ਥਾਂ ਦੀ ਚੋਣ : ਸਭ ਤੋਂ ਪਹਿਲਾਂ ਰੰਗੋਲੀ ਬਣਾਉਣ ਲਈ ਘਰ ਵਿਚ ਥਾਂ ਦੀ ਚੋਣ ਕਰਨੀ ਚਾਹੀਦੀ ਹੈ | ਸਵੇਰੇ ਰੰਗੋਲੀ ਬਣਾਉਣ ਲਈ ਘਰ ਦਾ ਦਾਖ਼ਲਾ ਦੁਆਰ ਅਤੇ ਵਿਹੜਾ ਸਹੀ ਰਹਿੰਦਾ ਹੈ |
ਥਾਂ ਨੂੰ ਸਾਫ਼ ਕਰਨਾ : ਸਹੀ ਥਾਂ ਚੁਣਨ ਤੋਂ ਬਾਅਦ ਉਸ ਥਾਂ ਨੂੰ ਧੋ ਕੇ ਸਾਫ਼ ਕਰ ਲਓ ਅਤੇ ਸਾਫ਼ ਕੱਪੜੇ ਨਾਲ ਪੂੰਝ ਕੇ ਸੁਕਾ ਦਿਓ | ਪਿੰਡ ਵਿਚ ਜਿਥੇ ਕੱਚੇ ਫਰਸ਼ ਹੁੰਦੇ ਹਨ, ਉਥੇ ਗੋਹੇ ਤੇ ਪੀਲੀ ਮਿੱਟੀ ਨਾਲ ਲਿੱਪਿਆ ਜਾਂਦਾ ਹੈ |
ਫਰਸ਼ 'ਤੇ ਡਿਜਾਈਨ ਬਣਾਉਣਾ : ਫਰਸ਼ 'ਤੇ ਚਾਕ ਦੀ ਸਹਾਇਤਾ ਨਾਲ ਰੰਗੋਲੀ ਦਾ ਡਿਜਾਈਨ ਬਣਾਇਆ ਜਾਂਦਾ ਹੈ | ਰੰਗੋਲੀ ਲਈ ਕਈ ਆਕਾਰ ਦੇ ਡਿਜਾਈਨ ਬਣਾਏ ਜਾ ਸਕਦੇ ਹਨ ਜਿਵੇਂ ਗੋਲ, ਚੋਕਾਰ, ਤਿਕੋਨ ਆਇਤਾਕਾਰ ਆਦਿ | ਇਨ੍ਹਾਂ ਆਕਾਰਾਂ ਵਿਚ ਮੂਲ 'ਤੇ ਤਿੰਨ ਤਰ੍ਹਾਂ ਦੇ ਡਿਜਾਈਨ ਬਣਾਏ ਜਾਂਦੇ ਹਨ :-
1. ਜਿਆਮਿਤੀਆ, 2. ਫੁੱਲਾਂ ਅਤੇ ਪੱਤੀਆਂ ਦੇ ਡਿਜਾਈਨ, 3. ਪਸ਼ੂ ਪੰਛੀਆਂ ਦੀ ਫੋਟੋਆਂ ਦੇ ਡਿਜਾਈਨ |
ਰੰਗ ਭਰਨਾ : ਡਿਜਾਈਨ ਬਣਾਉਣ ਤੋਂ ਬਾਅਦ ਉਨ੍ਹਾਂ ਵਿਚ ਵੱਖ-ਵੱਖ ਆਕਰਸ਼ਕ ਰੰਗ ਭਰੇ ਜਾਂਦੇ ਹਨ | ਭੜਕੀਲੇ ਰੰਗ ਜਿਵੇਂ ਲਾਲ, ਹਰਾ, ਨੀਲਾ, ਪੀਲਾ, ਬੈਂਗਨੀ ਰੰਗ ਆਦਿ ਭਰਨ ਨਾਲ ਰੰਗੋਲੀ ਆਦਿ ਆਕਰਸ਼ਕ ਲਗਦੀ ਹੈ | ਰੰਗ ਭਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਵਰਤੋਂ ਕੀਤੀਆਂ ਜਾਂਦੀਆਂ ਹਨ ਜਿਵੇਂ ਚੌਲਾਂ ਨੂੰ ਪੀਹ ਕੇ ਬਣਾਇਆ ਗਿਆ ਪਾਊਡਰ, ਸੁੱਕੇ ਰੰਗ ਦਾ ਪਾਊਡਰ, ਫੁੱਲਾਂ ਦੀਆਂ ਪੱਤੀਆਂ ਆਦਿ | ਫੁੱਲਾਂ ਦੀਆਂ ਪੱਤੀਆਂ ਦੀ ਵਰਤੋਂ ਕਰਦੇ ਸਮੇਂ ਗਿੱਲੀ ਰੇਤਲੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ |
ਸਹੀ ਜਾਣਕਾਰੀ ਦੇ ਆਧਾਰ 'ਤੇ ਹੁਣ ਤੁਸੀਂ ਵੀ ਰੰਗੋਲੀ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾ ਸਕਦੇ ਹੋ ਅਤੇ ਤਿਉਹਾਰਾਂ ਮੌਕੇ ਮਹਿਮਾਨਾਂ ਲਈ ਵੈਲਕਮ ਤੇ ਪੂਜਾ ਘਰ ਲਈ ਧਾਰਮਿਕ ਚਿੰਨ੍ਹ ਬਣਾ ਸਕਦੇ ਹੋ |
-ਮੋਨੂੰ 'ਮਨੂ'