03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਕੰਡੇ ਦਾ ਕੰਡਾ ਮਨ ਦੀਆਂ ਅੱਖਾਂ ਨਾਲ ਵੇਖੋ...

Ad Position 21
No active advertisement
ਅਜੀਤ ਡੈਸਕ 12-07-2026

ਮੈਂ ਕਈ ਦਿਨਾਂ ਤੋਂ ਉਸ ਦੀ ਤਲਾਸ਼ 'ਚ ਸਾਂ | ਮੈਨੂੰ ਖ਼ਬਰ ਮਿਲੀ ਕਿ ਉਹ ਇਕਾਂਤ ਪਸੰਦ ਹੈ | ਉਹ ਕਿਤੇ ਫੁੱਲਾਂ ਵਿਚ ਬੈਠਾ ਹੋਵੇਗਾ | ਮੈਂ ਸਮਝ ਗਈ ਤੇ ਦੂਜੇ ਦਿਨ ਮੈਂ ਸਵੇਰੇ-ਸਵੇਰੇ ਚਾਰ ਵਜੇ ਉੱਠ ਕੇ ਸੈਰ ਨੂੰ ਚਲੀ ਗਈ ਸੋਚਿਆ ਉਹ ਆ ਗਿਆ ਹੋਣਾ | ਜਦੋਂ ਮੈਂ ਗਾਰਡਨ 'ਚ ਪਹੁੰਚੀ ਤਾਂ ਵੇਖਿਆ ਉਹ ਅੱਖਾਂ ਬੰਦ ਕਰ ਕੁਝ ਗੁਣਗੁਣਾ ਰਿਹਾ ਸੀ, ਮੈਂ ਮੂਵੀ ਕੈਮਰਾ ਆਨ ਕਰ ਦਿੱਤਾ ਸੀ | ਉਹ ਪਹਿਲਾਂ ਵਾਂਗ ਹੀ ਜਵਾਨ, ਬਹਾਰ ਦਾ ਖੇੜਾ ਚੜਿ੍ਹਆ ਹੋਇਆ, ਵਾਲ ਚਿੱਟੇ ਹੋ ਗਏ ਸੀ ਪਰ ਉਸ ਦੀ ਰੂਹ 'ਤੇ ਸਦਾਬਹਾਰ ਰੰਗ ਖਿੜੇ ਹੋਏ ਸੀ | ਉਸ ਦਾ ਵਿਚ-ਵਿਚ ਫੁੱਲਾਂ ਵੱਲ ਤੇ ਕਦੇ ਮੇਰੇ ਵੱਲ ਤੱਕਣਾ, ਉਸ ਦੀ ਬਾਂਹ ਦੀ ਉਲਾਰ, ਉਸ ਦਾ ਕਹਿਣਾ, ਉਸ ਦਾ ਚੱਲਣਾ, ਖਾਣਾ-ਪੀਣਾ, ਬੱਸ ਉਹ ਜੋ ਤੀਖਣ ਚੇਤਨਤਾਈ ਗੱਲ ਕਹੇ ਜਾਂ ਕੋਈ ਵਚਨ ਕਰੇ ਤਾਂ ਰਿਕਾਰਡ ਕਰ ਲਈ ਜਾਵੇ, ਫਿਰ ਉਸ ਰਿਕਾਰਡਿੰਗ ਨੂੰ ਧਿਆਨ ਨਾਲ ਸੁਣ ਕੇ ਕਿਸੇ ਡਾਇਰੀ 'ਤੇ ਲਿਖ ਲਿਆ ਜਾਵੇ | ਇਹ ਉੱਚਾ ਸਾਹਿਤ ਹੈ | ਕਵਿਤਾ ਹੈ | ਮੇਰੇ ਮਨ 'ਚ ਇਕ ਸਵਾਲ ਹੈ, ਮੈਂ ਉਸ ਚੇਤਨਤਾਈ ਕੋਲੋਂ ਪੁੱਛਿਆ, 'ਮੈਨੂੰ ਕੋਈ ਵਿਸ਼ਾ ਦੱਸੋ...?'
'ਮਨ ਦੀਆਂ ਅੱਖਾਂ ਨਾਲ ਵੇਖੋ, ਮਨ ਦੀਆਂ ਅੱਖਾਂ ਵੰਡੋ |'
ਚੇਤਨਤਾਈ ਏਨਾ ਕਹਿ ਕੇ ਗਾਰਡਨ 'ਚੋਂ ਚਲਿਆ ਗਿਆ, ਸ਼ਾਇਦ ਹੋਰ ਕਿਤੇ ਅੱਖਾਂ ਵੰਡਣ...?

askandamoga@gmail.com

Ad Position 22
No active advertisement
ਪਿਛਲੀ ਖ਼ਬਰ ਵਿਧੀ ਦਾ ਵਿਧਾਨ ਅਗਲੀ ਖ਼ਬਰ ਸ੍ਰੀ ਰਾਮ ਮੰਦਰ 'ਚ ਹੋਈ ਚੋਰੀ ਮਾਮਲੇ 'ਤੇ Arvind Kejriwal ਦਾ ਵੱਡਾ ਬਿਆਨ
Ad Position 24
No active advertisement