04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਗੋਲਡੀ ਰੋੜੀਆਂ ਦੀ ਸਾਲਾਨਾ ਬਰਸੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ

ਮਲੌਦ, 4 ਅਕਤੂਬਰ (ਸਹਾਰਨ ਮਾਜਰਾ)-ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਗੋਲਡੀ ਰੋੜੀਆਂ ਦੇ 11ਵੀਂ ਸਾਲਾਨਾ ਬਰਸੀ ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਸੋਮਲ, ਮਾਤਾ ਅਮਰਜੀਤ ਕੌਰ ਤੇ ਸਮੂਹ ਪਰਿਵਾਰ ਵਲੋਂ ਸਤਿਕਾਰ ਸਹਿਤ ਮਨਾਈ ਗਈ। ਜਿਕਰਯੋਗ ਹੈ ਪਿਛਲੇ ਸਮੇਂ ਦੌਰਾਨ ਸ਼ਹੀਦ ਦੇ ਛੋਟੇ ਭਰਾ ਦਾ ਵੀ ਦਿਹਾਂਤ ਹੋਣ ਕਾਰਨ ਪਰਿਵਾਰ ਵਲੋਂ ਬਰਸੀ ਸਮਾਗਮ ਸਾਦਾ ਰੱਖਿਆ ਗਿਆ।

Ad Position 21
No active advertisement
ਅਜੀਤ ਡੈਸਕ 05-10-2026
ਮਲੌਦ, 4 ਅਕਤੂਬਰ (ਸਹਾਰਨ ਮਾਜਰਾ)-ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਗੋਲਡੀ ਰੋੜੀਆਂ ਦੇ 11ਵੀਂ ਸਾਲਾਨਾ ਬਰਸੀ ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਸੋਮਲ, ਮਾਤਾ ਅਮਰਜੀਤ ਕੌਰ ਤੇ ਸਮੂਹ ਪਰਿਵਾਰ ਵਲੋਂ ਸਤਿਕਾਰ ਸਹਿਤ ਮਨਾਈ ਗਈ। ਜਿਕਰਯੋਗ ਹੈ ਪਿਛਲੇ ਸਮੇਂ ਦੌਰਾਨ ਸ਼ਹੀਦ ਦੇ ਛੋਟੇ ਭਰਾ ਦਾ ਵੀ ਦਿਹਾਂਤ ਹੋਣ ਕਾਰਨ ਪਰਿਵਾਰ ਵਲੋਂ ਬਰਸੀ ਸਮਾਗਮ ਸਾਦਾ ਰੱਖਿਆ ਗਿਆ। ਇਸ ਮੌਕੇ ਬਾਹਰਲੇ ਗੁਰਦੁਆਰਾ ਸਾਹਿਬ ਰੋੜੀਆਂ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਸ਼ਹੀਦ ਦੇ ਪਿਤਾ ਗੁਰਚਰਨ ਸਿੰਘ ਰੋੜੀਆਂ, ਮਾਤਾ ਅਮਰਜੀਤ ਕੌਰ, ਇੰਡੀਅਨ ਐਕਸ ਸਰਵਿਸਮੈਨ ਲੀਗ ਮਲੌਦ ਸਰਕਲ ਪ੍ਰਧਾਨ ਕੈਪਟਨ ਬਲਬੀਰ ਸਿੰਘ ਸਿਆੜ, ਲੈਫਟੀਨੈਂਟ ਹਲਿੰਦਰ ਸਿੰਘ, ਸੂਬੇਦਾਰ ਗੁਰਦਿਆਲ ਸਿੰਘ, ਹੌਲਦਾਰ ਬਲਵੰਤ ਸਿੰਘ ਅਤੇ ਨਾਇਕ ਬਲਬੀਰ ਸਿੰਘ ਵਲੋਂ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਗੋਲਡੀ ਨੂੰ ਫੁੱਲ ਮਾਲਾਵਾਂ ਭੇਂਟ ਕਰਦਿਆਂ ਸਲੂਟ ਦੇ ਕੇ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸੰਤ ਬਾਬਾ ਸੁਖਦੇਵ ਸਿੰਘ ਰੋੜੀਆਂ, ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ, 6 ਰਾਸ਼ਟਰੀ ਰਾਈਫ਼ਲਸ ਬਟਾਲੀਅਨ (ਸਿੱਖ) ਸੈਨਿਕ ਭਲਾਈ ਬੋਰਡ ਪੰਜਾਬ, ਐੱਸ.ਐੱਮ ਜਗਜੀਤ ਸਿੰਘ, ਸੂਬੇਦਾਰ ਸੁਖਦੀਪ ਸਿੰਘ, ਨਾਇਬ ਸੂਬੇਦਾਰ ਸੁਖਜਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਜੁਗਰਾਜ ਸਿੰਘ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਰੋੜੀਆਂ ਦੇ ਪ੍ਰਧਾਨ ਜਸਵੀਰ ਸਿੰਘ ਮਣਕੂ, ਸਤਨਾਮ ਸਿੰਘ ਸੱਤਾ ਰੋੜੀਆਂ, ਪ੍ਰਿੰ. ਸੰਜੀਵ ਮੋਦਗਿੱਲ, ਸਾਬਕਾ ਚੇਅਰਮੈਨ ਰਜਿੰਦਰ ਸਿੰਘ ਕਾਕਾ, ਅਸਿਸਟੈਂਟ ਡਾਇਰੈਕਟਰ ਇੰਜ. ਹਰਮਿੰਦਰਪਾਲ ਸਿੰਘ ਸ/ਮਾਜਰਾ, ਇਕਬਾਲ ਮੁਹੰਮਦ, ਬੱਬੂ ਰੋੜੀਆਂ, ਗੀਤਕਾਰ ਅਮਰੀਕ ਰੋੜੀਆਂ, ਅਮਰਿੰਦਰ ਰੋੜੀਆਂ ਸਮੇਤ ਵੱਡੀ ਗਿਣਤੀ ਵਿਚ ਪਤਵੰਤਿਆਂ ਵਲੋਂ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਨੂੰ ਸ਼ਰਧਾ ਸਤਿਕਾਰ ਭੇਂਟ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਆਰ . ਬੀ . ਯੂ . ਦੇ ਫਿਜ਼ੀਓਥਰੈਪੀ ਵਿਭਾਗ ਵਲੋਂ ਦਿਲ ਅਤੇ ਸਟ੍ਰੋਕ ਦੀ ਦੇਖਭਾਲ ’ ਤੇ ਵਿਸ਼ੇਸ਼ ਸਮਾਗਮ ਅਗਲੀ ਖ਼ਬਰ ਤੇਰਾਪੰਥ ਯੁਵਕ ਪ੍ਰੀਸ਼ਦ ਜਗਰਾਉਂ ਵਲੋਂ ਵੱਖ-ਵੱਖ ਥਾਵਾਂ ’ਤੇ ਲਗਾਏ ਖ਼ੂਨਦਾਨ ਕੈਂਪਾਂ ’ਚ 596 ਯੂਨਿਟ ਖ਼ੂਨ ਇਕੱਤਰ
Ad Position 24