19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਗ਼ਜ਼ਲ/ਜ਼ਰੂਰੀ ਏ

ਗ਼ਜ਼ਲ/ਜ਼ਰੂਰੀ ਏ

Ad Position 21
No active advertisement
ਅਜੀਤ ਡੈਸਕ 20-09-2026

ਭੱਜ ਦੌੜ ਦੀ ਜ਼ਿੰਦਗੀ ਦੇ ਵਿਚ ਸੱਜਣਾਂ ਸੈਰ ਜ਼ਰੂਰੀ ਏ,

ਪਿੰਡਾਂ ਦੇ 'ਚ ਖੁਸ਼ ਜੇ ਰਹਿਣਾ ਨੇੜੇ ਸ਼ਹਿਰ ਜ਼ਰੂਰੀ ਏ |

ਚੰਗੀ ਫਸਲ ਜੇ ਖੇਤ 'ਚੋਂ ਲੈਣੀ ਨੇੜੇ ਨਹਿਰ ਜ਼ਰੂਰੀ ਏ,
ਸੱਪਾਂ ਨੂੰ  ਵੀ ਲੋਕ ਨਾ ਛੱਡਦੇ ਇਸ ਲਈ ਜ਼ਹਿਰ ਜ਼ਰੂਰੀ ਏ |

ਅੱਤ ਨੂੰ  ਰੋਕਣ ਦੇ ਲਈ ਸੁਣਿਆ ਆਉਣੀ ਲਹਿਰ ਜ਼ਰੂਰੀ ਏ,
ਰੱਬ ਨੂੰ  ਲੋਕ ਨਾ ਚੇਤੇ ਕਰਦੇ ਇਸ ਲਈ ਕਹਿਰ ਜ਼ਰੂਰੀ ਏ |

ਚੰਗੇ ਰਸਤੇ ਵਧਦੇ ਜਾਓ ਮਾੜੇ ਤੇ ਠਹਿਰ ਜ਼ਰੂਰੀ ਏ,
ਚਿੱਟੇ ਦਿਨ ਨਹੀਂ ਟਿਕ ਹੁੰਦਾ ਇਸ ਲਈ ਗਹਿਰ ਜ਼ਰੂਰੀ ਏ |

ਚੰਗੀ ਸਭ ਨੂੰ  ਰਚਨਾ ਲੱਗੇ ਇਸ ਲਈ ਬਹਿਰ ਜ਼ਰੂਰੀ ਏ,
ਰੱਬ ਦੇ ਲੇਖੇ ਲਾਉਣਾ 'ਸੰਧੂਆ', ਰੋਜ਼ ਦਾ ਪਹਿਰ ਜ਼ਰੂਰੀ ਏ |

-ਥੇਹ ਤਿੱਖਾ, ਗੁਰਦਾਸਪੁਰ | ਮੋਬਾਈਲ : 94644-27651

Ad Position 22
No active advertisement
ਪਿਛਲੀ ਖ਼ਬਰ ਖਾਲੀ ਬੋਤਲ ਨਾਲ ਮਦਦ.... ਅਗਲੀ ਖ਼ਬਰ ਹੋਂਦ ਦਾ ਮਹੱਤਵ
Ad Position 24