ਅੱਜ ਦੇ ਸਮੇਂ ਵਿਚ ਬੱਚਿਆਂ ਦੇ ਖਾਣ-ਪੀਣ ਦੇ ਨਖਰੇ ਜ਼ਿਆਦਾ ਹੋ ਗਏ ਹਨ |, ਜਿਸ ਕਰਕੇ ਮਾਵਾਂ ਲਈ ਇਕ ਸਮੱਸਿਆ ਹੋ ਜਾਂਦੀ ਹੈ ਕਿ ਉਹ ਟਿਫਿਨ ਦੇ ਲਈ ਕੀ ਪੈੱਕ ਕਰਨ, ਜਿਸ ਨੂੰ ਬੱਚੇ ਰੀਝ ਨਾਲ ਖਾ ਸਕਣ ਅਤੇ ਉਨ੍ਹਾਂ ਨੂੰ ਸੰਤੁਸ਼ਟ ਵੀ ਕੀਤਾ ਜਾ ਸਕੇ | ਹਰੇਕ ਦਿਨ ਤਾਂ ਬੱਚਿਆਂ ਦੀ ਇੱਛਾ ਦਾ ਖਾਣਾ ਦੇਣਾ ਵੀ ਠੀਕ ਨਹੀਂ ਹੈ ਕਿਉਂਕਿ ਜ਼ਿਆਦਾਤਰ ਬੱਚੇ ਸੰਤੁਲਿਤ ਭੋਜਨ ਪਸੰਦ ਨਹੀਂ ਕਰਦੇ | ਮਾਂ ਚਾਹੇ ਤਾਂ ਥੋੜ੍ਹੀ ਜਿਹੀ ਸਮਝਦਾਰੀ ਨਾਲ ਕੁਝ ਬੱਚਿਆਂ ਦੀ ਪਸੰਦ ਦਾ, ਕੁਝ ਪੌਸ਼ਟਿਕ ਅਤੇ ਸ਼ਕਤੀਦਾਇਕ ਸੰਪੂਰਨ ਖੁਰਾਕ ਦੇ ਸਕਦੀ ਹੈ |

ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਤੇ ਪਨੀਰ ਦਾ ਭਰਵਾਂ ਪਰੌਂਠਾ ਬਣਾ ਕੇ ਦਿੱਤਾ ਜਾ ਸਕਦਾ ਹੈ | ਕਦੀ ਚੌਰਸ, ਤੇ ਕਦੀ ਟੇਢਾ ਆਕਾਰ ਦੇ ਕੇ ਪਰੌਂਠੇ ਬਣਾਓ | ਪੰੁਗਰੀਆਂ ਦਾਲਾਂ ਨੂੰ ਥੋੜ੍ਹਾ ਉਬਾਲ ਕੇ, ਉਬਲਿਆ ਆਲੂ, ਪਿਆਜ਼, ਟਮਾਟ, ਨਮਕ ਅਤੇ ਨਿੰਬੂ ਮਿਲਾ ਕੇ ਵੀ ਦੇ ਸਕਦੀ ਹੋ |
ਬੇਸਣ, ਦਾਲ ਦਾ ਚਿੱਲਾ ਬਣਾ ਕੇ ਵੀ ਦਿੱਤਾ ਜਾ ਸਕਦਾ ਹੈ | ਲਾਡਲਿਆਂ ਨੂੰ ਖ਼ੁਸ਼ ਕਰਨ ਲਈ ਇਕ ਛੋਟੀ ਡਿੱਬੀ 'ਚ ਹਰੀ ਚਟਣੀ ਜਾਂ ਸੌਸ ਉਨ੍ਹਾਂ ਦੀ ਪਸੰਦ ਅਨੁਸਾਰ ਰੱਖੋ | ਕਦੀ-ਕਦੀ ਪੋਹਾ, ਕੁਝ ਹਰੀ ਸਬਜ਼ੀਆਂ ਦੇ ਨਾਲ ਜਾਂ ਉਬਲੇ ਆਲੂ ਦੇ ਨਾਲ ਬਣਾ ਦਿਓ | ਓਪਮਾ ਦੇ ਬਾਜ਼ਾਰੀ ਪੈਕੇਟ 'ਚ ਮਟਰ, ਬੰਦ ਗੋਭੀ, ਪਿਆਜ਼ ਪਾ ਕੇ ਓਪਮਾ ਵੀ ਬਣਾ ਸਕਦੀ ਹੈਾ |
ਫਰੂਟ ਅਤੇ ਹਰੀ ਸਬਜ਼ੀਆਂ ਦਾ ਸਲਾਦ ਕੱਟ ਕੇ ਖਾਣ ਵਾਲੇ ਪਾਲੀਥੀਨ 'ਚ ਰੱਖੋ ਅਤੇ ਇਸ ਦੇ ਨਾਲ ਨਮਕ ਅਤੇ ਪੀਸੀ ਹੋਈ ਕਾਲੀ ਮਿਰਚ ਦਾ ਪੈਕੇਟ ਰੱਖ ਦਿਓ |
ਪਨੀਰ, ਉਬਲੇ ਮਸਲੇ ਹੋਏ ਆਲੂ, ਤਿਆਰ ਸਬਜ਼ੀਆਂ ਦੇ ਸੈਂਡਵਿਚ ਵੀ ਦੇ ਸਕਦੀ ਹੋ | ਸੈਂਡਵਿਚ 'ਚ ਥੋੜ੍ਹਾ ਮੱਖਣ ਲਗਾ ਕੇ ਖੀਰਾ, ਕੱਕੜੀ, ਉਬਲਿਆ ਆਲੂ, ਪਿਆਜ਼ ਅਤੇ ਟਮਾਟਰ ਦੇ ਪਤਲੇ ਟੁਕੜੇ ਕੱਟ ਕੇ ਤਿਆਰ ਕਰ ਸਕਦੀ ਹੋ |
ਘਰ 'ਚ ਘੱਟ ਤੇਲ 'ਚ ਭੰੂਨੀ ਮੰੂਗਫਲੀ, ਭੁੰਨੇ ਹੋਏ ਛੋਲੇ ਮੁਰਮੁਰਾ ਅਤੇ ਚਾਟ ਮਸਾਲਾ ਪਾ ਕੇ ਪੌਸ਼ਟਿਕ ਮਿਸ਼ਰਨ ਤਿਆਰ ਕਰੋ | ਪਲਾਸਟਿਕ ਦੇ ਜਾਰ 'ਚ ਭਰ ਕੇ ਰੱਖ ਦਿਓ | ਜਦੋਂ ਚਾਹੋ ਟਿਫਿਨ 'ਚ ਪਾ ਕੇ ਦੇ ਸਕਦੀ ਹੋ |
ਬੱਚਿਆਂ ਨੂੰ ਖ਼ੁਸ਼ ਕਰਨ ਲਈ ਹਫ਼ਤੇ ਵਿਚ ਇਕ ਦਿਨ ਚਿਪਸ, ਬਿਸਕੁਟ, ਬਿਨਾਂ ਕਰੀਮ ਦਾ ਕੇਕ ਦੇ ਕੇ ਬੱਚਿਆਂ ਨੂੰ ਸਰਪ੍ਰਾਈਜ਼ ਦਿਓ |
ਵੱਡੇ ਬੱਚਿਆਂ ਨੂੰ ਹਫ਼ਤੇ ਵਿਚ ਇਕ ਦਿਨ ਸਕੂਲ ਕੈਂਟੀਨ 'ਚ ਆਪਣੀ ਮਰਜ਼ੀ ਦਾ ਖਾਣਾ ਖਾਣ ਲਈ ਸੀਮਤ ਖਰਚ ਵੀ ਦੇ ਸਕਦੇ ਹੋ |
ਅੰਡਾ ਖਾਣ ਵਾਲੇ ਬੱਚਿਆਂ ਨੂੰ ਉਬਲੇ ਅੰਡੇ ਦੇ ਸਲਾਈਸ, ਆਮਲੇਟ, ਅੰਡੇ ਦੀ ਭੁਰਜੀ, ਪਰੌਂਠੇ ਦੇ ਨਾਲ ਅਤੇ ਆਂਡੇ 'ਚ ਬ੍ਰੈੱਡ ਭਿਓ ਕੇ ਹਲਕੇ ਘਿਓ 'ਚ ਤਲ ਕੇ ਦੇ ਸਕਦੀ ਹੋ |