11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਵੈਬ—————————ਬੀ.ਏ.ਪੀ.ਐੱਸ. ਸਵਾਮੀਨਾਰਾਇਣ ਮੰਦਰ ਵਿਖੇ ਦੀਵਾਲੀ ਦਾ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

**1300 ਤੋਂ ਵੱਧ ਮਠਿਆਈਆਂ ਨਾਲ ਸਜੀ ਅੰਨਕੂਟ ਦੀ ਵਿਸ਼ਾਲ ਝਾਕੀ ਬਣੀ ਖਿੱਚ ਦਾ ਕੇਂਦਰ; ਆਤਿਸ਼ਬਾਜ਼ੀ ਨੇ ਐਡੀਲੇਡ ਦਾ ਆਸਮਾਨ ਕੀਤਾ ਰੌਸ਼ਨ ਐਡੀਲੇਡ, 11 ਨਵੰਬਰ (ਗੁਰਮੀਤ ਸਿੰਘ ਵਾਲੀਆ)ਐਡੀਲੇਡ ਦੇ ਗ੍ਰੀਨਫੀਲਡਜ਼ ਸਥਿਤ ਬੀ. ਏ.

Ad Position 21
No active advertisement
ਅਜੀਤ ਡੈਸਕ 12-11-2026
**1300 ਤੋਂ ਵੱਧ ਮਠਿਆਈਆਂ ਨਾਲ ਸਜੀ ਅੰਨਕੂਟ ਦੀ ਵਿਸ਼ਾਲ ਝਾਕੀ ਬਣੀ ਖਿੱਚ ਦਾ ਕੇਂਦਰ; ਆਤਿਸ਼ਬਾਜ਼ੀ ਨੇ ਐਡੀਲੇਡ ਦਾ ਆਸਮਾਨ ਕੀਤਾ ਰੌਸ਼ਨ ਐਡੀਲੇਡ, 11 ਨਵੰਬਰ (ਗੁਰਮੀਤ ਸਿੰਘ ਵਾਲੀਆ)ਐਡੀਲੇਡ ਦੇ ਗ੍ਰੀਨਫੀਲਡਜ਼ ਸਥਿਤ ਬੀ.ਏ.ਪੀ.ਐੱਸ. ਸਵਾਮੀਨਾਰਾਇਣ ਮੰਦਰ ਵਿਖੇ ਦੀਵਾਲੀ ਦਾ ਸਾਲਾਨਾ ਸਮਾਗਮ ਬੜੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਮਾਹੌਲ ਵਿੱਚ ਮਨਾਇਆ ਗਿਆ।ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ, ਪਰਿਵਾਰਾਂ ਅਤੇ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਸ਼ਮੂਲੀਅਤ ਕਰਕੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ।ਸਮਾਗਮ ਦੀਆਂ ਰੌਣਕਾਂ ਬੱਚਿਆਂ ਲਈ ਕਰਵਾਏ ਗਏ ਵਿਸ਼ੇਸ਼ ‘ਕਿਡਜ਼ ਦੀਵਾਲੀ ਕਾਰਨੀਵਲ’ ਨਾਲ ਸ਼ੁਰੂ ਹੋਈਆਂ। ਇਸ ਦੌਰਾਨ ਬੱਚਿਆਂ ਲਈ ਵੱਖ-ਵੱਖ ਮਨੋਰੰਜਕ, ਵਿੱਦਿਅਕ ਅਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਦੀਵਾਲੀ ਦੇ ਮਹੱਤਵ ਅਤੇ ਭਾਰਤੀ ਸੱਭਿਆਚਾਰਕ ਵਿਰਸੇ ਬਾਰੇ ਜਾਣਕਾਰੀ ਦਿੱਤੀ ਗਈ।ਦੀਵਾਲੀ ਦੀ ਸ਼ਾਮ ਨੂੰ ਹੋਏ ਮੁੱਖ ਸਮਾਗਮ ਦੌਰਾਨ ਪੂਜਨੀਕ ਤਿਲਕ ਮੁਨੀ ਸਵਾਮੀ ਅਤੇ ਵਿਰਲ ਮੁਨੀ ਸਵਾਮੀ ਦੀ ਮੌਜੂਦਗੀ ਵਿੱਚ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਭਗਤੀ ਸੰਗੀਤ, ਧਾਰਮਿਕ ਪੇਸ਼ਕਾਰੀਆਂ ਅਤੇ ਅਧਿਆਤਮਿਕ ਵਿਚਾਰਾਂ ਰਾਹੀਂ ਦੀਵਾਲੀ ਦੇ ਸੰਦੇਸ਼, ਬੁਰਾਈ ਉੱਤੇ ਚੰਗਿਆਈ ਅਤੇ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਨੂੰ ਉਜਾਗਰ ਕੀਤਾ ਗਿਆ।ਸਮਾਗਮ ਦਾ ਮੁੱਖ ਆਕਰਸ਼ਣ ਭਗਵਾਨ ਨੂੰ ਭੇਟ ਕੀਤੀ ਗਈ ਵਿਸ਼ਾਲ ਅੰਨਕੂਟ ਦੀ ਝਾਕੀ ਰਹੀ।ਇਸ ਵਿੱਚ 1300 ਤੋਂ ਵੱਧ ਕਿਸਮਾਂ ਦੇ ਘਰਾਂ ਵਿੱਚ ਤਿਆਰ ਕੀਤੇ ਸ਼ਾਕਾਹਾਰੀ ਪਕਵਾਨਾਂ ਅਤੇ ਮਠਿਆਈਆਂ ਨੂੰ ਬੇਹੱਦ ਸੁੰਦਰ ਅਤੇ ਕਲਾਤਮਕ ਢੰਗ ਨਾਲ ਸਜਾਇਆ ਗਿਆ ਸੀ।ਇਹ ਮਨਮੋਹਕ ਝਾਕੀ ਭਾਰਤੀ ਧਾਰਮਿਕ ਪਰੰਪਰਾਵਾਂ, ਸ਼ਰਧਾ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਦਾ ਪ੍ਰਤੀਕ ਬਣੀ ਅਤੇ ਦਰਸ਼ਨਾਂ ਲਈ ਆਏ ਲੋਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।ਇਸ ਮੌਕੇ ਹੋਈ ਸ਼ਾਨਦਾਰ ਆਤਿਸ਼ਬਾਜ਼ੀ ਨੇ ਐਡੀਲੇਡ ਦੇ ਆਸਮਾਨ ਨੂੰ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਜਗਮਗਾ ਦਿੱਤਾ। ਇਸ ਮਨਮੋਹਕ ਨਜ਼ਾਰੇ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਪਰਿਵਾਰ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਲੋਕ ਇਕੱਠੇ ਹੋਏ।ਸਮਾਗਮ ਵਿੱਚ ਦੱਖਣੀ ਆਸਟ੍ਰੇਲੀਆ ਦੀ ਬਹੁ-ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਾਦੀਆ ਕਲੈਂਸੀ, ਪ੍ਰੀਮੀਅਰ ਪੀਟਰ ਮੈਲਿਨੌਸਕਸ ਦੀ ਨੁਮਾਇੰਦਗੀ ਕਰਦੇ ਹੋਏ, ਪੁਲਿਸ ਮੰਤਰੀ ਮਾਈਕਲ ਬ੍ਰਾਊਨ, ਡਿਪਟੀ ਸਪੀਕਰ ਜ਼ੋ ਬੈਟਿਸਨ, ਪਲੇਅਫੋਰਡ ਤੋਂ ਸੰਸਦ ਮੈਂਬਰ ਜੌਨ ਫੁਲਬਰੁੱਕ, ਟੋਰੈਂਸ ਤੋਂ ਸੰਸਦ ਮੈਂਬਰ ਮੇਗਨ ਸਪੈਂਸਰ, ਦੱਖਣੀ ਆਸਟ੍ਰੇਲੀਆਈ ਬਹੁ-ਸੱਭਿਆਚਾਰਕ ਕਮਿਸ਼ਨ ਦੇ ਡਿਪਟੀ ਚੇਅਰ ਅਮਰਜੀਤ ਗਰੇਵਾਲ, ਚੈਡ ਬੁਕੈਨਨ, ਡਿਪਟੀ ਮੇਅਰ ਸੈਲਿਸਬਰੀ,,ਪਲੇਅਫੋਰਡ ਦੇ ਮੇਅਰ ਗਲੈਨ ਡੋਹਰਟੀ ਅਤੇ ਵੈਸਟ ਟੋਰੈਂਸ ਦੇ ਮੇਅਰ ਮਾਈਕਲ ਕੋਕਸਨ ਸਮੇਤ ਵੱਖ-ਵੱਖ ਕੌਂਸਲਾਂ ਦੇ ਕੌਂਸਲਰ ਅਤੇ ਭਾਈਚਾਰਕ ਆਗੂ ਵੀ ਸ਼ਾਮਲ ਹੋਏ।ਇਸ ਮੌਕੇ ਬੀ.ਏ.ਪੀ.ਐੱਸ. ਸਵਾਮੀਨਾਰਾਇਣ ਸੰਸਥਾ ਵੱਲੋਂ ਸਮਾਜਿਕ ਏਕਤਾ, ਪਰਿਵਾਰਕ ਕਦਰਾਂ-ਕੀਮਤਾਂ, ਸੇਵਾ ਅਤੇ ਆਪਸੀ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਪ੍ਰਬੰਧਕਾਂ ਅਤੇ ਵਲੰਟੀਅਰਾਂ ਵੱਲੋਂ ਸਮਾਗਮ ਨੂੰ ਸਫ਼ਲ ਬਣਾਉਣ ਲਈ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ ਗਈ।ਵਰਨਣਯੋਗ ਹੈ ਕਿ ਬੀ.ਏ.ਪੀ.ਐੱਸ. ਸਵਾਮੀਨਾਰਾਇਣ ਸੰਸਥਾ ਧਾਰਮਿਕ, ਵਿੱਦਿਅਕ, ਸੱਭਿਆਚਾਰਕ ਅਤੇ ਸਮਾਜ ਸੇਵੀ ਗਤੀਵਿਧੀਆਂ ਰਾਹੀਂ ਦੁਨੀਆ ਭਰ ਵਿੱਚ ਲੋਕਾਂ ਨੂੰ ਸੇਵਾ, ਸਦਭਾਵਨਾ ਅਤੇ ਅਧਿਆਤਮਿਕ ਜੀਵਨ ਨਾਲ ਜੋੜਨ ਲਈ ਕਾਰਜਸ਼ੀਲ ਹੈ। ਐਡੀਲੇਡ ਵਿਖੇ ਹੋਇਆ ਇਹ ਸਮਾਗਮ ਬਹੁ-ਸੱਭਿਆਚਾਰਕ ਸਮਾਜ ਵਿੱਚ ਆਪਸੀ ਪਿਆਰ, ਸਾਂਝ ਅਤੇ ਭਾਈਚਾਰਕ ਏਕਤਾ ਦੀ ਇੱਕ ਸੁੰਦਰ ਮਿਸਾਲ ਹੋ ਨਿੱਬੜਿਆ।
Ad Position 22
No active advertisement
ਪਿਛਲੀ ਖ਼ਬਰ ਵੈਨਕੂਵਰ ਵਿਚ ਰੌਸ਼ਨੀਆਂ ਦਾ ਮੇਲਾ ਇਸੇ ਮਹੀਨੇ ਹੋਵੇਗਾ ਸ਼ੁਰੂ ਅਗਲੀ ਖ਼ਬਰ ਸਰੀ, ਵਾਈਟ ਰੌਕ ਅਤੇ ਉੱਤਰੀ ਡੈਲਟਾ ਵਿੱਚ ਸ਼ਹੀਦ ਸੈਨਿਕਾਂ ਦੀ ਯਾਦ ਵਿੱਚ ਹੋਣਗੇ ਸ਼ਰਧਾਂਜਲੀ ਸਮਾਗਮ
Ad Position 24