22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪਿੰਡ ਬਖਤਗੜ੍ਹ ਵਿਖੇ ਉਦਾਸੀਨ ਡੇਰਾ ਬੀੜ ਵਾਲਾ ਗਊਸ਼ਾਲਾ ਦੇ ਸੰਚਾਲਨ ਦੀ ਸੇਵਾ ਸੰਤ ਸਾਵਨ ਦਾਸ ਨੂੰ ਸੌਂਪੀ

ਟੱਲੇਵਾਲ, 21 ਸਤੰਬਰ (ਸੋਨੀ ਚੀਮਾ)-ਪਿੰਡ ਬਖਤਗੜ੍ਹ ਵਿਖੇ ਸਮੂਹ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਸ੍ਰੀ ਚੰਦ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਸੁਆਮੀ ਸਾਵਨ ਦਾਸ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਸਮਾਗਮ ਮੌਕੇ ਬਾਬਾ ਮਨਵੀਰ ਸਿੰਘ ਭੁੱਚੋ ਸਾਹਿਬ ਵਾਲੇ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਬਾਬਾ ਰਵਿੰਦਰ ਸਿੰਘ ਜੋਨੀ ਨਾਨਕਸਰ ਵਾਲੇ, ਕੁਲਵੰਤ ਸਿੰਘ ਕੀਤੂ, ਨਰਿੰਦਰ ਗਰਗ ਨੀਟਾ ਜ਼ਿਲ੍ਹਾ ਪ੍ਰਧਾਨ, ਚੇਅਰਮੈਨ ਰਾਮ ਤੀਰਥ ਮੰਨਾ, ਪਰਮਜੀਤ ਕੌਰ ਚੀਮਾ ਭਾਜਪਾ ਆਗੂ, ਡਾ: ਜਸਪਾਲ ਸਿੰਘ ਬਖ਼ਤਗੜ੍ਹ, ਹਰਪ੍ਰੀਤ ਕੌਰ ਬਰਨਾਲਾ, ਬਾਬਾ ਮਨਮੋਹਣਪ੍ਰੀਤ ਸਿੰਘ ਚੀਮਾ, ਭਾਈ ਗੁਰਵਿੰਦਰ ਸਿੰਘ ਪਟਿਆਲਾ, ਲਾਡੀ ਸਰਪੰਚ ਝਲੂਰ, ਮੱਖਣ ਸਿੰਘ ਧਨੌਲਾ, ਜਸਵੀਰ ਸਿੰਘ ਖੇੜੀ, ਐਸ.

Ad Position 21
No active advertisement
ਪਿੰਡ ਬਖਤਗੜ੍ਹ ਦੇ ਡੇਰਾ ਬੀੜ ਵਾਲਾ ਵਿਖੇ ਸਮਾਗਮ ਮੌਕੇ ਸੁਆਮੀ ਸਾਵਨ ਦਾਸ ਨੂੰ ਪਗੜੀ ਦੀ ਰਸਮ ਕਰਨ ਮੌਕੇ ਪਤਵੰਤੇ। ਤਸਵੀਰ : ਸੋਨੀ ਚੀਮਾ 22-09-2026
ਟੱਲੇਵਾਲ, 21 ਸਤੰਬਰ (ਸੋਨੀ ਚੀਮਾ)-ਪਿੰਡ ਬਖਤਗੜ੍ਹ ਵਿਖੇ ਸਮੂਹ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਸ੍ਰੀ ਚੰਦ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਸੁਆਮੀ ਸਾਵਨ ਦਾਸ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਸਮਾਗਮ ਮੌਕੇ ਬਾਬਾ ਮਨਵੀਰ ਸਿੰਘ ਭੁੱਚੋ ਸਾਹਿਬ ਵਾਲੇ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਬਾਬਾ ਰਵਿੰਦਰ ਸਿੰਘ ਜੋਨੀ ਨਾਨਕਸਰ ਵਾਲੇ, ਕੁਲਵੰਤ ਸਿੰਘ ਕੀਤੂ, ਨਰਿੰਦਰ ਗਰਗ ਨੀਟਾ ਜ਼ਿਲ੍ਹਾ ਪ੍ਰਧਾਨ, ਚੇਅਰਮੈਨ ਰਾਮ ਤੀਰਥ ਮੰਨਾ, ਪਰਮਜੀਤ ਕੌਰ ਚੀਮਾ ਭਾਜਪਾ ਆਗੂ, ਡਾ: ਜਸਪਾਲ ਸਿੰਘ ਬਖ਼ਤਗੜ੍ਹ, ਹਰਪ੍ਰੀਤ ਕੌਰ ਬਰਨਾਲਾ, ਬਾਬਾ ਮਨਮੋਹਣਪ੍ਰੀਤ ਸਿੰਘ ਚੀਮਾ, ਭਾਈ ਗੁਰਵਿੰਦਰ ਸਿੰਘ ਪਟਿਆਲਾ, ਲਾਡੀ ਸਰਪੰਚ ਝਲੂਰ, ਮੱਖਣ ਸਿੰਘ ਧਨੌਲਾ, ਜਸਵੀਰ ਸਿੰਘ ਖੇੜੀ, ਐਸ.ਡੀ.ਓ ਅੰਤਪਾਲ ਸਿੰਘ ਕੈਰੈ, ਰਾਜਦੀਪ ਸਿੰਘ ਕਲੇਰ, ਸੁਖਵਿੰਦਰ ਸਿੰਘ ਸਰਪੰਚ ਕੈਰੇ, ਹਰਜੀਤ ਸਿੰਘ ਕੈਰੇ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾਈ। ਇਸ ਸਮਾਗਮ ਦੌਰਾਨ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉੱਥੇ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਵੀ ਆਪਣੀ ਕਲਾ ਰਾਹੀਂ ਰੰਗ ਬੰਨ੍ਹਿਆ। ਸਮਾਗਮ ਮੌਕੇ ਗੋਇਲ ਬਲੱਡ ਬੈਂਕ ਬਠਿੰਡਾ ਵਲੋਂ ਖ਼ੂਨਦਾਨ ਕੈਂਪ, ਗੁਰੂਸਰ ਸੁਧਾਰ ਦੀ ਸੰਗਤ ਵਲੋਂ ਜਲਜੀਰੇ ਦੀ ਛਬੀਲ ਵੀ ਲਗਾਈ ਗਈ। ਇਸ ਸਮਾਗਮ ਮੌਕੇ ਗ੍ਰਾਮ ਪੰਚਾਇਤ ਬਖਤਗੜ੍ਹ, ਸਮੂਹ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀਆਂ ਵਲੋਂ ਸਰਬਸੰਮਤੀ ਨਾਲ ਉਦਾਸੀਨ ਡੇਰਾ ਬੀੜ ਵਾਲਾ ਗਊਸ਼ਾਲਾ ਦੀ ਦੇਖ-ਰੇਖ ਅਤੇ ਮੁੱਖ ਸੇਵਾ ਸੰਤ ਸਾਵਨ ਦਾਸ ਨੂੰ ਸੌਂਪੀ ਗਈ। ਡੇਰਾ ਪਰਿਸਰ ਵਿਖੇ ਹੋਏ ਇਸ ਪ੍ਰਭਾਵਸ਼ਾਲੀ ਇਕੱਠ ਦੌਰਾਨ ਪਿੰਡ ਦੇ ਪਤਵੰਤੇ ਸੱਜਣਾਂ, ਮੋਹਤਬਰਾਂ ਅਤੇ ਗਊਸ਼ਾਲਾ ਕਮੇਟੀ, ਬਖਤਗੜ੍ਹ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਸੰਤ ਸਾਵਨ ਦਾਸ ਜੀ ਨੂੰ ਸਨਮਾਨ ਪੂਰਵਕ ਪਗੜੀ (ਦਸਤਾਰ) ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਆਖਿਆ ਕਿ ਉਦਾਸੀ ਸੰਪ੍ਰਦਾਇ ਨਾਲ ਸਬੰਧਿਤ ਸੰਤ ਸਾਵਨ ਦਾਸ ਲੰਬੇ ਸਮੇਂ ਤੋਂ ਨਿਸ਼ਕਾਮ ਭਾਵਨਾ ਨਾਲ ਡੇਰੇ ਦੇ ਕਾਰਜਾਂ ਵਿਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੀ ਇਸੇ ਲਗਨ ਨੂੰ ਦੇਖਦਿਆਂ ਹੁਣ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਸੰਤ ਸਾਵਨ ਦਾਸ ਨੇ ਸਮੂਹ ਸੰਗਤ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਸਰਪੰਚ ਨਿਰਮਲ ਸਿੰਘ, ਜਗਰਾਜ ਸਿੰਘ ਸੇਵਾ ਮੁਕਤ ਥਾਣੇਦਾਰ, ਹਰਜਿੰਦਰ ਸਿੰਘ ਆਗੂ ਕਾਦੀਆਂ, ਰਣਧੀਰ ਸਿੰਘ ਥਾਣੇਦਾਰ, ਯਾਦਵਿੰਦਰ ਸਿੰਘ ਪੰਚ, ਗੁਰਲਾਲ ਸਿੰਘ ਪੰਚ, ਜਗਤਾਰ ਸਿੰਘ, ਤਰਸੇਮ ਸਿੰਘ, ਨੱਥਾ ਸਿੰਘ, ਭੋਲਾ ਸਿੰਘ, ਬਲਵਿੰਦਰ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ, ਮੱਖਣ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਮੇਘਾ ਸਿੰਘ, ਜਗਸੀਰ ਸਿੰਘ, ਬੂਟਾ ਸਿੰਘ, ਬਾਬਾ ਸੋਹਣ ਸਿੰਘ ਖ਼ਜ਼ਾਨਚੀ, ਰਾਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਲਾਕ ਪੱਧਰੀ ਕ੍ਰਿਕਟ ਟੈਨਿਸ ਬਾਲ ਮੁਕਾਬਲੇ ਸ਼ੁਰੂ ਅਗਲੀ ਖ਼ਬਰ ਅਰਮਾਨਜੋਤ ਸਿੰਘ ਦਾ ਸੂਬਾ ਪੱਧਰ ’ਤੇ ਸੋਨ ਤਗਮਾ ਜਿੱਤਣ ਉਪਰੰਤ ਸਨਮਾਨ
Ad Position 24