01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਆਧੁਨਿਕ ਦੌਰ ਦਾ ਸੂਫ਼ੀਆਨਾ ਰੰਗ ਤੇ ਮਾਲਵੇ ਦੀ ਭਾਸ਼ਾਈ ਅਮੀਰੀ ਦਾ ਪ੍ਰਤੀਕ-ਅਰਜਨ ਢਿੱਲੋਂ

ਆਧੁਨਿਕ ਦੌਰ ਦਾ ਸੂਫ਼ੀਆਨਾ ਰੰਗ ਤੇ ਮਾਲਵੇ ਦੀ ਭਾਸ਼ਾਈ ਅਮੀਰੀ ਦਾ ਪ੍ਰਤੀਕ-ਅਰਜਨ ਢਿੱਲੋਂ

Ad Position 21
repet_subhas-goyals [Copy P29]
ਅਜੀਤ ਡੈਸਕ 02-09-2026

ਸੁਰੀਲਾ ਤੇ ਰਸੀਲਾ ਫਨਕਾਰ ਏ ਅਰਜਨ ਢਿੱਲੋਂ, ਬਾਹਰੋਂ ਖੁੱਲ੍ਹੀ-ਡੁੱਲ੍ਹੀ ਅਤੇ ਅਲਬੇਲੀ ਜਾਪਣ ਵਾਲੀ ਇਸ ਅਨੋਖੀ ਸ਼ਖ਼ਸੀਅਤ ਦੇ ਮਨ-ਅੰਤਰ 'ਚ ਅੰਤਾਂ ਦੀ ਸੰਜੀਦਗੀ ਅਤੇ ਸੁਹਿਰਦਤਾ ਦਾ ਵਾਸਾ ਹੈ | ਅਰਜਨ ਦੇ ਗੀਤਾਂ ਦੀਆਂ ਤੁਕਾਂ ਲੋਕ ਸਿਆਣਪਾਂ ਬਣਨ ਦੀ ਸਮਰੱਥਾ ਰੱਖਦੀਆਂ ਨੇ, ਇਹ ਸੁਰੀਲਾ ਫਨਕਾਰ ਹੋਣ ਦੇ ਨਾਲ-ਨਾਲ ਸੰਜੀਦਾ ਕਲਮਕਾਰ ਵੀ ਹੈ, ਇਸਦੇ ਗੀਤਾਂ 'ਚ ਰੂਹਦਾਰੀ, ਸੱਭਿਅਕ ਕਦਰਾਂ-ਕੀਮਤਾਂ, ਪਿਆਰ, ਮੁਹੱਬਤ, ਪੇਂਡੂ ਵਿਰਸਾ, ਇਤਿਹਾਸ ਆਦਿ ਅਹਿਮ ਹਸਤਾਖਰ ਨੇ |  ਕਿਤਾਬਾਂ ਪੜ੍ਹਨ ਦਾ ਸ਼ੌਕੀਨ ਅਰਜਨ ਢਿੱਲੋਂ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਮੁੱਦਈ ਹੈ, ਜਿੱਥੇ ਇਸਨੇ ਸ਼ਿਵ ਕੁਮਾਰ ਬਟਾਲਵੀ, ਸੰਤ ਰਾਮ ਉਦਾਸੀ, ਸੁਖਵਿੰਦਰ ਅੰਮਿ੍ਤ, ਸੁਰਜੀਤ ਪਾਤਰ, ਡਾ. ਜਗਤਾਰ, ਦੀਪਕ ਜੈਤੋਈ ਆਦਿ ਦੀਆਂ ਲਿਖਤਾਂ ਨੂੰ  ਰੂਹਦਾਰੀ ਨਾਲ ਬਾਕਮਾਲ ਆਵਾਜ਼ ਤੇ ਅੰਦਾਜ਼ 'ਚ ਆਪਣੇ ਕੰਠ ਦਾ ਸ਼ਿੰਗਾਰ ਬਣਾਇਆ | ਉਥੇ ਹੀ ਹਾਸ਼ਮ ਸ਼ਾਹ, ਪੀਲੂ, ਸ਼ਾਹ ਮੁਹੰਮਦ, ਬੁੱਲੇ ਸ਼ਾਹ ਹੁਰਾਂ ਦਾ ਆਪਣੇ ਗੀਤਾਂ 'ਚ ਜਿਕਰ ਕਰਨ ਵਾਲਾ ਨੌਜਵਾਨ ਅਰਜਨ ਢਿੱਲੋਂ ਕਿਸੇ ਖਾਸ ਬਿਰਤੀ ਦਾ ਲੇਖਕ ਤੇ ਗਵੱਈਆ ਹੈ | ਮਾਲਵੇ ਦੀ ਜਰਖੇਜ਼ ਭੂਮੀ ਭਦੌੜ (ਬਰਨਾਲਾ) 'ਚ ਜਨਮੇ ਇਸ ਗੱਭਰੂ ਨੇ ਪੰਜਾਬੀ ਗਾਇਕੀ ਅਤੇ ਗੀਤਕਾਰੀ ਨੂੰ  ਇਕ ਨਵਾਂ ਸਾਹਿਤਕ ਮੁਹਾਂਦਰਾ ਪ੍ਰਦਾਨ ਕੀਤਾ ਹੈ | ਉਸ ਨੇ ਗੀਤਾਂ ਰਾਹੀਂ ਪੰਜਾਬੀ ਦੇ ਠੇਠ ਲੋਕ-ਮੁਹਾਵਰਿਆਂ ਅਤੇ ਵਿਰਾਸਤੀ ਸ਼ਬਦਾਵਲੀ ਨੂੰ  ਮੁੜ ਸੁਰਜੀਤ ਕੀਤਾ | ਅਰਜਨ ਦੇ ਲਿਖੇ ਗੀਤ 'ਰਾਣੀਹਾਰ' ਅਤੇ 'ਸੂਟ' ਸੱਭਿਆਚਾਰਕ ਤਾਣੇ-ਬਾਣੇ ਅਤੇ ਪੰਜਾਬੀ ਪਹਿਰਾਵੇ ਦੀ ਨਿਰਛਲ ਸੁੰਦਰਤਾ ਨੂੰ  ਬਿਆਨ ਕਰਦੇ ਹਨ | ਬਤੌਰ ਗੀਤਕਾਰ ਅਤੇ ਗਾਇਕ ਅਰਜਨ ਦੀ ਸੋਚ ਦਾ ਦਾਇਰਾ ਬਹੁਤ ਵਿਸ਼ਾਲ ਹੈ | ਉਹ ਜਿੱਥੇ ਪੰਜਾਬ ਦੀ ਜਵਾਨੀ, ਪਿੰਡਾਂ ਦੀਆਂ ਸੱਥਾਂ, ਯਾਰੀਆਂ-ਵਫਾਦਾਰੀਆਂ ਅਤੇ ਮਾਨਸਿਕ ਉਡਾਰੀਆਂ ਨੂੰ  ਬਾਖੂਬੀ ਚਿਤਰਦਾ ਹੈ | ਪਿਤਾ ਬੂਟਾ ਖਾਨ ਅਤੇ ਮਾਤਾ ਚਰਨਜੀਤ ਕੌਰ ਦੇ ਫਰਜੰਦ ਅਰਜਨ ਢਿੱਲੋਂ ਨੂੰ  'ਬ੍ਰਾਊਨ ਸਟੂਡੀਓਜ਼' ਅਤੇ ਪ੍ਰੋਡਿਊਸਰ ਹਰਵਿੰਦਰ ਸਿੰਘ ਸਿੱਧੂ ਵਲੋਂ ਵੱਡੇ ਪੱਧਰ 'ਤੇ ਸੰਗੀਤਕ ਮਾਰਕੀਟ ਵਿਚ ਪੇਸ਼ ਕੀਤਾ ਗਿਆ | ਸਾਲ 2018 'ਚ 'ਇਸ਼ਕ ਜਿਹਾ ਹੋ ਗਿਆ' ਗੀਤ ਨਾਲ ਸ਼ੁਰੂ ਹੋਇਆ ਅਰਜਨ ਦਾ ਸੰਗੀਤਕ ਸਫ਼ਰ ਅੱਜ ਬੁਲੰਦੀਆਂ ਛੋਹ ਰਿਹਾ ਐ | ਅਰਜਨ ਢਿੱਲੋਂ ਦੀਆਂ ਐਲਬਮਾਂ 'ਅਵਾਰਾ', 'ਜਲਵਾ', 'ਸਰੂਰ', 'ਚੋਬਰ', 'ਪਤੰਦਰ', 'ਸਿਖਰ', 'ਏ ਫ਼ਾਰ ਅਰਜਨ 1 ਅਤੇ 2' ਅਤੇ ਨਵੀਂ ਐਲਬਮ 'ਇਨਿਗਮਾ' ਆਦਿ ਐਲਬਮਾਂ ਪੰਜਾਬੀ ਸੰਗੀਤ ਦੇ ਅਜਿਹੇ ਦਸਤਾਵੇਜ਼ ਨੇ | ਮਰਸੀ, ਦੇਸੀ ਕਰੂ, ਦ ਕਿੱਡ ਅਤੇ ਅਰਸ਼ ਹੀਰ ਦੇ ਸੰਗੀਤਕ ਸਾਥ ਨੇ ਅਰਜਨ ਦੀ ਗਾਇਕੀ ਨੂੰ  ਅਜਿਹੇ ਖੰਭ ਲਗਾਏ ਕਿ ਉਹ ਅੱਜ ਦੇਸ਼ਾਂ-ਵਿਦੇਸ਼ਾਂ 'ਚ ਪੰਜਾਬੀ ਸੱਭਿਆਚਾਰ ਦੇ ਸਫ਼ੀਰ ਬਣ ਚੁੱਕੇ ਹਨ | 

-ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ) | 

Ad Position 22
No active advertisement
ਪਿਛਲੀ ਖ਼ਬਰ ਰਕੁਲਪ੍ਰੀਤ ਮੁਕੱਦਮੇ, ਜੇਲ੍ਹ ਤੇ ਥਾਣੇ ਤੋਂ ਡਰ ਲਗਦੈ ਅਗਲੀ ਖ਼ਬਰ ਪਾਕੀਜ਼ਾ ਬਣਦੇ-ਬਣਦੇ ਰਹਿ ਗਈ ਯੋਗਿਤਾ ਬਾਲੀ
Ad Position 24