15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਕੁਹਾੜਾ ਚੌਂਕ ਦਾ ਬਾਜ਼ਾਰ ਤੇ ਆਵਾਜਾਈ ਮੁਕੰਮਲ ਤੌਰ ਬੰਦ

ਕੁਹਾੜਾ 15 ਅਕਤੂਬਰ ( ਸੰਦੀਪ ਸਿੰਘ ਕੁਹਾੜਾ ) ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ਵਿੱਚ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਲੁਧਿਆਣਾ ਚੰਡੀਗੜ੍ਹ ਮੁੱਖ ਮਾਰਗ ਸਥਿਤ ਕੁਹਾੜਾ ਚੌਕ ਦਾ ਬਜਾਰ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਗਿਆ। ਇਸ ਮੌਕੇ ਇਲਾਕਾ ਵਾਸੀਆਂ ਅਤੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਵੱਲੋਂ ਆਵਾਜਾਈ ਨੂੰ ਵੀ ਪੂਰਨ ਤੌਰ ਤੇ ਬੰਦ ਕਰਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 15-10-2026

ਕੁਹਾੜਾ 15 ਅਕਤੂਬਰ ( ਸੰਦੀਪ ਸਿੰਘ ਕੁਹਾੜਾ )   ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ਵਿੱਚ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਲੁਧਿਆਣਾ ਚੰਡੀਗੜ੍ਹ ਮੁੱਖ ਮਾਰਗ ਸਥਿਤ ਕੁਹਾੜਾ ਚੌਕ ਦਾ ਬਜਾਰ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਗਿਆ। ਇਸ ਮੌਕੇ ਇਲਾਕਾ ਵਾਸੀਆਂ ਅਤੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਵੱਲੋਂ ਆਵਾਜਾਈ ਨੂੰ ਵੀ ਪੂਰਨ ਤੌਰ ਤੇ ਬੰਦ ਕਰਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਰਪ੍ਰਸਤ ਅਵਤਾਰ ਸਿੰਘ ਮੇਹਲੋ, ਜੌਲੀ ਜੰਡਿਆਲੀ, ਪਮਨਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਲੱਖੋਵਾਲ ਯੂਨੀਅਨ ਬੰਦ ਦਾ ਪੂਰ ਸਮਰਥਨ ਕਰਦੀ ਹੈ।ਇਸ ਮੌਕੇ ਐਸ ਐਚ ਓ ਪਰਮਦੀਪ ਸਿੰਘ, ਜੋਨ ਇੰਚਾਰਜ ਦਵਿੰਦਰ ਕੌਰ, ਏ ਐਸ ਆਈ ਲਖਵੀਰ ਸਿੰਘ,ਪੀਸੀਆਰ ਦਸਤੇ ਦੇ ਏ ਐਸ ਆਈ ਦਰਸ਼ਨ ਸਿੰਘ, ਟਰੈਫਿਕ ਦੇ ਏ ਐਸ ਆਈ ਯਸ਼ਪਾਲ ਸਿੰਘ ਮੌਕੇ ਤੇ ਪੁੱਜ ਗਏ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਿਹਾ ਕਿ ਪੁਲਿਸ ਵੱਲੋਂ ਇਲਾਕੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਹਰ ਹਾਲਤ 'ਚ ਬਹਾਲ ਰੱਖੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਪਲਵਿੰਦਰ ਸਿੰਘ ਝੋਟਾ ਤੇ ਕਤਲ ਕਾਂਡ ਦੇ ਵਿਰੋਧ ’ਚ ਪੱਟੀ ਮੁਕੰਮਲ ਬੰਦ ਅਗਲੀ ਖ਼ਬਰ ਬੰਦ ਨੂੰ ਮਿਲਿਆ ਭਰਪੂਰ ਸਮਰਥਨ
Ad Position 24