04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਗੁਪਤ ਜਾਣਕਾਰੀ ਲੀਕ ਕਰਨ ਦੇ ਦੋਸ਼ ’ਚ ਜਲ ਸੈਨਾ ਦਾ ਜਵਾਨ ਗ੍ਰਿਫ਼ਤਾਰ

ਕੋਇੰਬਟੂਰ, 4 ਅਕਤੂਬਰ (ਏਜੰਸੀ)- ਆਂਧਰਾ ਪ੍ਰਦੇਸ਼ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਸੈੱਲ ਨੇ ਭਾਰਤੀ ਜਲ...

Ad Position 21
No active advertisement
ਅਜੀਤ ਡੈਸਕ 04-10-2026

ਕੋਇੰਬਟੂਰ, 4 ਅਕਤੂਬਰ (ਏਜੰਸੀ)- ਆਂਧਰਾ ਪ੍ਰਦੇਸ਼ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਸੈੱਲ ਨੇ ਭਾਰਤੀ ਜਲ ਸੈਨਾ ਦੇ ਜਵਾਨ ਪ੍ਰਦੀਪ ਮੁਖਰਜੀ ਨੂੰ ਕੋਇੰਬਟੂਰ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਪਾਕਿਸਤਾਨੀ ਮਹਿਲਾ ਖੁਫੀਆ ਏਜੰਟ ਨੂੰ ਰੱਖਿਆ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਦੇਣ ਦਾ ਦੋਸ਼ ਹੈ। ਸੂਤਰਾ ਅਨੁਸਾਰ, ਮਹਿਲਾ ਏਜੰਟ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਦੀਪ ਨਾਲ ਸੰਪਰਕ ਕਰਕੇ ਉਸ ਨੂੰ ਹਨੀਟ੍ਰੈਪ ‘ਚ ਫਸਾਇਆ। ਪ੍ਰਦੀਪ ਕੋਇੰਬਟੂਰ ਦੇ ਰੈੱਡ ਫੀਲਡਜ਼ ਸਥਿਤ ਆਈ.ਐੱਨ.ਐੱਸ. ਅਗ੍ਰਣੀ ਵਿਖੇ ਮੈਨੇਜਮੈਂਟ ਡਿਵੈਲਪਮੈਂਟ ਕੋਰਸ ਕਰ ਰਿਹਾ ਸੀ। ਕੁਝ ਮਹੀਨੇ ਪਹਿਲਾਂ ਮਹਿਲਾ ਏਜੰਟ ਨੇ ਸੋਸ਼ਲ ਮੀਡੀਆ ਰਾਹੀਂ ਉਸ ਨਾਲ ਦੋਸਤੀ ਕੀਤੀ ਤੇ ਹੌਲੀ-ਹੌਲੀ ਵਿਸ਼ਾਖਾਪਟਨਮ ਨੇਵਲ ਬੇਸ ਨਾਲ ਸਬੰਧਤ ਜਾਣਕਾਰੀ ਹਾਸਲ ਕੀਤੀ।

ਕਾਊਂਟਰ ਇੰਟੈਲੀਜੈਂਸ ਦੀ ਵਿਸ਼ੇਸ਼ ਟੀਮ ਆਈ.ਐੱਨ.ਐੱਸ. ਅਗ੍ਰਣੀ ਪਹੁੰਚੀ ਤੇ ਪ੍ਰਦੀਪ ਨੂੰ ਹਿਰਾਸਤ ’ਚ ਲੈ ਲਿਆ। ਇਸ ਤੋਂ ਬਾਅਦ ਉਸ ਨੂੰ ਸਥਾਨਕ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਕੇ ਟਰਾਂਜ਼ਿਟ ਵਾਰੰਟ ਹਾਸਲ ਕੀਤਾ ਗਿਆ। ਸ਼ਾਮ ਨੂੰ ਉਸ ਨੂੰ ਅਗਲੀ ਪੁੱਛਗਿੱਛ ਲਈ ਵਿਜੈਵਾੜਾ ਸਥਿਤ ਕਾਊਂਟਰ ਇੰਟੈਲੀਜੈਂਸ ਮੁੱਖ ਦਫ਼ਤਰ ਲਿਜਾਇਆ ਗਿਆ। ਜਾਂਚ ਏਜੰਸੀਆਂ ਇਹ ਪਤਾ ਲਗਾ ਰਹੀਆਂ ਹਨ ਕਿ ਕਿੰਨੀ ਤੇ ਕਿਸ ਤਰ੍ਹਾਂ ਦੀ ਰੱਖਿਆ ਜਾਣਕਾਰੀ ਲੀਕ ਕੀਤੀ ਗਈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜਾਣਕਾਰੀ ਸਾਂਝੀ ਕਰਨ ਬਦਲੇ ਪ੍ਰਦੀਪ ਨੂੰ ਹਵਾਲਾ ਜਾਂ ਡਿਜੀਟਲ ਭੁਗਤਾਨ ਰਾਹੀਂ ਕੋਈ ਰਕਮ ਦਿੱਤੀ ਗਈ ਸੀ ਜਾਂ ਨਹੀਂ। ਇਹ ਸਾਲ 2026 ’ਚ ਇਸ ਤਰ੍ਹਾਂ ਦਾ ਤੀਜਾ ਮਾਮਲਾ ਦੱਸਿਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਨੇਹਾ ਬੋਰਾ ਹਿਰਾਸਤ ’ਚ ਲੈਣ ਤੋਂ ਬਾਅਦ ਰਿਹਾਅ ਅਗਲੀ ਖ਼ਬਰ ਅਫ਼ਗਾਨਿਸਤਾਨ ’ਚ ਸੋਨੇ ਦੀ ਖਾਣ ਢਹਿਣ ਕਾਰਨ 5 ਮਜ਼ਦੂਰਾਂ ਦੀ ਮੌਤ
Ad Position 24