22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਮੰਝਿਆ ਹੋਇਆ ਵੀਡੀਓ ਡਾਇਰੈਕਟਰ ਰਾਜੇਸ਼ ਕਲਸੀ

ਮੰਝਿਆ ਹੋਇਆ ਵੀਡੀਓ ਡਾਇਰੈਕਟਰ ਰਾਜੇਸ਼ ਕਲਸੀ

Ad Position 21
No active advertisement
ਅਜੀਤ ਡੈਸਕ 23-09-2026

ਸਮੇਂ ਦੀ ਤੋਰ ਨਾਲ ਕਦਮ ਮਿਲਾ ਕੇ ਚੱਲਣ ਵਾਲੇ ਪੰਜਾਬੀ ਗੀਤਾਂ, ਲੋਕ-ਗੀਤਾਂ ਅਤੇ ਧਾਰਮਿਕ ਗੀਤਾਂ ਦੇ ਵੀਡੀਓ ਡਾਇਰੈਕਟਰ ਰਾਜੇਸ਼ ਕਲਸੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ | ਇਸ ਖੇਤਰ ਵਿਚ ਉਨ੍ਹਾਂ ਦਾ ਨਾਂਅ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ | ਸਾਲ 2004 ਵਿਚ ਉਨ੍ਹਾਂ ਗੜ੍ਹਸ਼ੰਕਰ ਚੌਕ ਬੰਗਾ ਵਿਖੇ 'ਸਵੈਮ ਆਡੀਓ ਸਟੂਡੀਓ' ਖੋਲ੍ਹ ਕੇ ਹੁਣ ਤੱਕ ਸੱਠ ਦੇ ਕਰੀਬ ਪੰਜਾਬ ਦੇ ਨਾਮੀ ਗਾਇਕ-ਗਾਇਕਾਵਾਂ ਦੇ ਦਿਲਕਸ਼ ਬੋਲਾਂ ਵਾਲੇ ਗੀਤ ਰਿਕਾਰਡ ਕੀਤੇ ਹਨ | ਇਨ੍ਹਾਂ ਗੀਤਾਂ ਨੂੰ  ਉਸ ਨੇ ਆਪਣੀ ਸੰਗੀਤ ਕੰਪਨੀ 'ਨਾਮ ਜੱਪ' ਦੇ ਬੈਨਰ ਹੇਠ ਜਾਰੀ ਕੀਤਾ | ਰਾਜੇਸ਼ ਕਲਸੀ ਨੇ ਆਪਣੇ ਵੀਡੀਓ ਡਾਇਰੈਕਸ਼ਨ ਫਨ ਦੁਆਰਾ ਹੁਣ ਤੱਕ ਸੱਤਰ ਤੋਂ ਵੱਧ ਗੀਤਾਂ ਦੇ ਲਾਜਵਾਬ ਵੀਡੀਓ ਜਾਰੀ ਕੀਤੇ ਹਨ ਅਤੇ ਆਪਣੀ ਕਲਾ ਦਾ ਲੋਹਾ ਮੰਨਵਾਇਆ ਹੈ | ਪਿਤਾ ਸਵ. ਬਲਦੇਵ ਰਾਜ ਕਲਸੀ ਅਤੇ ਮਾਤਾ ਸਵ. ਅਵਤਾਰ ਕੌਰ ਦੇ ਘਰ ਬੰਗਾ ਵਿਖੇ ਭਾਗ ਲਾਉਣ ਵਾਲੇ ਇਸ ਡਾਇਰੈਕਟਰ ਨੇ ਗੀਤ ਰਿਕਾਰਡ ਕਰਨ ਅਤੇ ਉਨ੍ਹਾਂ ਦੀਆਂ ਵੀਡੀਓਜ਼ ਬਣਾਉਣ ਵਿਚ ਐਸੀ ਰੂਹ ਫੂਕੀ ਹੈ ਕਿ ਦਰਸ਼ਕ ਸਰੋਤੇ ਅਸ਼-ਅਸ਼ ਕਰਦੇ ਹਨ | ਕਲਾ ਦੀ ਗੁੜ੍ਹਤੀ ਉਸ ਨੂੰ  ਵਿਰਾਸਤ 'ਚੋਂ ਨਹੀਂ ਸਗੋਂ ਤਿੱਖਾ ਸੰਘਰਸ਼ ਕਰਦਿਆਂ ਵਕਤ ਦੀ ਗੋਦ 'ਚੋਂ ਪ੍ਰਾਪਤ ਹੋਈ ਹੈ ਜਿਸ ਵਿਚੋਂ ਉਸ ਨੂੰ  ਆਪਣਾ ਰੋਜ਼ੀ-ਰੋਟੀ ਦਾ ਜੁਗਾੜ ਕਰਨ ਦਾ ਵੀ ਮਾਣ ਮਿਲਿਆ ਹੈ | ਉਸ ਦੀਆਂ ਨਾਮੀ ਵੀਡੀਓਜ਼ ਗਾਇਕ ਸੋਹਣ ਸ਼ੰਕਰ ਦਾ 'ਬੱਗੇ-ਬੱਗੇ ਬੈਲ ਰੱਖਣੇ', 'ਸਾਡੇ ਪਿੰਡ ਆਵੀਂ ਤੈਨੂੰ ਛੱਲੀਆਂ ਚਬਾਵਾਂਗੇ' ਵਰਗੇ ਦਰਜਨਾਂ ਵੀਡੀਓਜ਼ ਉਸ ਦਾ ਨਾਮ ਪ੍ਰਸਿੱਧੀ ਦੇ ਆਕਾਸ਼ 'ਤੇ ਪਹੁੰਚਾ ਗਏ | ਪਤਨੀ ਅਰਚਨਾ ਕਲਸੀ, ਬੇਟੀ ਸਰਗਮ ਕਲਸੀ ਤੋਂ ਉਸ ਨੂੰ  ਭਰਪੂਰ ਸਹਿਯੋਗ ਪ੍ਰਾਪਤ ਹੋਇਆ ਹੈ | ਉਸ ਦੇ ਹੋਣਹਾਰ ਬੇਟੇ ਕਿਸ਼ਨ ਕਲਸੀ ਨੇ ਉਸ ਦੀ ਲੀਹ 'ਤੇ ਤੁਰਦੇ ਹੋਏ ਇਸ ਖੇਤਰ ਵਿਚ ਆਪਣਾ ਨਾਂਅ ਖੂਬ ਬਣਾਇਆ ਹੈ | ਨਵੇਂ ਪੁਰਾਣੇ ਅਨੇਕਾਂ ਗਾਇਕਾਂ ਦੇ ਗੀਤ ਰਿਕਾਰਡਿੰਗ ਅਤੇ ਵੀਡੀਓ ਮੇਕਿੰਗ ਨੂੰ  ਉਸ ਨੇ ਇਕ ਜਾਨੂੰਨੀ ਕਲਾਕਾਰ ਬਣ ਕੇ ਐਸਾ ਕਾਮਯਾਬ ਕੀਤਾ ਕਿ ਅੱਜ ਗਾਇਕ ਉਸ ਦੀ ਕਲਾ ਪ੍ਰਤਿਭਾ ਨੂੰ  ਵਰਤਣ ਲਈ ਤਰਲੋਮੱਛੀ ਹੋ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਜਨਮ ਦਿਨ 'ਤੇ ਵਿਸ਼ੇਸ਼-ਮੇਰੀ ਆਵਾਜ਼ ਹੀ ਪਹਿਚਾਣ ਹੈ ਲਤਾ ਮੰਗੇਸ਼ਕਰ ਅਗਲੀ ਖ਼ਬਰ 'ਅਲਾਇੰਸ' ਦੀ ਜੇਤੂ ਮਿੰਨੀ ਮਾਥੁਰ
Ad Position 24