04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਸਮਾਗਮ

ਮਲੌਦ, 4 ਸਤੰਬਰ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ਼ ਮਨਜੀਤ ਸਿੰਘ ਮਦਨੀਪੁਰ ਅਤੇ ਗੁਰਪ੍ਰੀਤ ਸਿੰਘ ਲਾਪਰਾ ਦੋਵੇਂ ਧੜ੍ਹਿਆਂ ਆਪਣੇ ਹਮਾਇਤੀਆ ਸਮੇਤ ਕੱਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਚਿਹਰੀ ਵਿੱਚ ਪਿੰਡ ਬਾਦਲ ਪੁੱਜੇ, ਜਿਥੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਦੇ ਨਾਲ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ, ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਇੰਜ: ਜਗਦੇਵ ਸਿੰਘ ਬੋਪਾਰਾਏ, ਪ੍ਰਧਾਨ ਸੰਜੀਵ ਪੁਰੀ ਮਲੌਦ, ਨਿਰਮਲ ਸਿੰਘ ਧਾਲੀਵਾਲ ਪਾਇਲ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਸਰਕਲ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ, ਅਵਤਾਰ ਸਿੰਘ ਧਮੋਟ, ਸਰਕਲ ਪ੍ਰਧਾਨ ਦਿਹਾਤੀ ਪਿ੍ਰਤਪਾਲ ਸਿੰਘ ਝੱਮਟ ਅਤੇ ਹੋਰਨਾਂ ਸਰਕਲ ਜੱਥੇਦਾਰਾ ਸਮੇਤ 90 ਦੇ ਕਰੀਬ ਅਕਾਲੀ ਦਲ ਨਾਲ ਸਬੰਧ ਰੱਖਣ ਵਾਲੇ ਆਗੂਆਂ ਨਾਲ ਪੁੱਜੇ ਅਤੇ ਪਾਰਟੀ ਪ੍ਰਧਾਨ ਕੋਲ ਸਪੱਸ਼ਟ ਕੀਤਾ ਅਤੇ ਪਾਰਟੀ ਪ੍ਰਧਾਨ ਨੇ ਜਿਥੇ ਉਹਨਾਂ ਤੋਂ ਲਿਖਤੀ ਰਿਪੋਰਟ ਮੰਗੀ, ਉਥੇ ਇਹ ਵੀ ਕਿਹਾ ਕਿ ਹਲਕਾ ਇੰਚਾਰਜ ਪਾਰਟੀ ਵੱਲੋਂ ਹੀ ਲਾਇਆ ਜਾਂਦਾ ਹੈ ਤੁਸੀ ਤਕੜੇ ਹੋ ਕੇ ਕੰਮ ਕਰੋ। ਦੂਸਰੀ ਧਿਰ ਵਿਚ ਸਾਬਕਾ ਚੇਅਰਮੈਨ ਅਮਰੀਕ ਸਿੰਘ ਰੋੜੀਆਂ, ਹਰਿੰਦਰਪਾਲ ਸਿੰਘ ਹਨੀ ਘੁਡਾਣੀ, ਜਗਦੀਪ ਸਿੰਘ ਲਹਿਲ, ਬਲਵੰਤ ਸਿੰਘ ਘਲੋਟੀ, ਨੰਬਰਦਾਰ ਹਰਚੰਦ ਸਿੰਘ ਕੂਹਲੀ, ਗੁਰਵਿੰਦਰ ਸਿੰਘ ਲਵਲੀ ਖੇੜੀ ਤੋਂ ਇਲਾਵਾ 25 ਤੋਂ 30 ਆਗੂ ਅਤੇ ਵਰਕਰ ਜੋ ਗੁਰਪ੍ਰੀਤ ਸਿੰਘ ਲਾਪਰਾਂ ਲਈ ਟਿਕਟ ਦੀ ਮੰਗ ਕਰ ਰਹੇ ਸਨ, ਉਹਨਾਂ ਨੇ ਪਾਰਟੀ ਪ੍ਰਧਾਨ ਨੂੰ ਸ਼ਹਿਰਾ ਵਿੱਚ ਅਕਾਲੀ ਦਲ ਦੇ ਕਮਜੋਰ ਹੋਣ ਅਤੇ ਹਿੰਦੂ ਭਾਈਚਾਰੇ ਨਾਲ ਸਬੰਧਿਤ ਲੋਕਾ ਨੂੰ ਸਹਿਰਾਂ ਵਿੱਚ ਨੁਮਾਇੰਦਗੀ ਨਾ ਦੇਣ ਤੋਂ ਇਲਾਵਾ ਵਿਰੋਧੀਆਂ ਨੂੰ ਹਲਕਾ ਇੰਚਾਰਜ ਵੱਲੋਂ ਸਖਤੀ ਨਾਲ ਜੁਆਬ ਨਾ ਦੇਣ ਦੇ ਵੀ ਦੋਸ਼ ਲਾਏ।

Ad Position 21
No active advertisement
ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਸਮਾਗਮ 05-10-2026
ਮਲੌਦ, 4 ਸਤੰਬਰ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ਼ ਮਨਜੀਤ ਸਿੰਘ ਮਦਨੀਪੁਰ ਅਤੇ ਗੁਰਪ੍ਰੀਤ ਸਿੰਘ ਲਾਪਰਾ ਦੋਵੇਂ ਧੜ੍ਹਿਆਂ ਆਪਣੇ ਹਮਾਇਤੀਆ ਸਮੇਤ ਕੱਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਚਿਹਰੀ ਵਿੱਚ ਪਿੰਡ ਬਾਦਲ ਪੁੱਜੇ, ਜਿਥੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਦੇ ਨਾਲ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ, ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਇੰਜ: ਜਗਦੇਵ ਸਿੰਘ ਬੋਪਾਰਾਏ, ਪ੍ਰਧਾਨ ਸੰਜੀਵ ਪੁਰੀ ਮਲੌਦ, ਨਿਰਮਲ ਸਿੰਘ ਧਾਲੀਵਾਲ ਪਾਇਲ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਸਰਕਲ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ, ਅਵਤਾਰ ਸਿੰਘ ਧਮੋਟ, ਸਰਕਲ ਪ੍ਰਧਾਨ ਦਿਹਾਤੀ ਪਿ੍ਰਤਪਾਲ ਸਿੰਘ ਝੱਮਟ ਅਤੇ ਹੋਰਨਾਂ ਸਰਕਲ ਜੱਥੇਦਾਰਾ ਸਮੇਤ 90 ਦੇ ਕਰੀਬ ਅਕਾਲੀ ਦਲ ਨਾਲ ਸਬੰਧ ਰੱਖਣ ਵਾਲੇ ਆਗੂਆਂ ਨਾਲ ਪੁੱਜੇ ਅਤੇ ਪਾਰਟੀ ਪ੍ਰਧਾਨ ਕੋਲ ਸਪੱਸ਼ਟ ਕੀਤਾ ਅਤੇ ਪਾਰਟੀ ਪ੍ਰਧਾਨ ਨੇ ਜਿਥੇ ਉਹਨਾਂ ਤੋਂ ਲਿਖਤੀ ਰਿਪੋਰਟ ਮੰਗੀ, ਉਥੇ ਇਹ ਵੀ ਕਿਹਾ ਕਿ ਹਲਕਾ ਇੰਚਾਰਜ ਪਾਰਟੀ ਵੱਲੋਂ ਹੀ ਲਾਇਆ ਜਾਂਦਾ ਹੈ ਤੁਸੀ ਤਕੜੇ ਹੋ ਕੇ ਕੰਮ ਕਰੋ। ਦੂਸਰੀ ਧਿਰ ਵਿਚ ਸਾਬਕਾ ਚੇਅਰਮੈਨ ਅਮਰੀਕ ਸਿੰਘ ਰੋੜੀਆਂ, ਹਰਿੰਦਰਪਾਲ ਸਿੰਘ ਹਨੀ ਘੁਡਾਣੀ, ਜਗਦੀਪ ਸਿੰਘ ਲਹਿਲ, ਬਲਵੰਤ ਸਿੰਘ ਘਲੋਟੀ, ਨੰਬਰਦਾਰ ਹਰਚੰਦ ਸਿੰਘ ਕੂਹਲੀ, ਗੁਰਵਿੰਦਰ ਸਿੰਘ ਲਵਲੀ ਖੇੜੀ ਤੋਂ ਇਲਾਵਾ 25 ਤੋਂ 30 ਆਗੂ ਅਤੇ ਵਰਕਰ ਜੋ ਗੁਰਪ੍ਰੀਤ ਸਿੰਘ ਲਾਪਰਾਂ ਲਈ ਟਿਕਟ ਦੀ ਮੰਗ ਕਰ ਰਹੇ ਸਨ, ਉਹਨਾਂ ਨੇ ਪਾਰਟੀ ਪ੍ਰਧਾਨ ਨੂੰ ਸ਼ਹਿਰਾ ਵਿੱਚ ਅਕਾਲੀ ਦਲ ਦੇ ਕਮਜੋਰ ਹੋਣ ਅਤੇ ਹਿੰਦੂ ਭਾਈਚਾਰੇ ਨਾਲ ਸਬੰਧਿਤ ਲੋਕਾ ਨੂੰ ਸਹਿਰਾਂ ਵਿੱਚ ਨੁਮਾਇੰਦਗੀ ਨਾ ਦੇਣ ਤੋਂ ਇਲਾਵਾ ਵਿਰੋਧੀਆਂ ਨੂੰ ਹਲਕਾ ਇੰਚਾਰਜ ਵੱਲੋਂ ਸਖਤੀ ਨਾਲ ਜੁਆਬ ਨਾ ਦੇਣ ਦੇ ਵੀ ਦੋਸ਼ ਲਾਏ। ਜਿਥੋਂ ਤੱਕ ਹਲਕਾ ਪਾਇਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਵੇਖਿਆ ਜਾਵੇ ਤਾਂ ਇਸ ਦੇ ਲੀਡਰ ਬਹੁਤ ਤਨਦੇਹੀ ਨਾਲ ਪਾਰਟੀ ਲਈ ਕੰਮ ਕਰਦੇ ਹਨ ਪਰ ਇੱਥੇ ਚੋਣ ਵੇਲੇ ਪਾਰਟੀ ਹਾਈਕਮਾਂਡ ਵੱਲੋਂ ਨਵੇਂ ਬਾਹਰੀ ਬੰਦੇ ਨੂੰ ਖੜ੍ਹਾ ਕਰ ਦਿੱਤਾ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਲੜਾਈ ਨਾਲ ਵਾਰਿਸ ਪੰਜਾਬ ਦੇ ਅਕਾਲੀ ਦਲ ਨੂੰ ਹਲਕੇ ਵਿੱਚ ਹੋਰ ਹਲੂਣਾ ਮਿਲ ਜਾਵੇਗਾ ਕਿਉਂਕਿ ਜਿਹੜੇ ਸ੍ਰੋਮਣੀ ਅਕਾਲੀ ਦਲ ਨਾਲ ਪੱਕੇ ਤੌਰ ’ਤੇ ਜੁੜੇ ਹੋਏ ਹਨ ਉਹ ਆਪਣੀ ਵੋਟ ਦਿੱਲੀ ਦੀਆਂ ਪਾਰਟੀਆਂ ਦੀ ਬਜਾਏ ਕਿਸੇ ਪੰਥਕ ਸੋਚ ਵਾਲੇ ਨੂੰ ਪਾਉਂਣ ਨੂੰ ਤਰਜ਼ੀਹ ਦੇਣਗੇ। ਕੁਝ ਅਜਿਹੇ ਆਗੂ ਵੀ ਹਨ ਜਿਹਨਾਂ ਦੀ ਹਰ ਸਰਕਾਰ ਦੇ ਨੁਮਾਇਦੇ ਨਾਲ ਵਿੰਗੇ ਟੇਡੇ ਤਰੀਕੇ ਨਾਲ ਬਣ ਜਾਂਦੀ ਹੈ। ਕੁਲ ਮਿਲਾ ਕਿ ਜੇਕਰ ਪਾਰਟੀ ਪ੍ਰਧਾਨ ਨੇ ਆਪਣੇ ਹੀ ਕੀਤੇ ਹੋਏ ਫੈਸਲੇ ਨੂੰ ਬਦਲ ਦਿਤਾ ਤਾਂ ਨਤੀਜੇ ਚੰਗੇ ਨਹੀਂ ਵਿਖਾਈ ਦਿੰਦੇ ਕਿਉਂਕਿ ਇਹ ਵੀ ਹੋ ਸਕਦਾ ਕਿ ਕੁਝ ਪਾਰਟੀ ਬਦਲਣ ਅਤੇ ਕੁਝ ਘਰ ਬੈਠ ਕੇ ਆਪਣਾ ਕੰਮਾਂ ਅਤੇ ਕਾਰੋਬਾਰ ਕਰਨ ਨੂੰ ਤਰਜੀਹ ਦੇਣ। ਆਪਸੀ ਲੜਾਈ ਵੇਖਕੇ ਲੱਗਦਾ ਹੈ ਕਿ ਹਲਕੇ ਦੀ ਕਮਾਂਡ ਫਿਰ ਕਿਸੇ ਬਾਹਰਲੇ ਦੇ ਹੱਥਾ ਚਲੀ ਜਾਵੇਗੀ ਅਤੇ ਜਿਹੜੀ ਹਲਕੇ ਦੇ ਲੋਕਾਂ ਦੀ ਹਲਕੇ ਦਾ ਉਮੀਦਵਾਰ ਬਣਾਉਣ ਦੀ ਮੰਗ ਸੀ, ਉਹ ਫਿਰ ਲਟਕ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ, ਪਰ ਸ਼ੈਲਰਾਂ ਵਿਚ ਪਿਛਲਾ ਝੋਨਾ ਅਜੇ ਵੀ ਬਕਾਇਆ ਖੇਤੀ ਲਾਗਤਾਂ ’ਚ ਭਾਰੀ ਵਾਧੇ ਦੇ ਬਾਵਜ... ਅਗਲੀ ਖ਼ਬਰ ਐੱਸ. ਸੀ. ਵਰਗ ਦੀ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਲਾਗੂ - ਡਾ. ਬੀਜਾ
Ad Position 24