19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਆਜ਼ਾਦੀ ਦੇ ਜਸ਼ਨਾਂ ਥੱਲੇ ਦੱਬੀ ਗੁਲਾਮੀ

ਆਜ਼ਾਦੀ ਦੇ ਜਸ਼ਨਾਂ ਥੱਲੇ ਦੱਬੀ ਗੁਲਾਮੀ

Ad Position 21
No active advertisement
ਅਜੀਤ ਡੈਸਕ 20-09-2026

ਮੈਂ ਆਪਣੇ ਇਕ ਮਿੱਤਰ ਨੂੰ  ਕਿਸੇ ਸਰਕਾਰੀ ਦਫ਼ਤਰ ਦੇ ਕੰਮ ਲਈ ਫੋਨ ਕੀਤਾ | ਕੰਮ ਬੜਾ ਮਾਮੂਲੀ ਸੀ | ਸਿਰਫ਼ ਦੇਖ ਕੇ ਦੱਸਣਾ ਸੀ ਕਿ ਕੰਮ ਹੋਇਆ ਹੈ ਜਾਂ ਨਹੀਂ |

ਉਸ ਨੇ ਕਿਹਾ, 'ਹੋ ਗਿਆ |'
ਮੈਂ ਕੁਝ ਦੇਰ ਬਾਅਦ ਮੁੜ ਫੋਨ ਕਰ ਲਿਆ | ਇਸ ਵਾਰ ਉਹ ਥੋੜ੍ਹਾ ਖਿਝਿਆ ਹੋਇਆ ਬੋਲਿਆ, 'ਕੱਲ੍ਹ 15 ਅਗਸਤ ਹੈ | ਸਾਡੇ ਲਈ ਇਹ ਬਹੁਤ ਵੱਡਾ ਜਸ਼ਨ ਹੈ | ਅੱਜ ਦਫ਼ਤਰ ਵਿਚ ਬਹੁਤ ਰੁਝੇਵੇਂ ਨੇ |'
ਮੈਂ ਚੁੱਪ ਹੋ ਗਿਆ |
ਅਚਾਨਕ ਮੇਰੀਆਂ ਅੱਖਾਂ ਸਾਹਮਣੇ ਦਫ਼ਤਰ ਦਾ ਉਹ ਵਿਸ਼ਾਲ ਦਰਵਾਜ਼ਾ ਆ ਗਿਆ | ਬਾਹਰ ਲੰਬੀਆਂ ਕਤਾਰਾਂ ਵਿਚ ਖੜ੍ਹੇ ਲੋਕ ਕਿਸੇ ਦੇ ਹੱਥ ਵਿਚ ਫਾਈਲ ਕਿਸੇ ਦੀਆਂ ਅੱਖਾਂ ਵਿਚ ਉਮੀਦ, ਕਿਸੇ ਦੇ ਚਿਹਰੇ ਉਤੇ ਕਈ ਕਈ ਦਿਨਾਂ ਦੀ ਥਕਾਵਟ | ਕੋਈ ਅਧਿਕਾਰੀ ਦੀ ਇਕ ਝਲਕ ਲਈ ਤਰਸ ਰਿਹਾ ਸੀ, ਕੋਈ ਆਪਣੇ ਹੱਕ ਦਾ ਕੰਮ ਕਰਵਾਉਣ ਲਈ ਸਿਫ਼ਾਰਸ਼ ਲੱਭ ਰਿਹਾ ਸੀ | ਕਈ ਤਾਂ ਬਿਨਾਂ ਕੰਮ ਹੋਏ ਬਿਨਾਂ ਇਨਸਾਫ਼ ਮਿਲੇ, ਚੁੱਪਚਾਪ ਵਾਪਸ ਪਰਤ ਰਹੇ ਸਨ |
ਬਾਹਰ ਲੋਕਾਂ ਦੇ ਹੱਕ ਮਰ ਰਹੇ ਸਨ... |
ਆਮ ਆਦਮੀ ਦੀ ਉਮੀਦ ਨੂੰ  ਹਨੇਰਾ ਨਿਗਲ ਰਿਹਾ ਸੀ |
ਆਜ਼ਾਦੀ ਦੇ ਜਸਨਾਂ ਥੱਲੇ ਦੱਬੀ ਹੋਈ ਗੁਲਾਮੀ ਅਜੇ ਵੀ ਪ੍ਰਤੱਖ ਦਿਖਾਈ ਦੇ ਰਹੀ ਸੀ |

-ਪਿੰਡ ਤੇ ਡਾਕ: ਗੁਰਨੇ ਕਲਾਂ, ਤਹਿਸੀਲ : ਬੁਢਲਾਡਾ, ਜ਼ਿਲ੍ਹਾ ਮਾਨਸਾ |
ਮੋਬਾਈਲ : 99156-21188

Ad Position 22
No active advertisement
ਪਿਛਲੀ ਖ਼ਬਰ ਹੋਂਦ ਦਾ ਮਹੱਤਵ ਅਗਲੀ ਖ਼ਬਰ ਵੱਖ-ਵੱਖ ਵਿਦਵਾਨਾਂ ਦੇ ਸ਼ੁੱਭ ਵਿਚਾਰ
Ad Position 24