01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕੋਰੀਅਨ ਪ੍ਰਾਜੈਕਟ ਵਿਚ ਨਜ਼ਰ ਆ ਸਕਦੀ ਹੈ ਇੰਦਰਾਕਸ਼ੀ ਕਾਂਜੀਲਾਲ

ਕੋਰੀਅਨ ਪ੍ਰਾਜੈਕਟ ਵਿਚ ਨਜ਼ਰ ਆ ਸਕਦੀ ਹੈ ਇੰਦਰਾਕਸ਼ੀ ਕਾਂਜੀਲਾਲ

Ad Position 21
repet_subhas-goyals [Copy P29]
ਅਜੀਤ ਡੈਸਕ 02-09-2026

ਅਦਾਕਾਰਾ ਇੰਦਰਾਕਸ਼ੀ ਕਾਂਜੀਲਾਲ, ਟੀ.ਵੀ. ਨਿਰਮਾਤਾ ਅਤੇ ਅਭਿਨੇਤਾ ਜੇ.ਡੀ. ਮਜੇਠੀਆ ਦੇ 'ਸੋਨੀ ਸਬ' 'ਤੇ ਪ੍ਰਸਾਰਿਤ 'ਵੂਮੇਨ ਓਰੀਏਾਟਡ' ਸ਼ੋਅ 'ਪੁਸ਼ਪਾ ਇੰਪਾਸੀਬਲ' ਵਿਚ ਪ੍ਰਾਰਥਨਾ ਬਾਪੋਦਰਾ ਦੇ ਮਹੱਤਵਪੂਰਨ ਕਿਰਦਾਰ ਵਿਚ ਨਜ਼ਰ ਆਈ ਜਦ ਕਿ ਮੁੱਖ ਭੂਮਿਕਾ ਵਿਚ ਕਰੁਣਾ ਪਾਂਡੇ ਦੀ ਮੌਜੂਦਗੀ ਸੀ | ਮੂਲ ਰੂਪ ਵਿਚ ਕੋਲਕਾਤਾ ਦੀ ਰਹਿਣ ਵਾਲੀ ਇੰਦਰਾਕਸ਼ੀ ਦੇ ਪਿਤਾ, ਮਿ੍ਣਮਯ ਕਾਂਜੀਲਾਲ, ਐਂਟਰਟੇਨਮੈਂਟ ਇੰਡਸਟਰੀ ਦੇ ਮੰਨੇ-ਪ੍ਰਮੰਨੇ ਨਿਰਮਾਤਾ ਹਨ, ਜਿਨ੍ਹਾਂ ਨੂੰ  ਉਨ੍ਹਾਂ ਦੇ ਸ਼ੁਰੂਆਤੀ ਕਰੀਅਰ ਵਿਚ ਕਾਫ਼ੀ ਕਾਮਯਾਬੀ ਦੇਖਣ ਨੂੰ  ਮਿਲੀ ਸੀ |
ਯੂ.ਪੀ.ਐਸ.ਸੀ. ਦਾ ਸੁਪਨਾ ਪਾਲਣ ਵਾਲੀ ਇੰਦਰਾਕਸ਼ੀ ਗ੍ਰੈਜੂਏਸ਼ਨ ਕਰ ਰਹੀ ਸੀ ਪਰ ਕਿਤੇ ਨਾ ਕਿਤੇ ਉਸ ਦਾ ਅਸਲ ਜਨੂੰਨ ਅਦਾਕਾਰਾ ਬਣਨ ਲਈ ਹੀ ਸੀ | ਇਸ ਲਈ ਪੜ੍ਹਾਈ ਦੇ ਨਾਲ-ਨਾਲ ਉਸ ਨੇ ਮਾਡਲਿੰਗ ਦੀ ਸ਼ੁਰੂਆਤ ਕਰ ਦਿੱਤੀ | ਇੰਦਰਾਕਸ਼ੀ ਨੇ 'ਪੁਸ਼ਪਾ ਇੰਪਾਸੀਬਲ' ਲਈ ਆਨਲਾਈਨ ਆਡੀਸ਼ਨ ਦਿੱਤਾ ਸੀ | ਚੰਗੀ ਗੱਲ ਰਹੀ ਕਿ ਉਸ ਆਡੀਸ਼ਨ ਵਿਚ ਕਾਮਯਾਬੀ ਹਾਸਿਲ ਕਰਨ ਤੋਂ ਬਾਅਦ ਉਸ ਦੀ ਚੋਣ ਹੋ ਗਈ | ਚੁਣੇ ਜਾਣ ਤੋਂ ਬਾਅਦ ਇੰਦਰਕਾਸ਼ੀ ਕਾਂਜੀਲਾਲ ਪੜ੍ਹਾਈ ਵਿਚਾਲੇ ਚੱਢ ਕੇ ਕੋਲਕਾਤਾ ਤੋਂ ਮੁੰਬਈ ਆ ਗਈ | ਇੰਦਰਾਕਸ਼ੀ ਕਾਂਜੀਲਾਲ ਨੇ 'ਪੁਸ਼ਪਾ ਇੰਪਾਸੀਬਲ' ਵਿਚ ਆਪਣੇ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ | ਲਗਭਗ ਚਾਰ ਸਾਲ ਤੱਕ ਇਸ ਸ਼ੋਅ ਦਾ ਹਿੱਸਾ ਰਹਿਣ ਤੋਂ ਬਾਅਦ ਇੰਦਰਾਕਸ਼ੀ ਨੇ ਖ਼ੁਦ ਨੂੰ  ਇਸ ਸ਼ੋਅ ਤੋਂ ਵੱਖ ਕਰ ਲਿਆ |
ਕਿਹਾ ਜਾਂਦਾ ਹੈ ਕਿ ਕਿਤੇ ਨਾ ਕਿਤੇ ਇੰਦਰਾਕਸ਼ੀ ਨੂੰ  ਮਹਿਸੂਸ ਹੋਣ ਲੱਗਾ ਸੀ ਕਿ ਉਸ ਨੂੰ  ਸ਼ੋਅ ਵਿਚ ਸਹੀ ਥਾਂ ਨਹੀਂ ਮਿਲੀ ਜਾਂ 'ਟ੍ਰੈਕ' ਨਹੀਂ ਮਿਲ ਰਿਹਾ ਸੀ, ਜਿਸ ਦੀ ਵਜ੍ਹਾ ਕਰਕੇ ਉਸ ਦੀ ਅਭਿਨੈ ਪ੍ਰਤਿਭਾ ਦੀ ਪੂਰੀ ਵਰਤੋਂ ਨਹੀਂ ਹੋ ਰਹੀ ਸੀ | ਇਸ ਤੋਂ ਇਲਾਵਾ ਮਿਹਨਤ ਦੇ ਅਨੁਸਾਰ ਨਤੀਜਾ ਨਾ ਮਿਲ ਸਕਣ ਦਾ ਗੁੱਸਾ ਇੰਦਰਕਾਸ਼ੀ ਦੇ ਮਨ ਵਿਚ ਸੀ ਪਰ ਸਭ ਤੋਂ ਵੱਡੀ ਮੁਸ਼ਕਿਲ ਉਸ ਦੇ ਸਾਹਮਣੇ ਉਦੋਂ ਆਈ ਜਦੋਂ ਸ਼ੋਅ ਵਿਚ ਆਉਣ ਵਾਲੇ 'ਲੀਪ' ਤੋਂ ਬਾਅਦ ਉਸ ਨੂੰ  ਇਕ ਵੱਡੀ ਉਮਰ ਦੀ ਔਰਤ ਦਾ ਕਿਰਦਾਰ ਨਿਭਾਉਣ ਲਈ ਕਿਹਾ ਗਿਆ, ਜਿਸ ਨੂੰ  ਨਿਭਾਉਣ ਵਿਚ ਉਸ ਦੀ ਕੋਈ ਰੁਚੀ ਨਹੀਂ ਸੀ | ਇਸ ਤਰ੍ਹਾਂ ਉਸ ਨੇ ਸ਼ੋਅ ਤੋਂ ਵੱਖ ਹੋਣ ਦਾ ਨਿਰਣਾ ਲਿਆ | 'ਪੁਸ਼ਪਾ ਇੰਪਾਸੀਬਲ' ਤੋਂ ਬਾਹਰ ਹੋਣ ਤੋਂ ਬਾਅਦ, ਇੰਦਰਾਕਸ਼ੀ ਨਵੇਂ ਮੌਕਿਆਂ ਦੀ ਭਾਲ ਕਰ ਰਹੀ ਹੈ | ਖ਼ਬਰਾਂ ਵੱਲ ਦੇਖੀਏ ਤਾਂ ਇਕ ਵੱਡੇ ਕੋਰੀਅਨ ਪ੍ਰਾਜੈਕਟ ਅਤੇ ਕੁਝ ਬ੍ਰਾਂਡ ਕੋਲੈਬੋਰੇਸ਼ਨ ਨਾਲ ਉਸ ਦੀ ਗੱਲਬਾਤ ਚੱਲ ਰਹੀ ਹੈ |

 

Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ-ਕਾਨੂੰਨੀ ਸਮਾਨਤਾ ਦਾ ਵੀ ਹੈ ਇਹ ਸਵਾਲ ਅਗਲੀ ਖ਼ਬਰ ਰਕੁਲਪ੍ਰੀਤ ਮੁਕੱਦਮੇ, ਜੇਲ੍ਹ ਤੇ ਥਾਣੇ ਤੋਂ ਡਰ ਲਗਦੈ
Ad Position 24