ਟੱਲੇਵਾਲ ਦੇ ਗੁਰਦੁਆਰਾ ਗੁਰੂਸਰ ਸਾਹਿਬ ਪਾਤਿਸ਼ਾਹੀ ਛੇਵੀਂ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਸਮਾਪਤ
ਟੱਲੇਵਾਲ, 11 ਅਕਤੂਬਰ (ਸੋਨੀ ਚੀਮਾ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ 52 ਰਾਜਿਆ ਸਮੇਤ ਗਵਾਲੀਅਰ ਦੇ ਕਿਲ੍ਹੇ ਵਿਚੋਂ ਬਾਹਰ ਆਉਣ ਦੀ ਖ਼ੁਸ਼ੀ ਅਤੇ ਸ੍ਰੀਮਾਨ ਸੰਤ ਬਾਬਾ ਕਰਨੈਲ ਸਿੰਘ ਟੱਲੇਵਾਲ ਵਾਲਿਆਂ ਦੀ ਯਾਦ ਵਿਚ ਤਿੰਨ ਰੋਜ਼ਾ ਧਾਰਮਿਕ ਸਮਾਗਮ 8 ਅਕਤੂਬਰ ਤੋਂ 10 ਅਕਤੂਬਰ ਤਕ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਟੱਲੇਵਾਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਭਗਵਾਨ ਸਿੰਘ ਜੀ ਟੱਲੇਵਾਲ ਦੀ ਅਗਵਾਈ ਵਿਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉੱਥੇ ਦੀਵਾਨ ਵੀ ਸਜਾਏ ਗਏ।
ਪ
ਪਿੰਡ ਟੱਲੇਵਾਲ ਦੇ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਵਿਖੇ ਸਮਾਗਮ ਦੌਰਾਨ ਦਰਬਾਰ ਸਾਹਿਬ ਦੀ ਕਾਰ ਸੇਵਾ ਦੇ ਕਾਰਜ ਸ਼ੁਰੂ ਕਰਵਾਉਣ ਸਮੇਂ ਧਾਰਮਿਕ ਸ਼ਖ਼ਸੀਅਤਾਂ। ਤਸਵੀਰ : ਸੋਨੀ ਚੀਮਾ
12-10-2026
ਟੱਲੇਵਾਲ, 11 ਅਕਤੂਬਰ (ਸੋਨੀ ਚੀਮਾ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ 52 ਰਾਜਿਆ ਸਮੇਤ ਗਵਾਲੀਅਰ ਦੇ ਕਿਲ੍ਹੇ ਵਿਚੋਂ ਬਾਹਰ ਆਉਣ ਦੀ ਖ਼ੁਸ਼ੀ ਅਤੇ ਸ੍ਰੀਮਾਨ ਸੰਤ ਬਾਬਾ ਕਰਨੈਲ ਸਿੰਘ ਟੱਲੇਵਾਲ ਵਾਲਿਆਂ ਦੀ ਯਾਦ ਵਿਚ ਤਿੰਨ ਰੋਜ਼ਾ ਧਾਰਮਿਕ ਸਮਾਗਮ 8 ਅਕਤੂਬਰ ਤੋਂ 10 ਅਕਤੂਬਰ ਤਕ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਟੱਲੇਵਾਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਭਗਵਾਨ ਸਿੰਘ ਜੀ ਟੱਲੇਵਾਲ ਦੀ ਅਗਵਾਈ ਵਿਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉੱਥੇ ਦੀਵਾਨ ਵੀ ਸਜਾਏ ਗਏ। ਇਸ ਸਮਾਗਮ ਦੌਰਾਨ ਪੰਜ ਪਿਆਰੇ ਸਾਹਿਬਾਨ, ਮਹਾਂਪੁਰਸ਼ਾਂ, ਪੰਥ ਦੇ ਮਹਾਨ ਵਿਦਵਾਨ, ਸੰਤ ਮਹਾਂਪੁਰਸ਼, ਕਥਾ ਵਾਚਕ ਅਤੇ ਸਮੂਹ ਸੰਗਤ ਦੀ ਹਾਜ਼ਰੀ ਵਿਚ ਗੁਰਦੁਆਰਾ ਸਾਹਿਬ ਵਿਖੇ ਬਣਾਏ ਜਾ ਰਹੇ ਨਵੇਂ ਦਰਬਾਰ ਸਾਹਿਬ ਦੀ ਕਾਰ ਸੇਵਾ ਦਾ ਟੱਪਾ ਵੀ ਲਗਾਇਆ ਗਿਆ। ਸਮਾਗਮ ਮੌਕੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਸੰਤ ਬਾਬਾ ਅਵਤਾਰ ਸਿੰਘ, ਬਾਬਾ ਬਲਦੇਵ ਸਿੰਘ ਸ੍ਰੀ ਮੁਕਤਸਰ ਸਾਹਿਬ ਵਾਲੇ, ਬਾਬਾ ਬਲਦੇਵ ਸਿੰਘ, ਗਿਆਨੀ ਨਿਰਮਲ ਸਿੰਘ ਰੱਤਾਖੇੜਾ, ਸੰਤ ਬਾਬਾ ਹਰਨੇਕ ਸਿੰਘ ਰਾੜਾ ਸਾਹਿਬ ਵਾਲੇ, ਜਥੇਦਾਰ ਗੁਰਨੈਬ ਸਿੰਘ, ਭਾਈ ਬਚਿੱਤਰ ਸਿੰਘ ਆਦੂਪੌੜ ਮਾਛੀਕੇ, ਬਾਬਾ ਦਰਸ਼ਨ ਸਿੰਘ ਫੱਤਾ ਮਾਲੋਕੇ, ਬਾਬਾ ਲਾਭ ਸਿੰਘ ਫੱਤਾ ਮਾਲੋਕੇ, ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਸੰਤ ਨੌਵੀਂ ਦਾਸ ਪੱਖੋਕੇ, ਸੰਤ ਮੱਘਰ ਦਾਸ ਖੁੱਡੀ ਕਲ੍ਹਾਂ, ਸੰਤ ਗੁਰਮੀਤ ਸਿੰਘ ਕੱਟੂ, ਬਾਬਾ ਪ੍ਰੀਤਮ ਸਿੰਘ ਮਾਲੜੀ, ਬਾਬਾ ਲਾਭ ਸਿੰਘ ਚਹਿਲਾਂ ਵਾਲੀ, ਬਾਬਾ ਮੋਹਣ ਸਿੰਘ ਕੱਟੂ, ਬਾਬਾ ਲਖਵੀਰ ਸਿੰਘ ਢਾਬ ਸਾਹਿਬ, ਬਾਬਾ ਭਰਪੂਰ ਸਿੰਘ, ਬਾਬਾ ਰਣਜੀਤ ਸਿੰਘ ਨਿਰਮਲ ਬੰਗਾ ਭਿੰਡਰਾਂ, ਗਿਆਨੀ ਲਵਪ੍ਰੀਤ ਸਿੰਘ ਰੋਪੜ, ਬਾਬਾ ਗੁਰਮੁਖ ਸਿੰਘ ਪਟਿਆਲਾ, ਜਥੇਦਾਰ ਨਾਥ ਸਿੰਘ ਹਮੀਦੀ, ਸੁਖਬੀਰ ਸਿੰਘ ਸੋਖੀ, ਬਲਰਾਜ ਸਿੰਘ ਕਾਕਾ ਸਾਬਕਾ ਸਰਪੰਚ, ਰੁਪਿੰਦਰ ਸਿੰਘ ਭਿੰਦਾ ਘਟੌੜਾ, ਬਲਵੰਤ ਸਿੰਘ ਕਾਲਾ ਢਿੱਲੋਂ,ਸਮੁੰਦਰ ਸਿੰਘ ਜੱਸੜ੍ਹ, ਰੁਪਿੰਦਰ ਸਿੰਘ ਜੱਸੜ੍ਹ,ਬੇਅੰਤ ਸਿੰਘ ਨੱਤ ਸਰਪੰਚ, ਸੁਖਦੇਵ ਸਿੰਘ ਬੁੱਗਰ ਸਰਪੰਚ, ਰਾਜਾ ਜੱਸੜ੍ਹ, ਬਲਜਿੰਦਰ ਸਿੰਘ ਸਰਾਂ, ਡਾ: ਜਗਰਾਜ ਸਿੰਘ ਸਰਪੰਚ ਸਮੂਹ ਪੰਚਾਇਤ, ਰਿੰਕੂ ਰੰਧਾਵਾ ਟੱਲੇਵਾਲ, ਬਾਬਾ ਬਲਜਿੰਦਰ ਸਿੰਘ ਚੂੰਘਾ, ਰਾਜੂ ਧਨੌਆ, ਕੁਲਵੰਤ ਸਿੰਘ ਭਿੰਡਰ ਕਲਾਂ, ਬਾਬਾ ਦਲਵਾਰ ਸਿੰਘ ਚੰਨਣਵਾਲ, ਜਥੇਦਾਰ ਪਿੱਪਲ ਸਿੰਘ, ਜੱਸਾ ਸਿੰਘ, ਗਗਨਦੀਪ ਸਿੰਘ ਹਜ਼ੂਰੀ ਰਾਗੀ, ਬਾਬਾ ਹਰਜੀਤ ਸਿੰਘ ਲੁਧਿਆਣਾ, ਬਾਬਾ ਬਲਕਾਰ ਸਿੰਘ ਪੰਜਗਰਾਈਆਂ ਵਾਲੇ, ਬਾਬਾ ਜੀਤ ਸਿੰਘ ਹਿੰਮਤਪੁਰਾ, ਗਿਆਨੀ ਨਿਰਮਲ ਸਿੰਘ ਰੱਤਾਖੇੜਾ, ਰਾਗੀ ਤੇਜਿੰਦਰ ਸਿੰਘ, ਹਰਪਿੰਦਰ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਹਰਚਰਨ ਸਿੰਘ ਕਮਾਣੇ ਵਾਲੇ, ਤਰਸੇਮ ਸਿੰਘ ਝੁਨੀਰ, ਰਾਜਾ ਸਿੰਘ ਸੈਦੋਕੇ, ਉਪਦੇਸ਼ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਰਾਜਸੀ ਪਾਰਟੀਆਂ, ਇਲਾਕੇ ਦੀਆਂ ਪੰਚਾਇਤਾਂ ਅਤੇ ਹੋਰ ਨੁਮਾਇੰਦਿਆਂ ਨੇ ਹਾਜ਼ਰੀ ਲਗਵਾਈ। ਸਮਾਗਮ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।