15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਰਕੁਲਪ੍ਰੀਤ ਸਿੰਘ ਕੰਮ 'ਚ ਵਿਸ਼ਵਾਸ ਹੈ

Ad Position 21
No active advertisement
ਅਜੀਤ ਡੈਸਕ 24-06-2026

ਯੋਗ ਗੁਰੂ ਹਿਮਾਲਿਆ ਸਿੱਧਾ ਅਕਸ਼ਰ ਦੇ ਮਾਰਗ ਦਰਸ਼ਨ ਵਿਚ ਅਭਿਨੇਤਰੀ ਰਕੁਲਪ੍ਰੀਤ ਸਿੰਘ ਨੇ ਔਖੇ ਤੋਂ ਔਖੇ ਯੋਗਾ ਆਸਣ ਕੀਤੇ ਤੇ ਉਨ੍ਹਾਂ ਦਾ ਸਮਰਥਨ ਕੀਤਾ ਕਿ ਯੋਗ ਗੁਰੂ ਅਕਸ਼ਰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵੱਲ ਵੱਧ ਰਹੇ ਹਨ। ਰਕੁਲ ਦਾ ਕਹਿਣਾ ਹੈ ਕਿ ਯੋਗਾ ਨਾਲ ਮਾਨਸਿਕ ਸ਼ਾਂਤੀ ਤੇ ਅੰਦਰੂਨੀ ਸ਼ਕਤੀ ਵਧਾਉਣ ਦਾ ਕੰਮ ਸਿਰੇ ਚੜ੍ਹ ਜਾਂਦਾ ਹੈ। 'ਸਰੂਪਨਖਾ' ਦੀ ਭੂਮਿਕਾ 'ਰਾਮਾਇਣ' ਲਈ ਉਸ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਮਨਪਸੰਦ ਭੂਮਿਕਾ ਹੈ। ਆਪਣੇ ਪਤੀ ਜੈਕੀ ਭਗਨਾਨੀ ਨੂੰ ਉਹ ਆਪਣਾ 'ਚੀਅਰਲੀਡਰ' ਮੰਨ ਕੇ ਚਲਦੀ ਹੈ। ਰਕੁਲ ਰਾਤ ਨੂੰ ਦਸ ਵਜੇ ਨੀਂਦ ਲੈਂਦੀ ਹੈ, ਜਦ ਕਿ ਜੈਕੀ ਨੂੰ ਰਾਤ ਤਿੰਨ ਵਜੇ ਸੌਣ ਦੀ ਆਦਤ ਹੈ। ਫਿਰ ਦੋਵਾਂ ਨੇ ਮਿਲ ਕੇ ਸਲਾਹ ਕੀਤੀ ਤੇ ਹੁਣ ਰਾਤ ਗਿਆਰਾਂ ਵਜੇ ਉਹ ਸੌਂ ਜਾਂਦੇ ਹਨ। ਬੀਤੇ ਦਿਨੀਂ ਪਿਤਾ ਦਿਵਸ ਸੀ ਤੇ ਉਸ ਨੇ ਆਪਣੇ ਪਿਤਾ ਦੇ ਨਾਲ-ਨਾਲ ਆਪਣੇ ਸਹੁਰੇ ਨੂੰ ਵੀ ਇਕ ਮੌਕੇ ਬਰਾਬਰ ਦਾ ਸਨੇਹ ਦਿੱਤਾ। ਪਿਆਰ ਤੇ ਸ਼ਕਤੀ ਉਸ ਦੇ ਪਿਤਾ ਤੇ ਸਹੁਰਾ ਪਿਤਾ ਦਿੰਦੇ ਹਨ। ਰਕੁਲ ਨੇ ਕਿਹਾ ਕਿ ਅੱਜ ਜਿਥੇ ਵੀ ਹੈ, ਉਹ ਆਪਣੇ ਪਿਤਾ ਦੀ ਬਦੌਲਤ ਹੈ। ਆਪਣੇ ਸਹੁਰਾ ਸਾਹਿਬ ਨੂੰ ਉਸ ਨੇ ਕਿਹਾ ਕਿ ਆਪਣਾਪਨ ਤੇ ਸਨੇਹ ਤੇ ਮਾਰਗਦਰਸ਼ਨ ਸਭ ਤੁਹਾਥੋਂ ਪ੍ਰਾਪਤ ਹੋ ਰਿਹਾ ਹੈ ਧੰਨਵਾਦ। ਉਸ ਡਾਕਟਰ ਪ੍ਰਸ਼ਾਂਤ ਯਾਦਵ ਨਾਲ ਰਕੁਲ ਦਾ ਝਗੜਾ ਕਾਫੀ ਚਰਚਿਤ ਹੋਇਆ ਹੈ, ਜਦ ਕਿ ਡਾਕਟਰ ਯਾਦਵ ਨੇ ਕਿਹਾ ਕਿ ਰਕੁਲਪ੍ਰੀਤ ਸਿੰਘ ਨੇ ਪਲਾਸਟਿਕ ਸਰਜਰੀ ਕਰਵਾਈ ਹੈ ਪਰ ਰਕੁਲ ਨੇ ਕਿਹਾ, 'ਧੋਖੇਬਾਜ਼ ਹੈ ਇਹ ਡਾਕਟਰ', ਇਹ ਮੈਨੂੰ ਤਾਂ ਕੰਪਾਊਂਡਰ ਵੀ ਨਹੀਂ ਲਗਦਾ, ਜਿਹੜਾ ਲੋਕਾਂ ਨੂੰ ਇਸ ਬਾਬਤ ਗੁਮਰਾਹ ਕਰ ਰਿਹਾ ਹੈ। ਅਜਿਹੇ ਡਾਕਟਰਾਂ ਤੋਂ ਸਾਵਧਾਨ ਰਹਿਣ ਲਈ ਰਕੁਲ ਨੇ ਬਕਾਇਦਾ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਕਿਹਾ ਹੈ। ਰਕੁਲ ਨੇ ਅੱਜਕਲ੍ਹ ਚਲ ਰਹੀ ਪੈਸੇ ਦੇ ਕੇ ਮਸ਼ਹੂਰੀ ਕਰਵਾਓ ਰੁਝਾਨ 'ਤੇ ਚਿੰਤਾ ਪ੍ਰਗਟ ਕੀਤੀ ਹੈ। ਉਸ ਨੇ ਕਿਹਾ ਕਿ ਉਹ ਕਰਮ ਕਰਨ 'ਚ ਵਿਸ਼ਵਾਸ ਰੱਖਦੀ ਹੈ। 'ਯਾਰੀਆਂ' ਨੇ ਉਸ ਨੂੰ ਬਾਲੀਵੁੱਡ ਦਿਖਾਈ ਤੇ ਜੈਕੀ ਨਾਲ ਵਿਆਹ ਕਰਵਾ ਕੇ ਉਹ ਅਨੰਦਮਈ ਜ਼ਿੰਦਗੀ ਜੀਅ ਰਹੀ ਹੈ।

-ਸੁਖਜੀਤ ਕੌਰ

Ad Position 22
No active advertisement
ਪਿਛਲੀ ਖ਼ਬਰ ਖ਼ੁਦ ਨੂੰ 'ਡਰਾਮਾ ਕੁਈਨ' ਦੱਸਦੀ ਹੈ ਸਦਫ਼ ਸ਼ੰਕਰ ਅਗਲੀ ਖ਼ਬਰ 'ਸਿਸਟਮ ਕਾ ਸੁਲਤਾਨ' ਦੀ 'ਇਰਾ ਮਹਿਰਾ' ਪ੍ਰਿਅੰਕਾ ਬਜਾਜ ਸਿੱਬਲ
Ad Position 24