20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਜ਼ਮੀਨ ਖਿਸਕਣ ਕਾਰਨ 2 ਮੌਤਾਂ, ਇਕ ਔਰਤ ਗੰਭੀਰ ਜ਼ਖਮੀ

ਇਡੁੱਕੀ (ਕੇਰਲਮ), 20 ਸਤੰਬਰ - ਕੇਰਲਮ ਦੇ ਇਡੁੱਕੀ ਜ਼ਿਲ੍ਹੇ ਦੇ ਵੱਟਵਾੜਾ ਦੇ ਕੋਟਕੰਬੂਰ ਵਿਚ ਭਾਰੀ ਮੀਂਹ ਦੇ ਚੱਲਦਿਆਂ ਜ਼ਮੀਨ ਖਿਸਕਣ ਕਾਰਨ ਇਕ ਸ਼ੈੱਡ ਡਿੱਗਣ ਨਾਲ ਦੋ ਲੋਕਾਂ ਦੀ ਮੌਤ...

Ad Position 21
No active advertisement
ਅਜੀਤ ਡੈਸਕ 20-09-2026

ਇਡੁੱਕੀ (ਕੇਰਲਮ), 20 ਸਤੰਬਰ - ਕੇਰਲਮ ਦੇ ਇਡੁੱਕੀ ਜ਼ਿਲ੍ਹੇ ਦੇ ਵੱਟਵਾੜਾ ਦੇ ਕੋਟਕੰਬੂਰ ਵਿਚ ਭਾਰੀ ਮੀਂਹ ਦੇ ਚੱਲਦਿਆਂ ਜ਼ਮੀਨ ਖਿਸਕਣ ਕਾਰਨ ਇਕ ਸ਼ੈੱਡ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਜ਼ਖਮੀ ਹੋ ਗਈ।
ਜਿਸ ਸਮੇਂ ਇਹ ਹਾਦਸਾ ਵਾਪਰਿਆ ਇਹ ਤਿੰਨੋਂ ਲੋਕ (2 ਮ੍ਰਿਤਕ, ਇਕ ਜ਼ਖ਼ਮੀ) ਖੇਤ ਵਿਚ ਕੰਮ ਕਰ ਰਹੇ ਸਨ। ਇਸ ਦੌਰਾਨ ਭਾਰੀ ਮੀਂਹ ਤੋਂ ਬਚਣ ਲਈ, ਉਨ੍ਹਾਂ ਖੇਤ ਦੇ ਨੇੜੇ ਬਣੇ ਇਕ ਸ਼ੈੱਡ (ਝੌਂਪੜੀ) ਵਿਚ ਪਨਾਹ ਲੈ ਲਈ। ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ, ਮਿੱਟੀ ਅਚਾਨਕ ਧੱਸ ਗਈ ਅਤੇ ਮਲਬਾ ਸ਼ੈੱਡ 'ਤੇ ਡਿੱਗ ਪਿਆ, ਜਿਸ ਕਾਰਨ ਇਹ ਢਹਿ ਗਿਆ।ਸਥਾਨਕ ਲੋਕ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਰਾਹਤ ਅਤੇ ਬਚਾਅ ਕਾਰਜ ਚਲਾਏ ਅਤੇ ਤਿੰਨਾਂ ਨੂੰ ਮਲਬੇ ਤੋਂ ਬਾਹਰ ਕੱਢਿਆ।

Ad Position 22
No active advertisement
ਪਿਛਲੀ ਖ਼ਬਰ ਭਿਆਨਕ ਸੜਕ ਹਾਦਸੇ ਵਿਚ ਪਿਤਾ ਤੇ ਪੁੱਤਰ ਦੀ ਮੌਤ, ਔਰਤ ਜ਼ਖਮੀ ਅਗਲੀ ਖ਼ਬਰ ਜ਼ਮੀਨੀ ਪੱਧਰ 'ਤੇ ਐਨ.ਐਸ.ਯੂ.ਆਈ. ਲੀਡਰਸ਼ਿਪ ਦਾ ਲੋਕਾਂ ਨਾਲ ਸੰਪਰਕ ਕਮਜ਼ੋਰ - ਦੀਪਾਂਸ਼ੂ ਸ਼ੋਕੀਨ (ਉਪ-ਪ੍ਰਧਾਨ ਡੂਸੂ)
Ad Position 24