ਵਾਰਡ ਨੰ: 27 ਵਿਚ ਚਲਦੇ ਕੰਮ ਵਿਚਕਾਰ ਰੁਕਵਾਉਣ ’ਤੇ ਵਾਰਡ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ
ਬਰਨਾਲਾ, 11 ਅਕਤੂਬਰ (ਰਾਜ ਪਨੇਸਰ)-ਧਨੌਲਾ ਰੋਡ ’ਤੇ ਸਥਿਤ ਵਾਰਡ ਨੰ: 27 ਦੇ ਕੌਂਸਲਰ ਅਤੇ ਭਾਜਪਾ ਐਸ. ਸੀ.
ਬਰਨਾਲਾ, 11 ਅਕਤੂਬਰ (ਰਾਜ ਪਨੇਸਰ)-ਧਨੌਲਾ ਰੋਡ ’ਤੇ ਸਥਿਤ ਵਾਰਡ ਨੰ: 27 ਦੇ ਕੌਂਸਲਰ ਅਤੇ ਭਾਜਪਾ ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਧਰਮ ਸਿੰਘ ਫ਼ੌਜੀ ਨੇ ਦੱਸਿਆ ਕਿ ਦਸਮੇਸ਼ ਨਗਰ ਵਾਰਡ ਨੰਬਰ 27 ਦੀ ਗਲੀ ਨੰਬਰ 7 ਅਤੇ 18 ਵਿਚ 42 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਲਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਨਗਰ ਨਿਗਮ ਵਲੋਂ ਇਹ ਕੰਮ ਅੱਧਵਿਚਕਾਰ ਰੁਕਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਵਲੋਂ ਬਹੁਤ ਵਾਰ ਨਗਰ ਨਿਗਮ ਦੇ ਮੇਅਰ ਨੂੂੰ ਫ਼ੋਨ ਕਰ ਕੇ ਇਹ ਪੁੱਛਣਾ ਚਾਹਿਆ ਕਿ ਇਹ ਕੰਮ ਕਿਉਂ ਰੁਕਵਾਇਆ ਗਿਆ ਹੈ ਤਾਂ ਉਨ੍ਹਾਂ ਨੇ ਫ਼ੋਨ ਚੁੱਕਣਾ ਹੀ ਮੁਨਾਸਬ ਨਹੀਂ ਸਮਝਿਆ। ਵਾਰਡ ਵਿਚ ਰੁਕੇ ਕੰਮਾਂ ਤੋਂ ਦੁਖੀ ਵਾਰਡ ਵਾਸੀਆਂ ਨੇ ਸਰਕਾਰ ਅਤੇ ਨਗਰ ਨਿਗਮ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਵਾਰਡ ਦੇ ਕੰਮਾਂ ਵਿਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਅਤੇ ਵਾਰਡ ਦੇ ਕੰਮ ਫਿਰ ਤੋਂ ਸ਼ੁਰੂ ਕਰਵਾਏ ਜਾਣ। ਓਧਰ ਮੇਅਰ ਹਸਨਪ੍ਰੀਤ ਭਾਰਦਵਾਜ ਨਾਲ ਫ਼ੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਪ੍ਰਕਾਰ ਦਾ ਰਾਜਨੀਤਿਕ ਵੈਰ-ਵਿਰੋਧ ਨਹੀਂ ਰੱਖਦੇ। ਪਹਿਲਾਂ ਸੀਵਰੇਜ ਪਵੇਗਾ ਫਿਰ ਇੰਟਰਲਾਕ ਟਾਈਲਾਂ ਲਾਈਆਂ ਜਾਣਗੀਆਂ। ਇਸ ਮੌਕੇ ਵਾਰਡ ਨੰ: 28 ਦੀ ਕੌਂਸਲਰ ਸੁਖਦਿਆਲ ਕੌਰ ਪਤਨੀ ਧਰਮ ਸਿੰਘ ਫ਼ੌਜੀ, ਮਹਿੰਦਰ ਸਿੰਘ ਬਾਬਾ, ਸਤਨਾਮ ਸਿੰਘ ਗਿੱਲ, ਜਸਵੀਰ ਸਿੰਘ, ਬਿੰਦਰ ਹਲਵਾਈ, ਮਨਪ੍ਰੀਤ ਸਿੰਘ ਤੋਤੀ, ਪਰਮਜੀਤ ਕੌਰ, ਕਮਲ ਸ਼ਰਮਾ, ਸੁਖਵਿੰਦਰ ਕੌਰ, ਰਾਜਵੰਤ ਸਿੰਘ ਗਿੱਲ, ਵੰਦਨਾ, ਜੰਗੀਰ ਕੌਰ, ਜਸਵੀਰ ਕੌਰ, ਕਮਲਜੀਤ ਕੌਰ ਅਤੇ ਸਰਬਜੀਤ ਕੌਰ ਸਮੇਤ ਵਾਰਡ ਵਾਸੀ ਹਾਜ਼ਰ ਸਨ।