20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਭਿਆਨਕ ਸੜਕ ਹਾਦਸੇ ਵਿਚ ਪਿਤਾ ਤੇ ਪੁੱਤਰ ਦੀ ਮੌਤ, ਔਰਤ ਜ਼ਖਮੀ

ਕਪੂਰਥਲਾ, 20 ਸਤੰਬਰ (ਅਮਨਜੋਤ ਸਿੰਘ ਵਾਲੀਆ) - ਜਲੰਧਰ ਰੋਡ 'ਤੇ ਪਿੰਡ ਅਠੌਲਾ ਨੇੜੇ ਟਰੱਕ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿਚ ਪਿਤਾ ਤੇ ਪੁੱਤਰ ਦੀ ਮੌਤ ਹੋ...

Ad Position 21
No active advertisement
ਅਜੀਤ ਡੈਸਕ 20-09-2026

ਕਪੂਰਥਲਾ, 20 ਸਤੰਬਰ (ਅਮਨਜੋਤ ਸਿੰਘ ਵਾਲੀਆ) - ਜਲੰਧਰ ਰੋਡ 'ਤੇ ਪਿੰਡ ਅਠੌਲਾ ਨੇੜੇ ਟਰੱਕ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿਚ ਪਿਤਾ ਤੇ ਪੁੱਤਰ ਦੀ ਮੌਤ ਹੋ ਗਈ, ਜਦਕਿ ਮਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਜਿਸਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ। ਜੇਰੇ ਇਲਾਜ ਗੌਰੀ ਪਤਨੀ ਕੈਲਾਸ਼ ਵਾਸੀ ਬਿਹਾਰ ਹਾਲ ਵਾਸੀ ਪਿੰਡ ਅਠੌਲਾ ਨੇ ਦੱਸਿਆ ਕਿ ਉਹ ਆਪਣੇ ਪਤੀ ਕੈਲਾਸ਼ (40) ਤੇ ਪੁੱਤਰ ਲਵਕੁਸ਼ (5) ਨਾਲ ਕਪੂਰਥਲਾ ਤੋਂ ਮੋਟਰਸਾਈਕਲ ਆਪਣੇ ਪਿੰਡ ਅਠੌਲਾ ਨੂੰ  ਜਾ ਰਹੇ ਸਨ  ।ਜਦੋਂ ਉਹ ਪਿੰਡ ਦੇ ਨੇੜੇ ਜਲੰਧਰ ਰੋਡ 'ਤੇ ਪੁੱਜੇ ਤਾਂ ਇਕ ਟਰੱਕ ਨਾਲ ਉਨ੍ਹਾਂ ਦੀ ਟੱਕਰ ਹੋ ਗਈ  । ਹਾਦਸੇ ਵਿਚ ਲਵਕੁਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਹ ਤੇ ਉਸ ਦਾ ਪਤੀ ਗੰਭੀਰ ਜ਼ਖਮੀ ਹੋ ਗਏ। ਨੂੰ  108 ਐਂਬੂਲੈਂਸ ਦੀ ਸਹਾਇਤਾ ਨਾਲ ਦੋਵਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ, ਜਿੱਥੇ ਡਿਊਟੀ ਡਾ. ਜਸ਼ਨ ਨੇ ਕੈਲਾਸ਼ ਨੂੰ ਜਾਂਚ ਉਪਰੰਤ ਮਿ੍ਤਕ ਐਲਾਨ ਦਿੱਤਾ   ਜਦਕਿ ਗੌਰੀ ਦਾ ਇਲਾਜ ਜਾਰੀ ਹੈ  । ਘਟਨਾ ਦੀ ਸੂਚਨਾ ਮਿਲਣ 'ਤੇ ਸਿਵਲ ਹਸਪਤਾਲ ਆਪਣੀ ਟੀਮ ਨਾਲ ਪਹੁੰਚੇ ਪੀ.ਸੀ.ਆਰ. ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਜਲੰਧਰ ਨਾਲ ਸੰਬੰਧਿਤ ਥਾਣੇ ਨੂੰ  ਸੂਚਿਤ ਕਰ ਦਿੱਤਾ ਗਿਆ ਹੈ  । ਮਿ੍ਤਕ ਵਿਅਕਤੀ ਦੀ ਲਾਸ਼ ਨੂੰ  ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ ।

Ad Position 22
No active advertisement
ਪਿਛਲੀ ਖ਼ਬਰ ਕੇਰਲਮ - ਚੋੱਕਾਡ ਨਦੀ ਵਿਚ ਆਏ ਅਚਾਨਕ ਹੜ੍ਹ ਕਾਰਨ ਮ੍ਰਿਤਕਾਂ ਦੀ ਗਿਣਤੀ ਹੋਈ 3, 5 ਅਜੇ ਵੀ ਲਪਤਾ ਅਗਲੀ ਖ਼ਬਰ ਜ਼ਮੀਨ ਖਿਸਕਣ ਕਾਰਨ 2 ਮੌਤਾਂ, ਇਕ ਔਰਤ ਗੰਭੀਰ ਜ਼ਖਮੀ
Ad Position 24