13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸਿੱਖ ਐਜੂਕੇਸ਼ਨ ਕੌਂਸਲ ਵਲੋਂ ਯੂਨੀਵਰਸਿਟੀ ਕਾਲਜ ਆਫ਼ ਲੰਡਨ ਵਿਖੇ ਕਰਵਾਈ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ

ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਿੱਖ ਐਜੂਕੇਸ਼ਨ ਕੌਂਸਲ ਯੂ. ਕੇ.

Ad Position 21
No active advertisement
ਅਜੀਤ ਡੈਸਕ 13-08-2026
ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਿੱਖ ਐਜੂਕੇਸ਼ਨ ਕੌਂਸਲ ਯੂ.ਕੇ. ਵਲੋਂ ਯੂਨੀਵਰਸਿਟੀ ਕਾਲਜ ਆਫ਼ ਲੰਡਨ ਵਿਖੇ ਡਾ: ਪਰਗਟ ਸਿੰਘ ਦੀ ਅਗਵਾਈ ਵਿਚ ਦੋ ਦਿਨਾ ਸਾਲਾਨਾ ਪੰਜਾਬੀ ਕਾਨਫਰੰਸ ਕਰਵਾਈ ਗਈ, ਜਿਸ ਵਿਚ ਪੰਜਾਬੀ ਬੋਲੀ ਤੇ ਲਿੱਪੀ, ਭਾਸ਼ਾ ਤੇ ਸਾਹਿਤ, ਇਤਿਹਾਸ ਅਤੇ ਵਿਰਾਸਤ, ਦਰਸ਼ਨ ਸਾਹਿਤ, ਵਿਗਿਆਨ ਅਤੇ ਅਰਥਸ਼ਾਸ਼ਤਰ ਨਾਲ ਸੰਬੰਧਤ ਵਿਦਵਾਨਾਂ ਤੇ ਚਿੰਤਕਾਂ ਵਲੋਂ ਖੋਜ ਭਰਪੂਰ ਪਰਚੇ ਪੇਸ਼ ਕੀਤੇ ਗਏ। ਸਿੱਖ ਐਜੂਕੇਸ਼ਨ ਕੌਂਸਲ ਵਲੋਂ ਹਰਵਿੰਦਰ ਸਿੰਘ ਅਤੇ ਜਗਦੀਪ ਕੌਰ ਨੇ ਜੀ ਆਇਆਂ ਕਿਹਾ। ਨਿਹਾਲ ਸਿੰਘ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਪਹਿਲੇ ਸੈਸ਼ਨ ਦੇ ਬੁਲਾਰਿਆਂ ਨੂੰ ਸੱਦਾ ਦਿੱਤਾ। ਜਿਨ੍ਹਾਂ ਵਿਚ ਬੇਅੰਤ ਸਿੰਘ ਨੇ “ਬੋਲੀ ਸਿੱਖੀ ਨਹੀਂ ਜਾਂਦੀ, ਅਪਣਾਈ ਜਾਂਦੀ ਹੈ” ਵਿਸ਼ੇ ਉੱਪਰ ਪੇਸ਼ਕਾਰੀ ਕੀਤੀ। ਉਪਰੰਤ ਬਰਤਾਨਵੀ ਪੰਜਾਬੀ ਨਾਵਲਕਾਰ ਰੂਪ ਢਿੱਲੋਂ ਨੇ “ਪਰਵਾਸ ਵਿਚ ਪੰਜਾਬੀ ਦੀ ਸਿੱਖਿਆ, ਮੇਰਾ ਤਜਰਬਾ” ਅਤੇ ਜਗਦੀਪ ਕੌਰ, ਹਰਜਾਪ ਸਿੰਘ, ਡਾ: ਪਰਗਟ ਸਿੰਘ ਵੱਲੋਂ ਸਾਂਝੇ ਤੌਰ ’ਤੇ ਤਿਆਰ ਪਰਚੇ “ਅਨੁਕੂਲਣ, ਅਪਣਾਉਣ ਅਤੇ ਸਿਰਜਣਾ” ਵਿਸ਼ੇ ਅਨੁਸਾਰ ਅੰਕੜਿਆਂ ਸਮੇਤ ਆਪਣੇ ਪਰਚੇ ਪੇਸ਼ ਕੀਤੇ। ਪ੍ਰੋ.(ਡਾ) ਜਸਵੀਰ ਸਿੰਘ ਡੈਨਮਾਰਕ ਨੇ “ਪੰਜਾਬੀ ਭਾਸ਼ਾ ਦੀ ਪੁਰਾਤਨਤਾ ਅਤੇ ਸਿੱਖ ਸੰਘਰਸ਼” ਵਿਸ਼ਾ, ਰਿਟਾ: ਪ੍ਰਿੰ ਸੁਜਿੰਦਰ ਸਿੰਘ ਸੰਘਾ ਨੇ “ਯੂਕੇ ’ਚ ਪੰਜਾਬੀ ਭਾਸ਼ਾ ਦੇ ਪ੍ਰਸੰਗ ’ਚ ਸਿੱਖਾਂ ਦੀ ਪ੍ਰਤੀਨਿਧਤਾ ਦਾ ਮਿਆਰ ਅਤੇ ਸਮਰੱਥਾ”, ਡਾ: ਅਮਨਦੀਪ ਕੌਰ ਕੈਨੇਡਾ ਵੱਲੋਂ “ਕੈਨੇਡਾ ਦੀ ਸਰਕਾਰੀ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਪੰਜਾਬ” ਵਿਸ਼ੇ ਵਿੱਚ ਕੈਨੇਡਾ ਦੀ ਸਿੱਖਿਆ ਪ੍ਰਣਾਲੀ ਵਿੱਚ ਪੰਜਾਬੀ ਬਾਰੇ ਚਾਨਣਾ ਪਾਇਆ। ਨਿਸ਼ਠਾ ਸੂਦ ਲੰਡਨ (ਝਾਰਖੰਡ) ਨੇ “ਬੋਲੀ ਦੀ ਰਾਜਨੀਤੀ: ਹਿੰਦੀ ਦਾ ਗਲਬਾ ਤੇ ਭਾਸ਼ਾਈ ਵਿਰੋਧ” ਵਿਸ਼ੇ ’ਤੇ ਪਰਚਾ ਪੇਸ਼ ਕੀਤਾ। ਡਾ: ਅਵਤਾਰ ਸਿੰਘ ਦਾ ਪਰਚਾ “ਧਰਮ ਇੱਕ ਅੰਦਰੂਨੀ ਢਾਂਚੇ ਵਜੋਂ” ਹਰਵਿੰਦਰ ਸਿੰਘ ਨੇ ਪੇਸ਼ ਕੀਤਾ। ਇਸ ਦੇ ਨਾਲ ਹੀ ਕੰਵਰ ਸਿੰਘ ਬਰਾੜ ਨੇ ਭਾਈ ਕਾਨ੍ਹ ਸਿੰਘ ਨਾਭਾ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਜੋ ਸਿੱਖ ਐਜੂਕੇਸ਼ਨ ਕੌਂਸਲ ਵੱਲੋਂ ਮਹਾਨ ਕੋਸ਼ ਦੇ 100 ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਅਰਮਾਨ ਸਿੰਘ ਨੇ ਦੂਜੇ ਦਿਨ ਦੀ ਮੰਚ ਸੰਚਾਲਨਾ ਕੀਤੀ ਅਤੇ ਕੋਸ਼ਕਾਰ ਡਾ: ਬਲਦੇਵ ਸਿੰਘ ਕੰਦੋਲਾ ਨੇ “ਕੰਪਿਊਟਰ ਯੁੱਗ ਵਿਚ ਮਨੁੱਖੀ ਕਿਰਤ ਦੀ ਅਦੁੱਤੀ ਕਰਾਮਾਤ:ਕ੍ਰਿਤਿਮ ਬੁੱਧੀ”, ਡਾ ਮਨਦੀਪ ਸਿੰਘ ਤੇ ਬੇਅੰਤ ਸਿੰਘ ਦਾ ਪਰਚਾ “ਪਰਵਾਸੀ ਸਮਾਜ ਵਿੱਚ ਪੰਜਾਬੀ ਭਾਸ਼ਾ ਦੀ ਸਿੱਖਿਆ”, ਡਾ ਸਤਵੰਤ ਕੌਰ ਲਾਹੌਰ ਨੇ “ ਗੁਰੂ ਗਰੰਥ ਸਾਹਿਬ ਵਿਚ ਬਿਰਾਜਮਾਨ ਅਰਬੀ ਤੇ ਫਾਰਸੀ ਸ਼ਬਦਾਵਲੀ”, ਡਾ: ਸਤਵੰਤ ਕੌਰ ਦਿੱਲੀ ਵੱਲੋਂ “ਸਿੱਖ ਧਾਰਮਿਕ ਪਰੰਪਰਾਵਾਂ ਦਾ ਵਿਚ ਭੋਜਨ ਇਕ ਦਾਰਸ਼ਨਿਕ ਸ਼੍ਰੇਣੀ”, ਡਾ ਪਰਜੀਤ ਕੌਰ ਸਿੱਧੂ ਪੰਜਾਬ ਯੂਨੀ: ਚੰਡੀਗੜ੍ਹ ਵੱਲੋਂ “ਵਿਸ਼ਵੀਕਰਨ ਅਤੇ ਡਿਜੀਟਲ ਯੁੱਗ ਵਿੱਚ ਪੰਜਾਬੀ ਭਾਸ਼ਾ”, ਡਾ ਰਾਜਵਿੰਦਰ ਸਿੰਘ ਪੰਜਾਬੀ ਯੂਨੀ: ਪਟਿਆਲਾ ਵੱਲੋਂ “ਪੰਜਾਬੀ ਭਾਸ਼ਾ ਲਈ ਸ਼ਬਦ ਸੰਗ੍ਰਹਿ ਡਾਟਾਬੇਸ ਦਾ ਨਿਰਮਾਣ”, ਬਲਵਿੰਦਰ ਸਿੰਘ ਚਾਹਲ ਵੱਲੋਂ “ਭਾਈ ਕਾਨ੍ਹ ਸਿੰਘ ਨਾਭਾ: ਜੀਵਨ, ਧਾਰਮਿਕ ਅਤੇ ਰਾਜਨੀਤਕ ਸੰਦਰਭ” ਅਤੇ ਉੱਘੇ ਅਰਥਸ਼ਾਸ਼ਤਰੀ ਆਕਸਫੋਰਡ ਯੂਨੀ: ਤੋਂ ਪ੍ਰੋ ਪ੍ਰੀਤਮ ਸਿੰਘ ਨੇ “ਪੰਜਾਬੀ ਵਿਚ ਅਰਥ ਸ਼ਾਸ਼ਤਰ ਸਬੰਧੀ ਲਿਖਤਾਂ” ਪਰਚੇ ਪੇਸ਼ ਕੀਤੇ ਗਏ। ਅੰਤ ਵਿਚ ਹਰਵਿੰਦਰ ਸਿੰਘ ਨੇ ਆਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਸ਼ਮੀਰ ’ਚ ਪਾਕਿ ਫੌਜ ਦੇ ਅੱਤਿਆਚਾਰਾਂ ਵਿਰੁੱਧ ਇਟਲੀ ਵਿਖੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮੱਧ-ਪੱਛਮੀ ਅਮਰੀਕਾ ’ਚ ਭਿਆਨਕ ਤੂਫ਼ਾਨਾਂ ਦਾ ਕਹਿਰ- ਤਿੰਨ ਮੌਤਾਂ
Ad Position 24