11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮੈਲੀਨੌਸਕਸ ਦੀ ਸਰਪ੍ਰਸਤੀ ਹੇਠ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਐਡੀਲੇਡ, 11 ਨਵੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਕਨਵੈਨਸ਼ਨ ਸੈਂਟਰ ਵਿਖੇ ਦੀਵਾਲੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਦੱਖਣੀ ਆਸਟ੍ਰੇਲੀਆ ਦੇ ਮਾਣਯੋਗ ਪ੍ਰੀਮੀਅਰ ਪੀਟਰ ਮਾਲੀਨੌਸਕਾਸ ਸੰਸਦ ਮੈਂਬਰ, ਅਤੇ ਮਾਣਯੋਗ ਨਾਡੀਆ ਕਲੈਂਸੀ ਸੰਸਦ ਮੈਂਬਰ, ਬਹੁ-ਸੱਭਿਆਚਾਰਕ ਮਾਮਲਿਆਂ ਦੇ ਮੰਤਰੀ, ਮਿਸਟਰ ਲਾਰੈਂਸ ਬੇਨ ਸੰਸਦ ਮੈਂਬਰ, ਤਾਂਬਾ, ਸਟੀਲ, ਮਹੱਤਵਪੂਰਨ ਧਾਤਾਂ ਤੇ ਖਣਿਜਾਂ ਦੇ ਸਹਾਇਕ ਮੰਤਰੀ, ਮਿਸ ਮੀਗਨ ਸਪੈਂਸਰ ਸੰਸਦ ਮੈਂਬਰ, ਟੋਰੈਂਸ ਤੋਂ ਅਤੇ ਮਿਸਟਰ ਮੈਥਿਊ ਮਾਰੋਜ਼ੀ ਸੰਸਦ ਮੈਂਬਰ, ਦੱਖਣੀ ਆਸਟ੍ਰੇਲੀਆਈ ਬਹੁ-ਸੱਭਿਆਚਾਰਕ ਕਮਿਸ਼ਨ ਦੇ ਡਿਪਟੀ ਚੇਅਰ ਅਮਰਜੀਤ ਗਰੇਵਾਲ, ਮੋਰੀਆਲਟਾ ਤੋਂ ਸੰਸਦ ਮੈਂਬਰ ਦਾ ਭਾਈਚਾਰੇ ਨਾਲ ਸ਼ਾਮਲ ਹੋਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Ad Position 21
No active advertisement
ਮਲਟੀਕਲਚਰਲ ਮੰਤਰੀ ਨਾਡੀਆ ਕਲੈਂਸੀ ਸਮੇਤ ਵੱਖ-ਵੱਖ ਆਗੂਆਂ ਨੇ ਦੀਵਾਲੀ ਦੀਆਂ ਦਿੱਤੀਆਂ ਵਧਾਈਆਂ 12-11-2026
ਐਡੀਲੇਡ, 11 ਨਵੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਕਨਵੈਨਸ਼ਨ ਸੈਂਟਰ ਵਿਖੇ ਦੀਵਾਲੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਦੱਖਣੀ ਆਸਟ੍ਰੇਲੀਆ ਦੇ ਮਾਣਯੋਗ ਪ੍ਰੀਮੀਅਰ ਪੀਟਰ ਮਾਲੀਨੌਸਕਾਸ ਸੰਸਦ ਮੈਂਬਰ, ਅਤੇ ਮਾਣਯੋਗ ਨਾਡੀਆ ਕਲੈਂਸੀ ਸੰਸਦ ਮੈਂਬਰ, ਬਹੁ-ਸੱਭਿਆਚਾਰਕ ਮਾਮਲਿਆਂ ਦੇ ਮੰਤਰੀ, ਮਿਸਟਰ ਲਾਰੈਂਸ ਬੇਨ ਸੰਸਦ ਮੈਂਬਰ, ਤਾਂਬਾ, ਸਟੀਲ, ਮਹੱਤਵਪੂਰਨ ਧਾਤਾਂ ਤੇ ਖਣਿਜਾਂ ਦੇ ਸਹਾਇਕ ਮੰਤਰੀ, ਮਿਸ ਮੀਗਨ ਸਪੈਂਸਰ ਸੰਸਦ ਮੈਂਬਰ, ਟੋਰੈਂਸ ਤੋਂ ਅਤੇ ਮਿਸਟਰ ਮੈਥਿਊ ਮਾਰੋਜ਼ੀ ਸੰਸਦ ਮੈਂਬਰ, ਦੱਖਣੀ ਆਸਟ੍ਰੇਲੀਆਈ ਬਹੁ-ਸੱਭਿਆਚਾਰਕ ਕਮਿਸ਼ਨ ਦੇ ਡਿਪਟੀ ਚੇਅਰ ਅਮਰਜੀਤ ਗਰੇਵਾਲ, ਮੋਰੀਆਲਟਾ ਤੋਂ ਸੰਸਦ ਮੈਂਬਰ ਦਾ ਭਾਈਚਾਰੇ ਨਾਲ ਸ਼ਾਮਲ ਹੋਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਭਾਈਚਾਰਿਆਂ ਦੀਆਂ ਸੰਸਥਾਵਾਂ ਦੇ ਨੁਮਾਇੰਦਿਆਂ, ਸਿੱਖ ਭਾਈਚਾਰੇ ਦੇ ਮੈਂਬਰਾਂ ਤੇ ਸਰਕਾਰੀ ਅਧਿਕਾਰੀਆਂ ਨੇ ਵੱਡੀ ਗਿਣਤੀ ਵ’ਚ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਬੁਲਾਰਿਆਂ ਨੇ ਦੀਵਾਲੀ ਦੇ ਇਤਿਹਾਸਕ, ਧਾਰਮਿਕ ਤੇ ਸੱਭਿਆਚਾਰਕ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਦੀਵਾਲੀ ਰੌਸ਼ਨੀਆਂ, ਖੁਸ਼ੀਆਂ ਅਤੇ ਆਪਸੀ ਪਿਆਰ ਦਾ ਪ੍ਰਤੀਕ ਹੈ। ਇਹ ਤਿਉਹਾਰ ਹਨੇਰੇ ਉੱਤੇ ਚਾਨਣ, ਬੁਰਾਈ ਉੱਤੇ ਨੇਕੀ ਤੇ ਨਿਰਾਸ਼ਾ ਉੱਤੇ ਆਸ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ। ਇਸ ਦਿਨ ਲੋਕ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਕਰਕੇ ਦੀਵੇ ਅਤੇ ਮੋਮਬੱਤੀਆਂ ਜਗਾਉਂਦੇ ਹਨ, ਰੰਗੋਲੀਆਂ ਬਣਾਉਂਦੇ ਹਨ ਤੇ ਮਠਿਆਈਆਂ ਵੰਡ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ। ਇਸੇ ਤਰ੍ਹਾਂ ਵਪਾਰਕ ਭਾਈਚਾਰੇ ਲਈ ਇਹ ਨਵੇਂ ਸਾਲ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਵੀ ਹੈ। ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਵਿਚ ਇਸ ਦਿਨ ਨੂੰ ਆਪੋ-ਆਪਣੀਆਂ ਧਾਰਮਿਕ ਪਰੰਪਰਾਵਾਂ ਅਨੁਸਾਰ ਮਨਾਇਆ ਜਾਂਦਾ ਹੈ । ਸਮਾਗਮ ਬਹੁ-ਸੱਭਿਆਚਾਰਕ ਸਮਾਜ ਵਿਚ ਆਪਸੀ ਪਿਆਰ, ਸਾਂਝ ਅਤੇ ਭਾਈਚਾਰਕ ਏਕਤਾ ਦੀ ਇੱਕ ਸੁੰਦਰ ਮਿਸਾਲ ਹੋ ਨਿੱਬੜਿਆ। ]
Ad Position 22
No active advertisement
ਪਿਛਲੀ ਖ਼ਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਨੂੰ ਸਮਰਪਿਤ 2 ਦਿਨਾਂ ਖੂਨਦਾਨ ਕੈਂਪ ਲਾਇਆ ਅਗਲੀ ਖ਼ਬਰ ਅਮਰੀਕਾ ਤੇ ਯੂਰਪ ’ਚ 20 ਹਮਲਿਆਂ ਦੀ ਸਾਜਿਸ਼ ਦੇ ਦੋਸ਼ ਹੇਠ 3 ਖ਼ਿਲਾਫ਼ ਦੋਸ਼ ਪੱਤਰ
Ad Position 24