11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਵਿਆਹਾਂ ਦੇ ਮੌਸਮ ਵਿਚ ਸਿਹਤ ਦਾ ਧਿਆਨ

ਵਿਆਹਾਂ ਦੇ ਮੌਸਮ ਵਿਚ ਸਿਹਤ ਦਾ ਧਿਆਨ

Ad Position 21
No active advertisement
ਅਜੀਤ ਡੈਸਕ 12-11-2026

ਵਿਆਹਾਂ ਦੇ ਦਿਨਾਂ ਵਿਚ ਲੋਕਾਂ ਨੂੰ  ਸਿਹਤ ਦਾ ਸੰਤੁਲਨ ਬਣਾਈ ਰੱਖਣ ਲਈ ਸੁਚੇਤ ਹੋ ਕੇ ਖਾਣ ਪੀਣ ਵੱਲ ਧਿਆਨ ਦੇਣਾ ਚਾਹੀਦਾ ਹੈ | ਬਿਮਾਰੀਆਂ ਨੂੰ  ਦੂਰ ਕਰਨ ਲਈ ਖਾਣ-ਪੀਣ ਦੀਆਂ ਆਦਤਾਂ ਵਿਚ ਬਦਲਾਅ ਕਰਨਾ ਜ਼ਰੂਰੀ ਹੈ |

ਵਿਆਹਾਂ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਅਤੇ ਮਠਿਆਈਆਂ ਦੇਖ ਕੇ ਅਕਸਰ ਅਸੀਂ ਜ਼ਰੂਰਤ ਨਾਲੋਂ ਵਧ ਖਾ ਲੈਂਦੇ ਹਾਂ, ਜਿਸ ਨਾਲ ਗੈਸ, ਐਸੀਡਿਟੀ ਅਤੇ ਖੱਟੇ ਡਕਾਰ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ | ਵਿਆਹਾਂ ਵਿਚ ਨਮਕੀਨ, ਬਿਸਕੁਟ, ਸਮੋਸੇ, ਕਚੌਰੀ ਵਰਗੇ ਪਕਵਾਨਾਂ ਨੂੰ  ਬਣਾਉਣ ਲਈ ਵਧ ਮੈਦੇ ਦਾ ਵਧੇਰੇ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਵਿਚ ਟਰਾਂਸ ਫੈਟ ਵਧੇਰੇ ਹੁੰਦੀ ਹੈ, ਜਿਸ ਕਾਰਨ ਕੋਲੈਸਟਰੋਲ ਵਧ ਜਾਂਦਾ ਹੈ | ਮੇਰਾ ਸੁਝਾਅ ਹੈ ਕਿ ਤੁਸੀਂ ਮਠਿਆਈਆਂ ਦੀ ਜਗ੍ਹਾ ਡਰਾਈ ਫਰੂਟਸ, ਖਜੂਰ ਜਾਂ ਗੁੜ ਨਾਲ ਬਣੀਆਂ ਚੀਜ਼ਾਂ ਨੂੰ  ਪਹਿਲ ਦਿਓ | ਖ਼ਾਸ ਤੌਰ 'ਤੇ ਬਾਜ਼ਾਰ ਵਿਚ ਤਿਆਰ ਖਾਧ ਪਦਾਰਥਾਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ | ਬਾਜ਼ਾਰ ਤੋਂ ਮਠਿਆਈ ਖਰੀਦਣ ਦੀ ਜਗ੍ਹਾ ਨਾਰੀਅਲ ਬਰਫ਼ੀ ਆਦਿ ਮਠਿਆਈਆਂ ਨੂੰ  ਤੁਸੀਂ ਆਸਾਨੀ ਨਾਲ ਹੀ ਘਰ ਵਿਚ ਬਣਾ ਸਕਦੇ ਹੋ | ਮੇਰੀ ਸਲਾਹ ਹੈ ਕਿ ਪਲੇਟ ਵਿਚ ਓਨਾ ਹੀ ਲਵੋ ਜਿੰਨੀ ਭੁੱਖ ਹੋਵੇ ਅਤੇ ਛੋਟੇ-ਛੋਟੇ ਹਿੱਸਿਆਂ ਵਿਚ ਵਾਰ-ਵਾਰ ਖਾਓ | ਵਿਆਹਾਂ ਵਿਚ ਮਠਿਆਈਆਂ ਨੂੰ  ਸੀਮਤ ਮਾਤਰਾ ਵਿਚ ਖਾਣਾ ਚਾਹੀਦਾ ਹੈ ਕਿਉਂਕਿ ਉਸ ਵਿਚ ਖੰਡ, ਕੈਲੋਰੀ ਅਤੇ ਫੈਟ ਵਧੇਰੇ ਹੁੰਦੀ ਹੈ, ਜਿਸ ਨਾਲ ਵਜ਼ਨ ਵਧਦਾ, ਡਾਇਬਟੀਜ਼ ਅਤੇ ਦਿਲ ਦੇ ਰੋਗਾਂ ਦਾ ਖ਼ਤਰਾ ਵੀ ਹੁੰਦਾ ਹੈ | ਗੁੜ, ਸ਼ਹਿਦ ਜਾਂ ਫਲਾਂ ਦਾ ਕੁਦਰਤੀ ਮਿੱਠਾਪਣ ਚੁਣੋ |
ਕਸਰਤ : ਵਿਆਹਾਂ ਦੇ ਮੌਸਮ ਵਿਚ ਕਸਰਤ ਲਗਾਤਾਰ ਕਰਦੇ ਰਹੋ | ਲਗਾਤਾਰ ਕਸਰਤ ਕਰਨ ਨਾਲ ਭਾਰ ਕੰਟਰੋਲ ਵਿਚ ਰਹਿੰਦਾ ਹੈ, ਮੂਡ ਬਿਹਤਰ ਹੁੰਦਾ ਹੈ ਅਤੇ ਮਾਨਸਿਕ ਤਣਾਅ ਘੱਟ ਹੁੰਦਾ ਹੈ |
ਤੁਸੀਂ ਹਰ ਰੋਜ਼ ਕੁਝ ਸਮਾਂ ਸੈਰ ਕਰ ਕੇ ਘਰ ਵਿਚ ਹਲਕੀ-ਫੁਲਕੀ ਕਸਰਤ ਕਰਕੇ ਜਾਂ ਹੋਰ ਸਰਗਰਮੀਆਂ ਵਿਚ ਭਾਗ ਲੈ ਕੇ ਸੁਚੇਤ ਰਹਿ ਸਕਦੇ ਹੋ | ਇਸ ਤਰ੍ਹਾਂ ਤੁਸੀਂ ਵਿਆਹਾਂ ਦੇ ਮੌਸਮ ਦੌਰਾਨ ਵੀ  ਤੰਦਰੁਸਤ ਅਤੇ ਊਰਜਾਵਾਨ ਮਹਿਸੂਸ ਕਰੋਗੇ | ਕਸਰਤ ਸਾਡੇ ਸਰੀਰ ਅਤੇ ਮਨ ਨੂੰ  ਕੁਦਰਤ ਦੇ ਬਦਲਦੇ ਮੌਸਮ ਦੇ ਅਨੁਕੂਲ ਬਣਾਉਣ ਵਿਚ ਸਹਾਇਤਾ ਕਰਦੀ ਹੈ | ਜੇਕਰ ਤੁਸੀਂ ਦੁਸਹਿਰਾ ਅਤੇ ਦੀਵਾਲੀ ਦੇ ਤਿਉਹਾਰਾਂ ਦੌਰਾਨ ਯੋਗ ਦਾ ਅਭਿਆਸ ਜਾਰੀ ਰੱਖਦੇ ਹੋ ਤਾਂ ਤੁਹਾਨੂੰ ਵਧੇਰੇ ਆਤਮਵਿਸ਼ਵਾਸ ਅਤੇ ਆਰਾਮ ਨਾਲ ਘੁੰਮਣ-ਫਿਰਨ ਲਈ ਊਰਜਾ ਵਿਚ ਵਾਧਾ ਮਹਿਸੂਸ ਹੋਵੇਗਾ | ਆਪਣੇ ਰੋਜ਼ਾਨਾ ਦੇ ਕੰਮਾਂ ਵਿਚ ਲਗਾਤਾਰ ਤਾੜਆਸਨ ਅਤੇ ਭੁਜੰਗ ਆਸਾਨ ਨੂੰ  ਸ਼ਾਮਿਲ ਕਰੋ | ਇਹ ਯੋਗ ਭਾਰ ਨੂੰ  ਕੰਟਰੋਲ ਕਰਨ ਵਿਚ ਸਹਾਇਤਾ ਕਰਨਗੇ | ਪਾਣੀ ਪਾਚਨ ਤੰਤਰ ਨੂੰ  ਸਾਫ਼ ਰੱਖਦਾ ਹੈ ਅਤੇ ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ | ਪਾਣੀ ਦੀ ਕਮੀ ਨਾਲ ਤੁਸੀਂ ਦਿਨ ਭਰ ਦੌੜ-ਭੱਜ ਨਹੀਂ ਸਕਦੇ ਕਿਉਂਕਿ ਇਸ ਨਾਲ ਖ਼ੂਨ ਦਾ ਦੌਰਾ ਵਧ ਸਕਦਾ ਹੈ ਅਤੇ ਤੁਹਾਡਾ ਸਰੀਰ ਥੱਕਿਆ-ਥੱਕਿਆ ਮਹਿਸੂਸ ਕਰੇਗਾ | 
ਆਪਣੀ ਖੁਰਾਕ ਵਿਚ ਤਰਬੂਜ਼, ਖੀਰਾ, ਸੰਤਰਾ ਅਤੇ ਸਟਰਾਬੇਰੀ ਵਰਗੇ ਫਲਾਂ ਨੂੰ  ਸ਼ਾਮਿਲ ਕਰੋ | ਇਹ ਖਾਧ ਪਦਾਰਥ ਨਾ ਸਿਰਫ਼ ਹਾਈਡਰੇਟੇਡ ਰੱਖਦੇ ਹਨ ਬਲਕਿ ਜ਼ਰੂਰੀ ਵਿਟਾਮਿਨ ਅਤੇ ਖਣਿਜ ਵੀ ਪ੍ਰਦਾਨ ਕਰਦੇ ਹਨ | ਫਲ ਅਤੇ ਸਬਜ਼ੀਆਂ ਤੁਹਾਨੂੰ ਘੱਟ ਕੈਲੋਰੀ ਦਿੰਦੀਆਂ ਹਨ | ਇਨ੍ਹਾਂ ਨੂੰ  ਸਨੈਕਸ ਵਿਚ ਸ਼ਾਮਿਲ ਕਰ ਕੇ ਤੁਸੀਂ ਘੱਟ ਵਸਾ ਦਾ ਸੇਵਨ ਕਰਨ ਵਿਚ ਸਫ਼ਲ ਹੋ ਸਕਦੇ ਹੋ | ਦਾਅਵਤ ਦੌਰਾਨ ਭਾਰੀ ਅਤੇ ਤੇਲ ਵਾਲੇ ਭੋਜਨ ਦੇ ਨਾਲ ਸਲਾਦ ਜਾਂ ਫਲਾਂ ਦੀ ਥਾਲੀ ਦਾ ਸੰਤੁਲਨ ਬਣਾਓ | ਇਹ ਖਾਧ ਪਦਾਰਥ ਨਾ ਸਿਰਫ਼ ਹਾਈਡਰੇਟ ਕਰਦੇ ਹਨ, ਬਲਕਿ ਜ਼ਰੂਰੀ ਵਿਟਾਮਿਨ ਅਤੇ ਐਂਟੀਆਕਸੀਡੈਂਟ ਵੀ ਪ੍ਰਦਾਨ ਕਰਦੇ ਹਨ | ਆਪਣੇ ਨਾਲ ਪਾਣੀ ਦੀ 1 ਬੋਤਲ ਰੱਖੋ ਅਤੇ ਹਰ ਅੱਧੇ ਘੰਟੇ ਵਿਚ ਪਾਣੀ ਪੀਂਦੇ ਰਹੋ |

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੂੰ ਟਿਫਿਨ ਵਿਚ ਵੈਰਾਇਟੀ ਦਿਓ ਅਗਲੀ ਖ਼ਬਰ Three companies of paramilitary force : ਚੋਣਾਂ ਦੇ ਮੱਦੇਨਜ਼ਰ ਅੰਮ੍ਰਿਤਸਰ ਪੁਲਿਸ ਅਲਰਟ 'ਤੇ !
Ad Position 24