11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮਹਾਰਾਜਾ ਅਗਰਸੈਨ ਜੈਅੰਤੀ ਦੇ ਸਬੰਧ ’ਚ ਅਗਰਵਾਲ ਸਭਾ ਬਰਨਾਲਾ ਵਲੋਂ ਕੱਢੀ ਸ਼ੋਭਾ ਯਾਤਰਾ

ਬਰਨਾਲਾ, 11 ਅਕਤੂਬਰ (ਨਰਿੰਦਰ ਅਰੋੜਾ)-ਮਹਾਰਾਜਾ ਅਗਰਸੈਨ ਦੀ ਜੈਅੰਤੀ ’ਤੇ ਅੱਜ ਅਗਰਵਾਲ ਸਭਾ ਬਰਨਾਲਾ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਪ੍ਰਧਾਨ ਦੀਪਕ ਸੋਨੀ ਦੀ ਅਗਵਾਈ ਵਿਚ ਕੱਢੀ ਗਈ। ਜਿਸ ਨੂੰ ਝਲੂਰ ਕੁਟੀਆ ਦੇ ਮੁਖੀ ਸਵਾਮੀ ਅਮ੍ਰਿਤਾਨੰਦ ਅਤੇ ਅਗਰਵਾਲ ਸਭਾ ਦੇ ਅਹੁਦੇਦਾਰਾਂ ਨੇ ਝੰਡੀ ਦੇ ਕੇ ਰਵਾਨਾ ਕੀਤਾ।

Ad Position 21
No active advertisement
ਬਰਨਾਲਾ ਵਿੱਚ ਮਹਾਰਾਜਾ ਅਗਰਸੈਨ ਜੈਅੰਤੀ ਦੇ ਸਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਮੌਕੇ ਅਗਰਵਾਲ ਸਭਾ ਬਰਨਾਲਾ ਦੇ ਅਹੁਦੇਦਾਰ, ਪਤਵੰਤੇ ਅਤੇ ਅਗਰਵਾਲ ਭਾਈਚਾਰਾ। ਤਸਵੀਰ : ਰਿੰਪੀ ਸਟੂਡੀਓ 12-10-2026
ਬਰਨਾਲਾ, 11 ਅਕਤੂਬਰ (ਨਰਿੰਦਰ ਅਰੋੜਾ)-ਮਹਾਰਾਜਾ ਅਗਰਸੈਨ ਦੀ ਜੈਅੰਤੀ ’ਤੇ ਅੱਜ ਅਗਰਵਾਲ ਸਭਾ ਬਰਨਾਲਾ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਪ੍ਰਧਾਨ ਦੀਪਕ ਸੋਨੀ ਦੀ ਅਗਵਾਈ ਵਿਚ ਕੱਢੀ ਗਈ। ਜਿਸ ਨੂੰ ਝਲੂਰ ਕੁਟੀਆ ਦੇ ਮੁਖੀ ਸਵਾਮੀ ਅਮ੍ਰਿਤਾਨੰਦ ਅਤੇ ਅਗਰਵਾਲ ਸਭਾ ਦੇ ਅਹੁਦੇਦਾਰਾਂ ਨੇ ਝੰਡੀ ਦੇ ਕੇ ਰਵਾਨਾ ਕੀਤਾ। ਮੁੱਖ ਮਹਿਮਾਨ ਵਜੋਂ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਸ਼ਿਰਕਤ ਕੀਤੀ। ਇਹ ਸ਼ੋਭਾ ਯਾਤਰਾ ਰੇਲਵੇ ਸਟੇਸ਼ਨ ਮੰਦਰ ਤੋਂ ਸ਼ੁਰੂ ਹੋ ਕੇ ਸਦਰ ਬਾਜ਼ਾਰ ਤੋਂ ਹੁੰਦੀ ਹੋਈ ਮਹਾਰਾਜਾ ਅਗਰਸੈਨ ਚੌਂਕ ਤੱਕ ਪਹੁੰਚੀ। ਸ਼ੋਭਾ ਯਾਤਰਾ ਦੇ ਅੱਗੇ ਸਕੂਲੀ ਬੈਂਡ ਅਤੇ ਡਾਂਡੀਆ ਦੀ ਟੀਮ ਚੱਲ ਰਹੀ ਸੀ। ਇਸ ਦੌਰਾਨ ਭਾਰੀ ਮੀਂਹ ਸ਼ੁਰੂ ਹੋ ਗਿਆ, ਪਰ ਇਸ ਦੇ ਬਾਵਜੂਦ ਵੀ ਸ਼ਰਧਾਲੂ ਉਤਸ਼ਾਹ ਨਾਲ ਚੱਲ ਰਹੇ ਸਨ। ਇਸ ਤੋਂ ਬਾਅਦ ਸ਼ੋਭਾ ਯਾਤਰਾ ਮਹਾਰਾਜਾ ਅਗਰਸੈਨ ਚੌਂਕ ਵਿੱਚ ਪਹੁੰਚੀ, ਉੱਥੇ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਮਹਾਰਾਜਾ ਅਗਰਸੈਨ ਦੀ ਸੈਂਕੜੇ ਸ਼ਰਧਾਲੂਆਂ ਨੇ ਆਰਤੀ ਕੀਤੀ। ਇਸ ਮੌਕੇ ਅਗਰਵਾਲ ਸਭਾ ਦੇ ਚੇਅਰਮੈਨ ਅਸ਼ੋਕ ਗਰਗ ਲੱਖੀ, ਉਪ ਚੇਅਰਮੈਨ ਪਿਆਰਾ ਲਾਲ ਰਾਏਸਰੀਆ, ਅਸ਼ੋਕ ਕੁਮਾਰ ਚੇਅਰਮੈਨ, ਜ਼ਿਲ੍ਹਾ ਪ੍ਰਧਾਨ ਵਿਜੇ ਭਦੌੜੀਆ, ਜਨਰਲ ਸਕੱਤਰ ਰਾਜ ਕੁਮਾਰ, ਇੰਦਰ ਬਾਂਸਲ, ਅਰੁਣ ਬਾਂਸਲ, ਅਗਰਵਾਲ ਸਭਾ ਦੇ ਯੁਵਾ ਵਿੰਗ ਦੇ ਪ੍ਰਧਾਨ ਮੋਹਿਤ ਕੁਮਾਰ, ਧੀਰਜ ਦਦਾਹੂਰ, ਚਮਨ ਲਾਲ ਛਤਰੀ, ਪਾਰਸ਼ਦ ਰੀਟਾ ਗੋਇਲ, ਗੀਤਾ ਭਵਨ ਟਰੱਸਟ ਦੇ ਜਨਰਲ ਸਕੱਤਰ ਬਰਜਿੰਦਰ ਗੋਇਲ ਮਿੱਠਾ, ਭਗਵਾਨ ਦਾਸ ਬਾਂਸਲ, ਪਰਵੀਨ ਕੁਮਾਰ ਬਰਨਾਲਾ, ਅਖਿਲੇਸ਼ ਬਾਂਸਲ, ਬੀਰਬਲ ਦਾਸ ਠੇਕੇਦਾਰ, ਅਗਰਵਾਲ ਸਭਾ ਦੇ ਕੈਸ਼ੀਅਰ ਐਡਵੋਕੇਟ ਪ੍ਰਦੀਪ ਗੋਇਲ, ਰਾਮਪਾਲ ਸਿੰਗਲਾ, ਸੰਜੀਵ ਕੁਮਾਰ, ਨਰੇਸ਼ ਕੁਮਾਰ, ਅਰਿਹੰਤ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਗਰਵਾਲ ਸਮਾਜ ਦੇ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਲਵਾ ਸਾਹਿਤ ਸਭਾ ਨੇ ਨਾਵਲ ‘ਰਿਸ਼ਤੇ ਫਰਿਸ਼ਤੇ’ ਉਪਰ ਗੋਸ਼ਟੀ ਕਰਵਾਈ ਅਗਲੀ ਖ਼ਬਰ ਨਵਰਾਤਰਿਆਂ ਨਾਲ ਮੰਦਰਾਂ ਵਿਚ ਲੱਗੀਆਂ ਰੌਣਕਾਂ
Ad Position 24