28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਰਿਵਾਇਤੀ ਖਾਣੇ ਨੂੰ ਬਣਾਈਏ ਹੋਰ ਸਵਾਦੀ...

ਰਿਵਾਇਤੀ ਖਾਣੇ ਨੂੰ ਬਣਾਈਏ ਹੋਰ ਸਵਾਦੀ...

Ad Position 21
No active advertisement
ਅਜੀਤ ਡੈਸਕ 29-10-2026

ਕੀ ਤੁਹਾਨੂੰ ਵੀ ਆਪਣੇ ਘਰ ਵਿਚ ਅਕਸਰ ਇਹ ਸੁਣਨ ਨੂੰ  ਮਿਲਦਾ ਹੈ, 'ਖਾਣਾ ਬਿਲਕੁਲ ਸਵਾਦ ਨਹੀਂ ਹੈ?' ਜੇਕਰ ਇਸ ਤਰ੍ਹਾਂ ਹੈ ਤਾਂ ਆਓ ਅਸੀਂ ਤੁਹਾਨੂੰ ਕੁਝ ਨੁਕਤੇ ਦੱਸਦੇ ਹਾਂ ਕਿ ਖਾਣੇ ਵਿਚ ਸਵਾਦ ਕਿਵੇਂ ਆਵੇ? ਭੋਜਨ ਵਿਚ ਜੇਕਰ ਕੱਦੂ, ਖੀਰੇ, ਹਦਵਾਣੇ ਜਾਂ ਖਰੂਬਜ਼ੇ ਦੇ ਬੀਜਾਂ ਦੀ ਵਰਤੋਂ ਕਰੋ, ਤਾਂ ਇਹ ਸਾਡੇ ਸਰੀਰ ਨੂੰ  ਗਰਮੀਆਂ ਵਿਚ ਠੰਢਕ ਤਾਂ ਪਹੁੰਚਾਉਂਦੇ ਹੀ ਹਨ, ਖਾਣੇ ਵਿਚ ਪੌਸ਼ਟਿਕਤਾ ਦੇ ਨਾਲ-ਨਾਲ ਸਵਾਦ ਵੀ ਵਧਾਉਂਦੇ ਹਨ | ਹਾਲਾਂਕਿ ਇਨ੍ਹਾਂ ਵਿਚ ਕਿਸੇ ਤਰ੍ਹਾਂ ਦੀ ਖ਼ੁਸ਼ਬੂ ਨਹੀਂ ਹੁੰਦੀ, ਪਰ ਇਹ ਮੇਵੇ ਹੁੰਦੇ ਹਨ ਅਤੇ ਇਨ੍ਹਾਂ ਦਾ ਸਵਾਦ ਮਿੱਠਾ ਹੁੰਦਾ ਹੈ | ਇਨ੍ਹਾਂ ਨੂੰ  ਭੋਜਨ ਵਿਚ ਵਰਤੋਂ ਕਰਕੇ ਸਵਾਦ ਨੂੰ  ਕਈ ਗੁਣਾ ਵਧਾਇਆ ਜਾ ਸਕਦਾ ਹੈ | ਇਨ੍ਹਾਂ ਨੂੰ  ਜਦੋਂ ਖ਼ਰੀਦੋ ਤਾਂ ਹਮੇਸ਼ਾ ਹਵਾਬੰਦ ਡੱਬਿਆਂ ਵਿਚ ਰੱਖੋ ਅਤੇ ਸੁੱਕੇ ਤੇ ਹਨੇਰੀ ਥਾਂ 'ਤੇ ਹੀ ਸਟੋਰ ਕਰੋ | ਖਰਬੂਜ਼ੇ ਦੇ ਬੀਜਾਂ ਨੂੰ  ਸੁਕਾ ਕੇ, ਇਨ੍ਹਾਂ ਦਾ ਪੇਸਟ ਬਣਾ ਕੇ ਸਬਜ਼ੀਆਂ ਦੀ ਗ੍ਰੇਵੀ ਨੂੰ  ਗਾੜ੍ਹਾ ਕਰਨ ਅਤੇ ਉਸ ਦੇ ਜ਼ਾਇਕੇ ਵਿਚ ਬਦਲਾਅ ਲਈ ਵਰਤੋਂ ਕੀਤਾ ਜਾ ਸਕਦਾ ਹੈ | ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਹਲਵਿਆਂ ਵਿਚ ਇਨ੍ਹਾਂ ਨੂੰ  ਪਾ ਕੇ ਕੜਾਹ ਦਾ ਸਵਾਦ ਵਧਾਇਆ ਜਾਂਦਾ ਹੈ | ਇਨ੍ਹਾਂ ਨੂੰ  ਸੁਕਾ ਕੇ, ਭੁੰਨ ਕੇ ਅਤੇ ਪੀਹ ਕੇ ਮਾਊਥ ਫ੍ਰੈੱਸ਼ਰ ਦੇ ਤੌਰ 'ਤੇ ਵੀ ਵਰਤੋਂ ਕਰ ਸਕਦੇ ਹਨ | ਇਨ੍ਹਾਂ ਨੂੰ  ਸਲਾਦ ਅਤੇ ਬ੍ਰੈੱਡ ਦੀ ਟੋਪਿੰਗ ਲਈ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ |

ਇਸੇ ਤਰ੍ਹਾਂ ਬਾਜ਼ਾਰ ਵਿਚ ਮਿਲਣ ਵਾਲੇ ਬਾਥੂ ਦੀ ਵਰਤੋਂ ਹਰੀਆਂ ਸਬਜ਼ੀਆਂ ਵਿਚ ਵੱਖਰੇ ਤੌਰ 'ਤੇ ਕਰਕੇ ਖਾਣੇ ਨੂੰ  ਸਵਾਦੀ ਬਣਾਇਆ ਜਾ ਸਕਦਾ ਹੈ | ਇਸ ਵਿਚ ਆਕਸੇਲਿਕ ਐਸਿਡ ਹੋਣ ਕਾਰਨ ਇਹ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ | ਬਾਥੂ ਦੀਆਂ ਕੱਚੀਆਂ ਪੱਤੀਆਂ ਨੂੰ  ਸਲਾਦ ਵਜੋਂ ਕੱਚਾ ਖਾਧਾ ਜਾਂਦਾ ਹੈ | ਇਸ ਨੂੰ  ਪਰੌਂਠਿਆਂ ਵਿਚ ਭਰ ਕੇ ਸਬਜ਼ੀ ਦੇ ਤੌਰ 'ਤੇ ਜਾਂ ਉਬਾਲ ਕੇ ਰਾਇਤਾ ਤਿਆਰ ਕੀਤਾ ਜਾਂਦਾ ਹੈ | ਬ੍ਰੈੱਡ ਪਕੌੜਿਆਂ ਵਿਚ ਇਸ ਦੀ ਸਟਫਿੰਗ ਕੀਤੀ ਜਾਂਦੀ ਹੈ | ਵੱਖ-ਵੱਖ ਦਾਲਾਂ ਵਿਚ ਇਸ ਨੂੰ  ਮਿਲਾ ਕੇ ਪਕਾਇਆ ਜਾਂਦਾ ਹੈ | ਸੁੱਕੇ ਆਟੇ ਵਿਚ ਬਾਥੂ ਦੀਆਂ ਪੱਤੀਆਂ ਨੂੰ  ਕੱਟ ਕੇ ਇਸ ਦੀ ਰੋਟੀ ਅਤੇ ਪਰੌਂਠੇ ਨੂੰ  ਲਜ਼ੀਜ਼ ਬਣਾਇਆ ਜਾ ਸਕਦਾ ਹੈ | ਇਸੇ ਤਰ੍ਹਾਂ ਗੁਲਕੰਦ ਵੀ ਭੋਜਨ ਵਿਚ ਚਾਰ ਚੰਨ ਲਗਾ ਦਿੰਦਾ ਹੈ | ਗੁਲਕੰਦ ਗੁਲਾਬ ਦੀਆਂ ਪੱਤੀਆਂ ਅਤੇ ਚੀਨੀ ਤੋਂ ਬਣਦੀ ਹੈ | ਇਸ ਵਿਚ ਇਲਾਇਚੀ, ਲੌਂਗ ਆਦਿ ਪਾ ਕੇ ਇਸ ਦੇ ਦਵਾਈ ਗੁਣਾਂ ਅਤੇ ਠੰਢਕ ਪ੍ਰਦਾਨ ਕਰਨ ਵਾਲੇ ਤੱਤਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ | ਇਸ ਨੂੰ  ਫਰਿੱਜ ਵਿਚ ਹਵਾਬੰਦ ਡੱਬੇ ਵਿਚ ਰੱਖਣਾ ਚਾਹੀਦਾ | ਇਸ ਨੂੰ  ਪਾਨ ਦੇ ਨਾਲ ਮਿਲਾ ਕੇ ਵੀ ਖਾਧਾ ਜਾਂਦਾ ਹੈ | ਇਹ ਤਣਾਅ ਤੋਂ ਰਾਹਤ ਦਿਵਾਉਣ ਵਾਲਾ ਅਤੇ ਹਾਜ਼ਮਾ ਸ਼ਕਤੀ ਨੂੰ  ਵਧਾਉਣ ਵਾਲਾ ਹੁੰਦਾ ਹੈ | ਇਸ ਨੂੰ  ਕੁਲਫੀ ਅਤੇ ਆਈਸਕ੍ਰੀਮ ਅਤੇ ਮਠਿਆਈਆਂ ਵਿਚ ਵੀ ਮਿਲਾਇਆ ਜਾਂਦਾ ਹੈ | ਗੁਲਾਬ ਦੀਆਂ ਪੱਤੀਆਂ ਦੀ ਚਾਹ ਤੇ ਡਿ੍ੰਕਸ ਵਿਚ ਵੀ ਇਸ ਨੂੰ  ਮਿਲਾ ਕੇ ਖਾਧਾ ਜਾ ਸਕਦਾ ਹੈ |
ਇਸੇ ਤਰ੍ਹਾਂ ਸਿੰਘਾੜਾ ਵੀ ਭੋਜਨ ਨੂੰ  ਸਵਾਦੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਇਸ ਨੂੰ  ਕੱਚਾ, ਉਬਾਲ ਕੇ ਜਾਂ ਭੁੰਨ ਕੇ ਤਿੰਨ ਤਰ੍ਹਾਂ ਨਾਲ ਭੋਜਨ ਵਿਚ ਵਰਤੋਂ ਕੀਤਾ ਜਾਂਦਾ ਹੈ | ਭੁੰਨਣ ਦੌਰਾਨ ਇਸ ਦਾ ਬਾਹਰੀ ਹਿੱਸਾ ਕਾਲਾ ਹੋ ਜਾਂਦਾ ਹੈ ਅਤੇ ਇਸ ਦਾ ਸਵਾਦ ਆਲੂ ਵਰਗਾ ਹੋ ਜਾਂਦਾ ਹੈ | ਇਹ ਖਾਣੇ ਵਿਚ ਬੇਹੱਦ ਸਵਾਦੀ ਹੁੰਦਾ ਹੈ | ਬਿਨਾਂ ਛਿੱਲੇ ਹੋਏ ਸਿੰਘਾੜੇ ਨੂੰ  ਦੋ ਜਾਂ ਤਿੰਨ ਹਫ਼ਤੇ ਤੱਕ ਇਕ ਪਲਾਸਟਿਕ ਦੀ ਥੈਲੀ ਵਿਚ ਰੱਖ ਕੇ ਸਟੋਰ ਕੀਤਾ ਜਾ ਸਕਦਾ ਹੈ | ਇਸ ਨੂੰ  ਖਾਣੇ ਵਿਚ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ  ਛਿੱਲ ਲੈਣਾ ਚਾਹੀਦਾ, ਛਿੱਲਣ ਤੋਂ ਬਾਅਦ ਇਸ ਨੂੰ  ਠੰਢੇ ਪਾਣੀ ਵਿਚ ਰੱਖਣਾ ਚਾਹੀਦਾ | ਸਿੰਘਾੜਿਆਂ ਨੂੰ  ਸੁਕਾ ਕੇ ਪੀਹ ਕੇ ਇਸ ਨੂੰ  ਆਟੇ ਵਿਚ ਮਿਕਸ ਕਰਨਾ ਚਾਹੀਦਾ | ਇਸ ਨਾਲ ਬ੍ਰੈੱਡ ਵੀ ਬਣਾਈ ਜਾ ਸਕਦੀ ਹੈ ਅਤੇ ਇਸ ਦੇ ਆਟੇ ਦੀ ਵਰਤੋਂ ਵਰਤਾਂ ਦੇ ਖਾਣੇ ਵਿਚ ਕੀਤੀ ਜਾਂਦੀ ਹੈ | ਪੀਸੇ ਹੋਏ ਸਿੰਘਾੜੇ ਨਾਲ ਪਕੌੜੇ ਵੀ ਬਣਾਏ ਜਾ ਸਕਦੇ ਹਨ | ਸਿੰਘਾੜੇ ਦੀ ਵਰਤੋਂ ਫਰਾਈ ਅਤੇ ਫੀਲਿੰਗ ਵਿਚ ਵੀ ਕੀਤਾ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ''ਪੰਜਾਬੀ ਸੱਭਿਆਚਾਰ ਦੀ ਬੇਬੇ ਬੋਹੜ'' : ਡਾ. ਕਮਲਜੀਤ ਕੌਰ ਸਿੱਧੂ ਅਗਲੀ ਖ਼ਬਰ ਸਾਵਧਾਨ! ਮੁਸ਼ਕਿਲ ਵਿਚ ਪਾ ਸਕਦੀ ਹੈ ਮੇਕਅਪ ਦੌਰਾਨ ਛੋਟੀ ਜਿਹੀ ਗ਼ਲਤੀ?
Ad Position 24