04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਵਿਖੇ ਮਾਪਿਆਂ ਅਤੇ ਅਧਿਆਪਕਾਂ ਦੀ ਹੋਈ ਮਿਲਣੀ

ਦੋਰਾਹਾ, 4 ਅਕਤੂਬਰ (ਮਨਜੀਤ ਸਿੰਘ ਗਿੱਲ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਵਿਚ ਮਾਪਿਆਂ ਅਤੇ ਅਧਿਆਪਕਾਂ ਦੀ ਮਿਲਣੀ ਕਰਵਾਈ ਗਈ। ਮਾਪਿਆਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਵਿਚ ਆ ਰਹੀਆਂ ਸਮਾਜਿਕ ਤੇ ਸਿੱਖਿਆ ਨਾਲ ਸਬੰਧਿਤ ਮੁਸ਼ਕਿਲਾਂ ’ਤੇ ਗੰਭੀਰ ਚਰਚਾ ਕਰੀ ਅਤੇ ਨਿਰਣਦਾਇਕ ਸਿੱਟੇ ’ਤੇ ਪੁੱਜੇ।

Ad Position 21
No active advertisement
ਅਜੀਤ ਡੈਸਕ 05-10-2026
ਦੋਰਾਹਾ, 4 ਅਕਤੂਬਰ (ਮਨਜੀਤ ਸਿੰਘ ਗਿੱਲ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਵਿਚ ਮਾਪਿਆਂ ਅਤੇ ਅਧਿਆਪਕਾਂ ਦੀ ਮਿਲਣੀ ਕਰਵਾਈ ਗਈ। ਮਾਪਿਆਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਵਿਚ ਆ ਰਹੀਆਂ ਸਮਾਜਿਕ ਤੇ ਸਿੱਖਿਆ ਨਾਲ ਸਬੰਧਿਤ ਮੁਸ਼ਕਿਲਾਂ ’ਤੇ ਗੰਭੀਰ ਚਰਚਾ ਕਰੀ ਅਤੇ ਨਿਰਣਦਾਇਕ ਸਿੱਟੇ ’ਤੇ ਪੁੱਜੇ। ਇਸ ਤੋਂ ਇਲਾਵਾ ਸਕੂਲ ਵਿਚ ਤਿੰਨ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਇਨ੍ਹਾਂ ਪ੍ਰਦਰਸ਼ਨੀਆਂ ਵਿਚ ਸਾਇੰਸ, ਇਤਿਹਾਸ ਅਤੇ ਆਰਟ ਵਿਸ਼ਿਆਂ ਨਾਲ ਸਬੰਧਿਤ ਮਾਡਲ ਤਿਆਰ ਕੀਤੇ ਹੋਏ ਸਨ। ਆਰਟ ਪ੍ਰਦਰਸ਼ਨੀ ਵਿਚ ਵੇਸਟ ਮਟੀਰੀਅਲ, ਪੇਂਟਿੰਗਜ਼ ਅਤੇ ਘੜਿਆਂ ’ਤੇ ਮੀਨਾਕਾਰੀ ਖ਼ਾਸ ਜ਼ਿਕਰਯੋਗ ਸਨ। ਇਸ ਤੋਂ ਇਲਾਵਾ ਸਾਇੰਸ ਵਿਸ਼ੇ ਨਾਲ ਸਬੰਧਿਤ ਖੇਡਾਂ ਵੀ ਵਿਦਿਆਰਥੀਆਂ ਅਤੇ ਮਾਪਿਆਂ ਲਈ ਮਨੋਰੰਜਨ ਦਾ ਸਾਧਨ ਬਣੀਆਂ। ਇਨ੍ਹਾਂ ਖੇਡਾਂ ’ਚੋਂ ਜਿੱਤਣ ਵਾਲ਼ੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਨਮਾਨ ਵਜੋਂ ਬੂਟੇ ਦਿੱਤੇ ਗਏ। ਇਨ੍ਹਾਂ ਪ੍ਰਦਰਸ਼ਨੀਆਂ ਵਿਚ ਸਾਇੰਸ, ਇਤਿਹਾਸ ਅਤੇ ਆਰਟ ਵਿਸ਼ਿਆਂ ਨਾਲ ਸਬੰਧਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਿਲ ਕੇ ਜ਼ਿੰਮੇਵਾਰੀ ਨਿਭਾਈ। ਸਕੂਲ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਮਾਪਿਆਂ ਅਤੇ ਅਧਿਆਪਕਾਂ ਦੀ ਇਸ ਖ਼ੂਬਸੂਰਤ ਅਤੇ ਕਾਮਯਾਬ ਮਿਲਣੀ ’ਤੇ ਸਭ ਨੂੰ ਮੁਬਾਰਕਾਂ ਦਿੱਤੀਆਂ ਅਤੇ ਅੱਗੋਂ ਲਈ ਵੀ ਅਜਿਹੀਆਂ ਮੀਟਿੰਗਾਂ ਕਰਵਾਉਣ ਲਈ ਵਚਨਬੱਧਤਾ ਦੁਹਰਾਈ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਐੱਮ. ਸੀ. ਸੁਧੀਰ ਕੁਮਾਰ ਸੋਨੂੰ ਨੂੰ ਮੋਰਚੇ ਦਾ ਸੂਬਾ ਜਨਰਲ ਸਕੱਤਰ ਲਗਾਏ ਜਾਣ ਤੇ ਭਾਜਪਾ ਆਗੂਆਂ ਵਲੋਂ ਸਵਾਗਤ ਅਗਲੀ ਖ਼ਬਰ ਬਾਗਬਾਨੀ ਦੇ ਪ੍ਰਸ਼ਾਸਕੀ ਸਕੱਤਰ ਵਲੋਂ ਦੋਰਾਹਾ ਵਿਚ ਮਾਘੀ ਰਾਮ ਐਂਡ ਸੰਨਜ਼ ਬੀ ਫਾਰਮ ਦਾ ਦੌਰਾ
Ad Position 24