਰਿਕਾਂ ਦੇ ਕਤਲਾਂ ਅਤੇ ਉਨ੍ਹਾਂ ’ਤੇ ਹੋ ਰਹੇ ਜੁਲਮਾਂ ਦੇ ਵਿਰੋਧ ਵਿਚ ਇਟਲੀ ਦੇ ਬੋਲੋਨੀਆ ਸ਼ਹਿਰ ਵਿਚ ਕਸ਼ਮੀਰੀ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨੇ ਵਿਰੋਧ ਮਾਰਚ ਕੱਢਿਆ ਗਿਆ, ਜਿਸ ਵਿਚ ਸੈਂਕੜੇ ਵਿਅਕਤੀਆਂ ਨੇ ਹਿੱਸਾ ਲਿਆ ਅਤੇ ਪਾਕਿਸਤਾਨੀ ਫੋਰਸ ਦੇ ਜੁਲਮਾਂ ਖਿਲਾਫ਼ ਆਵਾਜ਼ ਬੁਲੰਦ ਕੀਤੀ ਤੇ ਜੁਆਇੰਟ ਅਵਾਮੀ ਐਕਸ਼ਨ ਕਮੇਟੀ (ਜੇ. ਏ.
ਮਿਲਾਨ, 12 ਅਗਸਤ (ਹਰਦੀਪ ਸਿੰਘ ਕੰਗ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਪਾਕਿਸਤਾਨੀ ਫੋਰਸਾਂ ਵਲੋਂ ਨਿਰਦੋਸ਼ ਨਾਗਰਿਕਾਂ ਦੇ ਕਤਲਾਂ ਅਤੇ ਉਨ੍ਹਾਂ ’ਤੇ ਹੋ ਰਹੇ ਜੁਲਮਾਂ ਦੇ ਵਿਰੋਧ ਵਿਚ ਇਟਲੀ ਦੇ ਬੋਲੋਨੀਆ ਸ਼ਹਿਰ ਵਿਚ ਕਸ਼ਮੀਰੀ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨੇ ਵਿਰੋਧ ਮਾਰਚ ਕੱਢਿਆ ਗਿਆ, ਜਿਸ ਵਿਚ ਸੈਂਕੜੇ ਵਿਅਕਤੀਆਂ ਨੇ ਹਿੱਸਾ ਲਿਆ ਅਤੇ ਪਾਕਿਸਤਾਨੀ ਫੋਰਸ ਦੇ ਜੁਲਮਾਂ ਖਿਲਾਫ਼ ਆਵਾਜ਼ ਬੁਲੰਦ ਕੀਤੀ ਤੇ ਜੁਆਇੰਟ ਅਵਾਮੀ ਐਕਸ਼ਨ ਕਮੇਟੀ (ਜੇ.ਏ.ਏ.ਸੀ.) ਪ੍ਰਤੀ ਆਪਣਾ ਸਮਰਥਨ ਪ੍ਰਗਟਾਇਆ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਯੁਨਾਈਟਿੰਡ ਕਿੰਗਡਮ ਦੇ ਬ੍ਰੈਡਫੋਰਡ ਸ਼ਹਿਰ ਵਿਚ ਸਥਿਤ ਪਾਕਿਸਤਾਨੀ ਕੌਂਸਲੇਟ ਦੇ ਬਾਹਰ ਵੀ ਕਸ਼ਮੀਰੀ ਭਾਈਚਾਰੇ ਦੇ ਲੋਕਾਂ ਨੇ ਅਜਿਹਾ ਹੀ ਇਕ ਰੋਸ ਮਾਰਚ ਕੱਢਿਆ ਸੀ।