11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਨਵਰਾਤਰਿਆਂ ਨਾਲ ਮੰਦਰਾਂ ਵਿਚ ਲੱਗੀਆਂ ਰੌਣਕਾਂ

ਬਰਨਾਲਾ, 11 ਅਕਤੂਬਰ (ਨਰਿੰਦਰ ਅਰੋੜਾ)–ਭਾਰਤੀ ਸੰਸਕ੍ਰਿਤੀ ਅਤੇ ਸਨਾਤਨ ਧਰਮ ਵਿਚ ਨਵਰਾਤਰਿਆਂ ਦਾ ਵਿਸ਼ੇਸ਼ ਧਾਰਮਿਕ ਮਹੱਤਵ ਹੈ। ਮਾਤਾ ਦੁਰਗਾ ਦੇ ਨੌਂ ਸਰੂਪਾਂ ਦੀ ਆਰਾਧਨਾ ਨੂੰ ਸਮਰਪਿਤ ਨਵਰਾਤਰੇ ਸ਼ੁਰੂ ਹੋਣ ਦੇ ਨਾਲ ਹੀ ਬਰਨਾਲਾ ਸ਼ਹਿਰ ਵਿਚ ਧਾਰਮਿਕ ਮਾਹੌਲ ਬਣ ਗਿਆ ਹੈ।

Ad Position 21
No active advertisement
ਅਜੀਤ ਡੈਸਕ 12-10-2026
ਬਰਨਾਲਾ, 11 ਅਕਤੂਬਰ (ਨਰਿੰਦਰ ਅਰੋੜਾ)–ਭਾਰਤੀ ਸੰਸਕ੍ਰਿਤੀ ਅਤੇ ਸਨਾਤਨ ਧਰਮ ਵਿਚ ਨਵਰਾਤਰਿਆਂ ਦਾ ਵਿਸ਼ੇਸ਼ ਧਾਰਮਿਕ ਮਹੱਤਵ ਹੈ। ਮਾਤਾ ਦੁਰਗਾ ਦੇ ਨੌਂ ਸਰੂਪਾਂ ਦੀ ਆਰਾਧਨਾ ਨੂੰ ਸਮਰਪਿਤ ਨਵਰਾਤਰੇ ਸ਼ੁਰੂ ਹੋਣ ਦੇ ਨਾਲ ਹੀ ਬਰਨਾਲਾ ਸ਼ਹਿਰ ਵਿਚ ਧਾਰਮਿਕ ਮਾਹੌਲ ਬਣ ਗਿਆ ਹੈ। ਨਵਰਾਤਰਿਆਂ ਦੇ ਪਹਿਲੇ ਦਿਨ ਤੋਂ ਹੀ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਸ਼ਰਧਾਲੂਆਂ ਦੀ ਭਾਰੀ ਆਮਦ ਦੇਖਣ ਨੂੰ ਮਿਲੀ। ਮੰਦਰਾਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਮਾਤਾ ਦੇ ਭਗਤਾਂ ਵਲੋਂ ਜੈ ਮਾਤਾ ਦੀ ਦੇ ਜੈਕਾਰੇ ਲਗਾ ਕੇ ਸ਼ਰਧਾ ਅਤੇ ਉਤਸ਼ਾਹ ਨਾਲ ਪੂਜਾ-ਅਰਚਨਾ ਕੀਤੀ ਗਈ। ਨਵਰਾਤਰਿਆਂ ਦੀ ਆਮਦ ਨਾਲ ਸ਼ਹਿਰ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਆਦਿ ਸ਼ਕਤੀ ਮੰਦਰ, ਪੰਚਾਇਤੀ ਮੰਦਰ, ਗਿੱਟੀ ਵਾਲਾ ਮੰਦਰ, ਜੰਡਾ ਵਾਲਾ ਮੰਦਰ, ਪ੍ਰਾਚੀਨ ਦੁਰਗਾ ਮਾਤਾ ਮੰਦਰ ਅਤੇ ਚਿੰਤਪੁਰਨੀ ਮੰਦਰ ਸਮੇਤ ਹੋਰ ਮੰਦਰਾਂ ਵਿਚ ਵੀ ਖ਼ਾਸ ਰੌਣਕਾਂ ਦੇਖਣ ਨੂੰ ਮਿਲੀਆਂ। ਸਵੇਰ ਤੋਂ ਹੀ ਸ਼ਰਧਾਲੂ ਮੰਦਰਾਂ ਵਿਚ ਪਹੁੰਚ ਕੇ ਮਾਤਾ ਰਾਣੀ ਦੇ ਦਰਸ਼ਨ ਕਰਦੇ ਰਹੇ। ਮੰਦਰਾਂ ਵਿਚ ਪੂਜਾ-ਪਾਠ, ਭੇਟਾਂ ਅਤੇ ਜੈਕਾਰਿਆਂ ਨਾਲ ਪੂਰਾ ਮਾਹੌਲ ਭਗਤੀਮਈ ਬਣਿਆ ਰਿਹਾ। ਨਵਰਾਤਰਿਆਂ ਮੌਕੇ ਕਈ ਮੰਦਰਾਂ ਵਿਚ ਮਾਤਾ ਸ੍ਰੀ ਜਵਾਲਾ ਜੀ ਤੋਂ ਪਵਿੱਤਰ ਜੋਤ ਲਿਆਂਦੀ ਗਈ। ਸ਼ਰਧਾਲੂਆਂ ਵਲੋਂ ਜੋਤ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੋਭਾ ਯਾਤਰਾ ਦੇ ਰੂਪ ਵਿਚ ਮੰਦਰਾਂ ਤੱਕ ਲਿਆਂਦਾ ਗਿਆ, ਜਿੱਥੇ ਵਿਧੀ-ਵਿਧਾਨ ਨਾਲ ਇਸ ਦੀ ਸਥਾਪਨਾ ਕੀਤੀ ਗਈ। ਪੰਚਾਇਤੀ ਮੰਦਰ ਵਿਖੇ ਪ੍ਰਧਾਨ ਸੁਭਾਸ਼ ਗਰਗ, ਰਾਜਿੰਦਰ ਸਿੰਘ ਬਰਾੜ, ਸੁਰਿੰਦਰ ਬੰਟੀ, ਰਾਜ ਕੁਮਾਰ ਰਾਜ਼ੀ, ਅਸ਼ਵਨੀ ਸੋਨੀ, ਰਾਕੇਸ਼ ਗੁਪਤਾ, ਅਸ਼ਵਨੀ, ਯੋਗਰਾਜ, ਲਵਕੇਸ਼, ਕੁਮਾਰ ਮਿੰਟਾ, ਅਨਮੋਲ ਜੈਨ, ਦੀਪਕ, ਰਾਜੀਵ ਕੁਮਾਰ ਅਤੇ ਵਿਜੈ ਕੁਮਾਰ ਸਮੇਤ ਹੋਰ ਸ਼ਰਧਾਲੂ ਹਾਜਰ ਸਨ। ਜਿਨ੍ਹਾਂ ਵਲੋਂ ਖ਼ਾਸ ਤੌਰ ’ਤੇ ਮੰਦਰ ਦੇ ਸੇਵਾਦਾਰ ਸਵ: ਕ੍ਰਿਸ਼ਨ ਲਾਲ ਸੋਨੀ ਅਤੇ ਪ੍ਰਿੰਸੀਪਲ ਧਰਮਵੀਰ ਜਿੰਦਲ ਨੂੰ ਯਾਦ ਕੀਤਾ ਗਿਆ। ਸ਼ਕਤੀ ਮੰਦਰ ਵਿਖੇ ਮੁਕੇਸ਼ ਲਵਲੀ, ਦੀਪਕ ਮਾਡਰਨ, ਮੱਖਣ ਲਾਲ, ਰਿਸ਼ੀ, ਰਾਕੇਸ਼ ਭੋਲਾ, ਕਰਮ ਸਿੰਗਲਾ, ਆਹਿਲ, ਚੇਤਨ ਪ੍ਰਕਾਸ਼, ਪੁਸ਼ਕਰ ਜਿੰਦਲ, ਅਤੁੱਲ ਗੁਪਤਾ , ਵਿਕਾਸ ਭੰਡਾਰੀ, ਸੁਨੇਹਾ ਭੰਡਾਰੀ, ਪ੍ਰਸ਼ਾਂਤ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਅਗਰਸੈਨ ਜੈਅੰਤੀ ਦੇ ਸਬੰਧ ’ਚ ਅਗਰਵਾਲ ਸਭਾ ਬਰਨਾਲਾ ਵਲੋਂ ਕੱਢੀ ਸ਼ੋਭਾ ਯਾਤਰਾ ਅਗਲੀ ਖ਼ਬਰ ਆਰੀਆਭੱਟਾ ਕਾਲਜ ਦਾ ਬੀ.ਕਾਮ. ਸਮੈਸਟਰ-1 ਦਾ ਨਤੀਜਾ ਸ਼ਾਨਦਾਰ
Ad Position 24