01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਭਿਆਨਕ ਸੜਕ ਹਾਦਸੇ ਵਿਚ ਮੱਤੇਵਾਲ ਵਾਸੀ ਪਿਉ ਪੁੱਤਰ ਦੀ ਮੌਤ

ਮੱਤੇਵਾਲ (ਅੰਮ੍ਰਿਤਸਰ), 1 ਸਤੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਸਥਾਨਿਕ ਕਸਬਾ ਮੱਤੇਵਾਲ ਦੇ ਵਸਨੀਕ ਇਕੋ ਪਰਿਵਾਰ

Ad Position 21
repet_subhas-goyals [Copy P29]
ਅਜੀਤ ਡੈਸਕ 01-09-2026

ਮੱਤੇਵਾਲ (ਅੰਮ੍ਰਿਤਸਰ), 1 ਸਤੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਸਥਾਨਿਕ ਕਸਬਾ ਮੱਤੇਵਾਲ ਦੇ ਵਸਨੀਕ ਇਕੋ ਪਰਿਵਾਰ ਦੇ ਦੋ ਜੀਅ ਪਿਉ ਪੁੱਤਰ ਦੀ ਇਕ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੱਤੇਵਾਲ ਵਾਸੀ ਜਸਵਿੰਦਰ ਸਿੰਘ ਪੁੱਤਰ ਮੋਹਨ ਸਿੰਘ ਉਮਰ ਕਰੀਬ 60 ਸਾਲ ਅਤੇ ਉਸ ਦਾ ਲੜਕਾ ਗੁਰਪਾਲ ਸਿੰਘ ਪੁੱਤਰ ਜਸਵਿੰਦਰ ਸਿੰਘ ਉਮਰ 35 ਸਾਲ ਜੋ ਕਿ ਮੱਤੇਵਾਲ ਤੋਂ ਖਾਲਚੀਆਂ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਅਚਾਨਕ ਉਹ ਰਸਤੇ ਵਿਚ ਪਿੰਡ ਡੇਹਰੀਵਾਲ ਨਜ਼ਦੀਕ ਪਹੁੰਚਣ 'ਤੇ ਉਹ ਅਚਾਨਕ ਰਸਤੇ ਵਿਚ ਸੜਕ ਕੰਢੇ ਇਕ ਰੁੱਖ ਨਾਲ ਟਕਰਾ ਗਏ ਅਤੇ ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਮੌਕੇ ਤੇ ਹੀ ਦੋਨਾਂ ਨੇ ਦਮ ਤੋੜ ਦਿੱਤਾ।

ਦੱਸਣਯੋਗ ਹੈ ਕਿ ਇਹ ਦੋਵੇਂ ਪਿਉ ਪੁੱਤ ਕਸਬਾ ਮੱਤੇਵਾਲ ਵਿਚ ਬੈਟਰੀਆਂ ਰਿਪੇਅਰ ਦੀ ਦੁਕਾਨ ਕਰਦੇ ਹਨ। ਇਸ ਹਾਦਸੇ ਪਿੱਛੋਂ ਥਾਣਾ ਤਰਸਿਕਾ ਦੀ ਪੁਲਿਸ ਵਲੋ ਕਾਰਵਾਈ ਕਰਦੇ ਹੋਏ ਦੋਵੇਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਬਾਬਾ ਬਕਾਲਾ ਹਸਪਤਾਲ ਭੇਜ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਭਾਰਤ ’ਚ ਫੈਟੀ ਲੀਵਰ ਤੇ ਕੋਲੋਰੈਕਟਲ ਕੈਂਸਰ ਦੇ ਮਾਮਲਿਆਂ ’ਚ ਵਾਧਾ ਅਗਲੀ ਖ਼ਬਰ ਏਅਰ ਵਾਈਸ ਮਾਰਸ਼ਲ ਸ਼ਕਤੀ ਸ਼ਰਮਾ ਨੇ ਏ.ਵੀ.ਐਮ. ਰੈਂਕ ’ਤੇ ਨਿਯੁਕਤੀ ਨਾਲ ਰਚਿਆ ਇਤਿਹਾਸ
Ad Position 24