ਨਵੀਂ ਦਿੱਲੀ, 1 ਸਤੰਬਰ (ਪੀ.ਟੀ.ਆਈ.)-ਰੱਖਿਆ ਜਨਤਕ ਖੇਤਰ ਦੇ ਅਦਾਰਿਆਂ (ਡੀ.ਪੀ.ਐਸ.ਯੂ.) ਨੂੰ ਸਮੇਂ ਸਿਰ ਡਿਲੀਵਰੀ, ਦਰਾਮਦ ਨਿਰਭਰਤਾ ਘਟਾਉਣ ਤੇ ਵਿਸ਼ਵ ਪੱਧਰੀ ਮਿਆਰਾਂ ਦੇ ਬਰਾਬਰ ਗੁਣਵੱਤਾ ਪ੍ਰਾਪਤ ਕਰਨ ਲਈ ਯਤਨ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਡੀ.ਪੀ.ਐਸ.ਯੂ. ਦੀ ਤਰੱਕੀ ਸਿਰਫ਼ ਇਕ ਆਰਥਿਕ ਜਾਂ ਉਦਯੋਗਿਕ ਜ਼ਰੂਰਤ ਨਹੀਂ ਹੈ, ਸਗੋਂ ਇਕ ‘ਰਾਸ਼ਟਰੀ ਸੁਰੱਖਿਆ ਜ਼ਰੂਰਤ’ ਹੈ। ਇੱਥੇ 16 ਡੀ.ਪੀ.ਐਸ.ਯੂ. ਦੇ ਸਾਲਾਨਾ ਪ੍ਰਦਰਸ਼ਨ ਦੀ ਸਮੀਖਿਆ ਦੌਰਾਨ ਉਨ੍ਹਾਂ ਨੇ ਡੀ.ਪੀ.ਐਸ.ਯੂ. ਦੁਆਰਾ ਖੋਜ ਤੇ ਵਿਕਾਸ ’ਚ ਵਧੇ ਹੋਏ ਨਿਵੇਸ਼ ਦਾ ਵੀ ਸਵਾਗਤ ਕੀਤਾ, ਜਦੋਂ ਕਿ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਖੋਜ ਤੇ ਵਿਕਾਸ ਦੀ ਸਫਲਤਾ ਨੂੰ ਸਿਰਫ਼ ਖਰਚ ਕੀਤੀ ਗਈ ਰਕਮ ਦੁਆਰਾ ਹੀ ਨਹੀਂ, ਸਗੋਂ ਨਵੀਆਂ ਤਕਨਾਲੋਜੀਆਂ, ਬੌਧਿਕ ਸੰਪਤੀ, ਪ੍ਰੋਟੋਟਾਈਪ ਤੇ ਸੰਚਾਲਨ ਉਤਪਾਦਾਂ ਦੇ ਵਿਕਾਸ ਦੁਆਰਾ ਮਾਪਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਵਿਸ਼ੇਸ਼ ਤਕਨਾਲੋਜੀ ਖੇਤਰਾਂ ਦੀ ਪਛਾਣ ਕਰਨੀ ਚਾਹੀਦੀ ਹੈ ਜਿੱਥੇ ਭਾਰਤ ਸਿਰਫ਼ ਸਵੈ-ਨਿਰਭਰ ਹੀ ਨਹੀਂ, ਸਗੋਂ ਇਕ ਵਿਸ਼ਵ ਪੱਧਰੀ ਨੇਤਾ ਬਣ ਸਕਦਾ ਹੈ।
ਤਾਜ਼ਾ ਖ਼ਬਰਾਂ
Free
ਰੱਖਿਆ ਜਨਤਕ ਖੇਤਰ ਦੇ ਅਦਾਰਿਆਂ ਦੀ ਤਰੱਕੀ ‘ਰਾਸ਼ਟਰੀ ਸੁਰੱਖਿਆ ਜ਼ਰੂਰਤ’-ਰਾਜਨਾਥ
ਨਵੀਂ ਦਿੱਲੀ, 1 ਸਤੰਬਰ (ਪੀ.ਟੀ.ਆਈ.)-ਰੱਖਿਆ ਜਨਤਕ ਖੇਤਰ ਦੇ ਅਦਾਰਿਆਂ (ਡੀ.ਪੀ.ਐਸ.ਯੂ.) ਨੂੰ ਸਮੇਂ ਸਿਰ ਡਿਲੀਵਰੀ, ਦਰਾਮਦ ਨਿਰਭਰਤਾ ਘਟਾਉਣ ਤੇ ਵਿਸ਼ਵ ਪੱਧਰੀ ਮਿਆਰਾਂ ਦੇ ਬਰਾਬਰ ਗੁਣਵੱਤਾ ਪ੍ਰਾਪਤ ਕਰਨ ਲਈ ਯਤਨ ਕਰਨ ’ਤੇ ਧਿਆਨ ਕੇਂਦਰਿਤ ਕਰਨ ...
ਅਜੀਤ ਡੈਸਕ
02-09-2026