25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਦਿਵਿਆ ਸ਼ਰਮਾ : 'ਰਾਖ' ਤੋਂ ਮਿਲੀ ਹਰਮਨਪਿਆਰਤਾ

ਦਿਵਿਆ ਸ਼ਰਮਾ : 'ਰਾਖ' ਤੋਂ ਮਿਲੀ ਹਰਮਨਪਿਆਰਤਾ

Ad Position 21
No active advertisement
ਅਜੀਤ ਡੈਸਕ 26-08-2026

ਐਮਾਜ਼ੋਨ ਪ੍ਰਾਈਮ ਵੀਡੀਓ ਦੀ ਚਰਚਿਤ ਕ੍ਰਾਈਮ, ਥਿ੍ਲਰ ਵੈੱਬ ਸੀਰੀਜ਼ 'ਰਾਖ' ਵਿਚ ਅਲੀ ਫ਼ਜ਼ਲ ਵਰਗੇ ਐਕਟਿੰਗ ਵਿਚ ਮੰਨੇ ਹੋਏ ਐਕਟਰ ਦੇ ਨਾਲ ਸੁਮਨ ਦਾ ਬੇਹੱਦ ਸ਼ਾਨਦਾਰ ਕਿਰਦਾਰ ਨਿਭਾ ਕੇ ਅਚਾਨਕ ਸੁਰਖੀਆਂ ਵਿਚ ਆਈ ਅਦਾਕਾਰਾ ਦਿਵਿਆ ਸ਼ਰਮਾ ਨੂੰ  ਇਸ ਕਿਰਦਾਰ ਨੇ ਬੇਹੱਦ ਖ਼ਾਸ ਬਣਾ ਦਿੱਤਾ ਹੈ |
ਇਸ ਕਿਰਦਾਰ ਵਿਚ ਕਹਾਣੀ ਦਾ ਮੁੱਖ ਪਲਾਟ ਉਸ ਦੇ ਆਲੇ-ਦੁਆਲੇ ਘੁੰਮਦਾ ਹੈ ਅਤੇ ਸੁਮਨ ਦੇ ਇਸ ਕਿਰਦਾਰ ਵਿਚ ਦਿਵਿਆ ਸ਼ਰਮਾ ਦੀ ਐਕਟਿੰਗ ਕਾਫ਼ੀ ਸੁਭਾਵਿਕ ਅਤੇ ਪ੍ਰਭਾਵਸ਼ਾਲੀ ਨਜ਼ਰ ਆਉਂਦੀ ਹੈ |
ਸਾਲ 1978 ਵਿਚ ਭਾਰਤ ਦੇ ਸਭ ਤੋਂ ਖ਼ੌਫ਼ਨਾਕ ਅਪਰਾਧਾਂ ਵਿਚੋਂ ਇਕ ਪ੍ਰਸਿੱਧ ਰੰਗਾ-ਬਿੱਲਾ ਕੇਸ ਤੋਂ ਪ੍ਰੇਰਿਤ ਇਸ ਵੈੱਬ ਸੀਰੀਜ਼ ਵਿਚ ਅਲੀ ਫ਼ਜ਼ਲ ਅਤੇ ਸੋਨਾਲੀ ਬੇਂਦਰੇ ਅਹਿਮ ਭੂਮਿਕਾ ਵਿਚ ਹਨ |
ਪਰ ਦਿਵਿਆ ਸ਼ਰਮਾ ਵਲੋਂ ਨਿਭਾਇਆ ਗਿਆ ਇਹ ਕਿਰਦਾਰ ਕਹਾਣੀ ਦੇ ਲਿਹਾਜ਼ ਨਾਲ ਜਿੰਨਾ ਅਹਿਮ ਸੀ, ਓਨਾ ਹੀ ਬਿਹਤਰ ਢੰਗ ਨਾਲ ਉਸ ਨੇ ਇਸ ਨੂੰ  ਨਿਭਾਇਆ | ਇਸ ਕਿਰਦਾਰ ਨੂੰ  ਉਸ ਨੇ ਜਿਸ ਸਾਦਗੀ ਅਤੇ ਭਾਵੁਕਤਾ ਨਾਲ ਨਿਭਾਇਆ, ਉਸ ਦਾ ਦਰਸ਼ਕਾਂ 'ਤੇ ਡੂੰਘਾ ਅਸਰ ਹੋਇਆ ਹੈ |
ਇਸ ਤੋਂ ਪਹਿਲਾਂ ਦਿਵਿਆ ਸ਼ਰਮਾ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਈ ਵੈੱਬ ਸੀਰੀਜ਼ 'ਗ੍ਰਾਮ ਚਿਕਿਤਸਾਲਿਆ' ਵਿਚ ਜੂਹੀ ਦੇ ਛੋਟੇ ਜਿਹੇ ਕਿਰਦਾਰ ਵਿਚ ਦਿਸੀ ਸੀ | ਉਹ ਇਕ ਲਘੂ ਫ਼ਿਲਮ 'ਕਕੂਨ' ਵੀ ਕਰ ਚੁੱਕੀ ਹੈ ਪਰ 'ਰਾਖ' ਵਿਚ ਉਸ ਵਲੋਂ ਨਿਭਾਏ ਗਏ ਸੁਮਨ ਦੇ ਕਿਰਦਾਰ ਨੇ ਏਨੀ ਹਰਮਨਪਿਆਰਤਾ ਦਿਵਾਈ ਹੈ ਕਿ ਹਰ ਪਾਸੇ ਉਸ ਦੇ ਹੀ ਚਰਚੇ ਹੋ ਰਹੇ ਹਨ |
12 ਜੂਨ, 2026 ਨੂੰ  ਰਿਲੀਜ਼ ਹੋਈ ਇਸ ਸੀਰੀਜ਼ ਤੋਂ ਬਾਅਦ ਦਿਵਿਆ ਦੀ ਹਰਮਨਪਿਆਰਤਾ ਅਤੇ ਉਸ ਦੇ ਕਰੀਅਰ ਵਿਚ ਇਕ ਵੱਡਾ ਬਦਲਾਅ ਆਇਆ ਹੈ | ਇਕ ਪਾਸੇ ਜਿਥੇ ਦਰਸ਼ਕਾਂ ਵਲੋਂ ਉਸ ਦੇ ਕੰਮ ਦੀ ਜੰਮ ਕੇ ਤਾਰੀਫ਼ ਹੋ ਰਹੀ ਹੈ, ਉਥੇ ਦੂਜੇ ਪਾਸੇ ਫ਼ਿਲਮ ਜਗਤ ਦੇ ਸਭ ਵੱਡੇ ਦਿੱਗਜ਼ ਹੁਣ ਆਪਣੇ ਪ੍ਰਾਜੈਕਟਸ ਨੂੰ  ਲੈ ਕੇ ਦਿਵਿਆ ਨੂੰ  ਲੈਣ ਲਈ ਆਪਣੀ ਦਿਲਚਸਪੀ ਜ਼ਾਹਿਰ ਕਰ ਰਹੇ ਹਨ |
-0-

Ad Position 22
No active advertisement
ਪਿਛਲੀ ਖ਼ਬਰ 'ਮੁਸਾਫ਼ਿਰ ਕੈਫੇ' ਦੀ 'ਸੁਧਾ', ਵੇਦਿਕਾ ਪਿੰਟੋ ਅਗਲੀ ਖ਼ਬਰ Ajit News @ 9:00 pm, 25-08-2026 Ajit Web Tv
Ad Position 24