04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਤਿਉਹਾਰਾਂ ਦਾ ਸਵਾਗਤ ਕਿਸ ਤਰ੍ਹਾਂ ਕਰੀਏ

ਤਿਉਹਾਰਾਂ ਦਾ ਸਵਾਗਤ ਕਿਸ ਤਰ੍ਹਾਂ ਕਰੀਏ

Ad Position 21
No active advertisement
ਅਜੀਤ ਡੈਸਕ 05-11-2026

ਘਰ ਸਿਰਫ਼ ਕੀਮਤੀ ਚੀਜ਼ਾਂ ਨਾਲ ਹੀ ਸਜਾਵਟੀ ਨਹੀਂ ਬਣਦਾ | ਘਰ ਬਣਦਾ ਹੈ ਘਰ ਵਿਚ ਰਹਿਣ ਵਾਲੇ ਲੋਕਾਂ ਨਾਲ | ਏਨਾ ਹੋਵੇ ਕਿ ਉਹ ਇਸ ਨੂੰ  ਆਪਣੇ ਅਨੁਸਾਰ ਢਾਲ ਸਕਣ | ਇਸ ਨੂੰ  ਆਪਣੇ ਅਨੁਸਾਰ ਬਣਾਓ | ਇਸ ਵਿਚ ਉਹ ਸਭ ਚੀਜ਼ਾਂ ਰੱਖੋ, ਜੋ ਉਨ੍ਹਾਂ ਦੀ ਜ਼ਰੂਰਤ ਦੀ ਹੋਵੇ | ਚੀਜ਼ਾਂ ਨੂੰ  ਸਹੀ ਢੰਗ ਨਾਲ ਰੱਖੋ | ਸ਼ੁਰੂਆਤ ਕਰੋ ਘਰ ਦੀ ਸਾਫ਼-ਸਫ਼ਾਈ ਨਾਲ | ਸਫ਼ਾਈ ਦੀ ਸ਼ੁਰੂਆਤ ਘਰ ਦੇ ਕਿਸੇ ਖ਼ਾਸ ਕੋਨੇ ਤੋਂ ਕਰੋ | ਸਭ ਕਮਰਿਆਂ ਦੇ ਕੋਨੇ ਲਗਭਗ ਖਾਲੀ ਹੀ ਰੱਖੋ | ਇਸ ਤੋਂ ਜ਼ਿਆਦਾ ਸਫਾਈ ਦਾ ਅਭਿਆਸ ਹੁੰਦਾ ਹੈ |

ਘਰ ਉਦੋਂ ਸੁੰਦਰ ਬਣਦਾ ਹੈ ਜਦੋਂ ਘਰ ਦੀ ਸਾਫ਼-ਸਫ਼ਾਈ ਦੇ ਨਾਲ-ਨਾਲ ਆਪਣਾ ਮਨ ਵੀ ਸਾਫ਼ ਰੱਖਿਆ ਜਾਵੇ | ਆਪਣੇ ਮਨ ਦੀ ਸਭ ਬੁਰੀਆਂ ਭਾਵਨਾਵਾਂ ਨੂੰ  ਤਿਆਗ ਦਿਓ | ਆਪਣੇ ਮਨ ਨੂੰ  ਸਭ ਬੁਰਾਈਆਂ ਤੋਂ ਦੂਰ ਕਰੋ ਅਤੇ ਪਰਮਾਤਮਾ ਦੀ ਆਸਥਾ ਵਿਚ ਲਗਾਓ, ਤਾਂ ਕਿ ਉਸ ਵਿਚ ਸਵੱਛ ਵਿਚਾਰ ਹੀ ਆਉਣ | ਘਰ ਵੀ ਬਦਲਿਆ ਤਾਂ ਹੀ ਲੱਗੇਗਾ ਜਦੋਂ ਤੁਹਾਡਾ ਮਨ ਬਦਲ ਜਾਵੇਗਾ |
ਸਿਰਫ਼ ਘਰ ਨੂੰ  ਬਦਲ ਦੇਣ ਨਾਲ ਹੀ ਸਭ ਕੁਝ ਉੱਤਮ ਨਹੀਂ ਹੋ ਜਾਂਦਾ | ਆਪਣੇ ਮਨ ਨੂੰ  ਵੀ ਬਦਲਣਾ ਚਾਹੀਦਾ ਹੈ | ਇਸ ਲਈ ਕੁਝ ਸਰੀਰਕ ਕਸਰਤ ਵੀ ਕੀਤੀ ਜਾਣੀ ਚਾਹੀਦੀ ਹੈ | ਪਰਮਾਤਮਾ ਦੀ ਆਸਥਾ ਵਿਚ ਮਨ ਲਗਾਉਣਾ ਚਾਹੀਦਾ ਹੈ | ਇਸ ਨਾਲ ਤੁਸੀਂ ਖ਼ੁਦ ਹੀ ਆਪਣੇ ਅੰਦਰ ਊਰਜਾ ਨੂੰ  ਮਹਿਸੂਸ ਕਰੋਗੇ | ਉਦੋਂ ਘਰ ਦੇ ਅੰਦਰ ਕੁਝ ਊਰਜਾਵਾਨ ਚੀਜ਼ਾਂ ਰੱਖਣ ਦਾ ਫ਼ਾਇਦਾ ਹੋਵੇਗਾ | ਘਰ ਦੇ ਅੰਦਰ ਇਸ ਤਰ੍ਹਾਂ ਦੀਆਂ ਸਜਾਵਟੀ ਚੀਜ਼ਾਂ ਜਾਂ ਐਂਟੀਕ ਪੀਸ ਰੱਖੋ, ਜਿਨ੍ਹਾਂ ਤੋਂ ਊਰਜਾ ਮਿਲੇ | 
ਪਿਰਾਮਿਡਸ ਪਰਿਵਾਰ ਦੀ ਹੱਸਦੀਆਂ-ਖੇਡਦੀਆਂ ਤਸਵੀਰਾਂ, ਪਵਿੱਤਰ ਚੀਜ਼ਾਂ ਆਦਿ ਘਰ ਵਿਚ ਸਜਾਉਣ ਨਾਲ ਘਰ ਤੋਂ ਊਰਜਾ ਦਾ ਸੰਚਾਰ ਹੁੰਦਾ ਹੈ | ਜੇਕਰ ਇਹ ਸਭ ਇਕ ਧੂੜ ਭਰੇ ਘਰ ਵਿਚ ਗੰਦਗੀ ਵਿਚ ਰੱਖੀ ਜਾਵੇਗੀ ਤਾਂ ਸ਼ਹਿਦ ਊਰਜਾ ਦਾ ਸੰਚਾਰ ਨਹੀਂ ਹੋਵੇਗਾ, ਕਿਉਂਕਿ ਊਰਜਾ ਨੂੰ  ਫੈਲਣ ਲਈ ਸਵੱਛ ਰਸਤਾ ਨਹੀਂ ਮਿਲੇਗਾ | ਇਸ ਲਈ ਜ਼ਰੂਰੀ ਹੈ ਕਿ ਪਹਿਲਾਂ ਪੂਰੇ ਘਰ ਦੀ ਸਾਫ਼-ਸਫ਼ਾਈ ਕੀਤੀ ਜਾਵੇ | ਫਿਰ ਪੂਰੇ ਘਰ ਨੂੰ  ਸਵੱਛ ਜਲ ਨਾਲ ਧੋਤਾ ਜਾਵੇ | ਪਾਣੀ ਵਿਚ ਕੋਈ ਸੁਗੰਧਿਤ ਪਦਾਰਥ ਪਾ ਲੈਣਾ ਚਾਹੀਦਾ, ਜਿਸ ਨਾਲ ਮਿੱਠੀ-ਮਿੱਠੀ ਖੁਸ਼ਬੂ ਨਾਲ ਪੂਰਾ ਘਰ ਮਹਿਕ ਉੱਠੇਗਾ | ਇਸ ਤੋਂ ਇਲਾਵਾ ਕਈ ਇਸ ਤਰ੍ਹਾਂ ਦੇ ਬਦਲਾਅ ਕਰ ਲਓ, ਜੋ ਪੂਰੇ ਘਰ ਨੂੰ  ਊਰਜਾ ਨਾਲ ਭਰ ਦੇਵੇ | ਸਾਰੀਆਂ ਚਾਦਰਾਂ ਬਦਲ ਦਿਓ | ਪਰਦੇ ਇਕੱਠੇ ਕਰ ਦਿਓ | ਦਰਵਾਜ਼ੇ-ਖਿੜਕੀਆਂ ਖੋਲ੍ਹ ਦਿਓ | ਰੂਮ ਪਰਫਿਊਮ ਛਿੜਕ ਦਿਓ | ਕੁਝ ਤਾਜ਼ੇ ਫੁੱਲ ਜਿਨ੍ਹਾਂ ਵਿਚੋਂ ਉੱਤਮ ਖੁਸ਼ਬੂ ਆਉਂਦੀ ਹੋਵੇਂ, ਕ੍ਰਿਸਟਲ ਦੇ ਫਲਾਵਰ ਪਾਟ ਵਿਚ ਸਜਾਓ | ਤੁਰੰਤ ਹੀ ਘਰ ਵਿਚ ਨਵੀਂ ਆਸ਼ਾ ਚਮਕੇਗੀ | ਤੁਹਾਡੇ ਜੀਵਨ ਵਿਚ ਆਈ ਉਦਾਸੀ ਅਤੇ ਸਥਿਰਤਾ ਦੂਰ ਹੋ ਜਾਵੇਗੀ ਅਤੇ ਊਰਜਾ ਦਾ ਸੰਚਾਰ ਹੋਵੇਗਾ | ਚਾਹੋ ਤਾਂ ਘਰ ਦੇ ਫਾਲਤੂ ਸਾਮਾਨ ਨੂੰ  ਕਿਸੇ ਕੋਨੇ ਵਿਚ ਵੱਖਰਾ ਲੁਕੋ ਦਿਓ | ਵਰਤੋਂ ਵਿਚ ਆਉਣ ਵਾਲੀਆਂ ਥਾਵਾਂ 'ਤੇ ਘੱਟ ਭੀੜ-ਭਾੜ ਰੱਖੋ | ਦੇਖੋ ਕਿ ਤੁਸੀਂ ਤਿਉਹਾਰਾਂ ਨਾਲ ਜਚੇ ਹੋ ਜਾਂ ਤੁਹਾਡੇ ਤਿਉਹਾਰਾਂ ਦੀ ਸ਼ਾਨ ਵਧੀ ਹੈ |

Ad Position 22
No active advertisement
ਪਿਛਲੀ ਖ਼ਬਰ ਮਨ ਦੀ ਸ਼ਾਂਤੀ ਲਈ ਸੰਤੁਸ਼ਟੀ ਲਾਜ਼ਮੀ ਅਗਲੀ ਖ਼ਬਰ Punjab Hosts Asian Hockey Tournament : ਸਟੇਡੀਅਮ ਹੋਇਆ ਹਾਊਸਫੁੱਲ
Ad Position 24