29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕਨਿਸ਼ਕਾ ਸੋਨੀ ਨੂੰ ਦੁਲਹੇ ਦੀ ਭਾਲ

ਕਨਿਸ਼ਕਾ ਸੋਨੀ ਨੂੰ ਦੁਲਹੇ ਦੀ ਭਾਲ

Ad Position 21
No active advertisement
ਅਜੀਤ ਡੈਸਕ 30-09-2026

'ਦੇਵੋਂ ਕੇ ਦੇਵ... ਮਹਾਦੇਵ', 'ਮਹਾਭਾਰਤ', 'ਪਵਿੱਤਰ ਰਿਸ਼ਤਾ', 'ਦੀਆ ਔਰ ਬਾਤੀ ਹਮ' ਵਰਗੇ ਲੜੀਵਾਰਾਂ ਵਿਚ ਕੰਮ ਕਰ ਚੁੱਕੀ ਅਦਾਕਾਰਾ ਕਨਿਸ਼ਕਾ ਸੋਨੀ ਕੁਝ ਸਾਲ ਪਹਿਲਾਂ ਅਮਰੀਕਾ ਦੇ ਲਾਸ ਏਾਜਲਸ ਵਿਚ ਰਹਿਣ ਲੱਗ ਪਈ ਸੀ |

ਕਨਿਸ਼ਕਾ ਨੇ ਸਾਲ 2022 ਵਿਚ ਖ਼ੁਦ ਨਾਲ ਵਿਆਹ ਕਰਨ ਦਾ ਫ਼ੈਸਲਾ ਲੈ ਕੇ ਸਭ ਨੂੰ  ਹੈਰਾਨ ਕਰ ਦਿੱਤਾ ਸੀ | ਉਸ ਸਮੇਂ ਉਸ ਨੇ ਕਿਹਾ ਸੀ ਕਿ 'ਉਸ ਨੂੰ  ਕਿਸੇ ਮਰਦ ਦੀ ਜ਼ਰੂਰਤ ਨਹੀਂ ਹੈ, ਉਹ ਆਪਣੇ ਸੁਪਨੇ ਖ਼ੁਦ ਪੂਰੇ ਕਰ ਸਕਦੀ ਹੈ |' ਪਰ ਹੁਣ 4 ਸਾਲ ਬਾਅਦ ਕਨਿਸ਼ਕਾ ਖ਼ੁਦ ਤੋਂ ਤਲਾਕ ਲੈ ਕੇ ਆਪਣੇ ਲਈ ਇਕ ਦੁਲਹੇ ਦੀ ਭਾਲ ਸ਼ੁਰੂ ਕਰਨ ਜਾ ਰਹੀ ਹੈ |
ਗੱਲਬਾਤ ਦੌਰਾਨ ਕਨਿਸ਼ਕਾ ਦਾ ਕਹਿਣਾ ਸੀ ਕਿ ਉਹ ਵਿਆਹ ਲਈ ਇਕ ਇਸ ਤਰ੍ਹਾਂ ਦਾ ਮੁੰਡਾ ਚਾਹੁੰਦੀ ਹੈ  ਜੋ ਬੇਹੱਦ ਹੈਾਡਸਮ, ਸ਼ਾਂਤ ਅਤੇ ਕਿਊਟ ਹੋਵੇ ਅਤੇ ਉਸ ਨੂੰ  ਕਿਊਟ ਬੱਚੇ ਦੇ ਕੇ ਉਸ ਦੇ ਨਾਲ ਕੁਦਰਤ ਅਤੇ ਧਾਰਮਿਕਤਾ 'ਤੇ ਧਿਆਨ ਦੇ ਸਕੇ |
ਉਸ ਨੇ ਇਹ ਵੀ ਦੱਸਿਆ ਕਿ ਜੋ ਕੋਈ ਉਸ ਨਾਲ ਆਪਣੀ ਜ਼ਿੰਦਗੀ ਸਾਂਝੀ ਕਰੇਗਾ, ਉਸ ਤੋਂ ਬਾਅਦ ਹੀ ਉਸ ਨੂੰ  ਪਤਾ ਲੱਗ ਸਕੇਗਾ ਕਿ ਉਹ ਕਿੰਨੀ ਸ਼ਾਨਦਾਰ ਇਨਸਾਨ ਹੈ |
ਵਿਆਹ ਦੀਆਂ ਸਾਈਟਸ 'ਤੇ ਹੁਣ ਤੱਕ ਲਗਭਗ 3000 ਤੋਂ ਜ਼ਿਆਦਾ ਮੁੰਡਿਆਂ ਨੂੰ  ਨਾਂਹ ਕਰ ਚੁੱਕੀ ਕਨਿਸ਼ਕਾ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਸੋਸ਼ਲ ਨਹੀਂ ਹੈ, ਕਦੀ ਕਲੱਬ ਨਹੀਂ ਜਾਂਦੀ, ਘਰ 'ਚ ਰਹਿੰਦੀ ਹੈ | ਉਸ ਨੂੰ  ਘਰ ਦਾ ਬਣਿਆ ਖਾਣਾ ਹੀ ਸਭ ਤੋਂ ਜ਼ਿਆਦਾ ਪਸੰਦ ਹੈ ਅਤੇ ਉਹ ਖ਼ੁਦ ਹੀ ਖਾਣਾ ਬਣਾਉਣਾ ਪਸੰਦ ਕਰਦੀ ਹੈ | ਉਸ ਨੂੰ  ਲਗਦਾ ਹੈ ਕਿ ਜੋ ਕੋਈ ਉਸ ਨਾਲ ਵਿਆਹ ਕਰੇਗਾ, ਉਹ ਉਸ ਦੀਆਂ ਇਨ੍ਹਾਂ ਸਭ ਖ਼ੂਬੀਆਂ 'ਤੇ ਮਰ ਮਿਟੇਗਾ |

Ad Position 22
No active advertisement
ਪਿਛਲੀ ਖ਼ਬਰ ਏਕਤਾ ਕਪੂਰ ਹੁਣ ਫ਼ਿਲਮ 'ਨਾਗਿਨ' ਲੈ ਕੇ ਆ ਰਹੀ ਹੈ ਅਗਲੀ ਖ਼ਬਰ ਪਾਲੀਵੁੱਡ ਦਾ ਆਲ ਰਾਊਾਡਰ ਕਲਾਕਾਰ ਗੁਰਦੀਪ ਸੰਧੂ
Ad Position 24