04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਾਬਕਾ ਐੱਮ. ਸੀ. ਸੁਧੀਰ ਕੁਮਾਰ ਸੋਨੂੰ ਨੂੰ ਮੋਰਚੇ ਦਾ ਸੂਬਾ ਜਨਰਲ ਸਕੱਤਰ ਲਗਾਏ ਜਾਣ ਤੇ ਭਾਜਪਾ ਆਗੂਆਂ ਵਲੋਂ ਸਵਾਗਤ

ਖੰਨਾ, 4 ਅਕਤੂਬਰ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਓ. ਬੀ.

Ad Position 21
No active advertisement
ਸੁਧੀਰ ਕੁਮਾਰ ਸੋਨੂੰ 05-10-2026
ਖੰਨਾ, 4 ਅਕਤੂਬਰ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਓ. ਬੀ. ਸੀ. ਮੋਰਚੇ ਦੇ ਜਥੇਬੰਦਕ ਢਾਂਚੇ ਵਿੱਚ ਖੰਨਾ ਦੇ ਮਿਹਨਤੀ ਅਤੇ ਪਾਰਟੀ ਲਈ ਲੰਮੇ ਸਮੇਂ ਤੋਂ ਵੱਖ ਵੱਖ ਅਹੁਦਿਆਂ ’ਤੇ ਕੰਮ ਕਰ ਚੁੱਕੇ ਸਾਬਕਾ ਐੱਮ ਸੀ. ਸੁਧੀਰ ਕੁਮਾਰ ਸੋਨੂੰ ਨੂੰ ਮੋਰਚੇ ਦਾ ਸੂਬਾ ਜਨਰਲ ਸਕੱਤਰ ਲਾਏ ਜਾਣ ’ਤੇ ਖੰਨਾ ਨਿਵਾਸੀਆਂ ਨੇ ਨਿੱਘਾ ਸਵਾਗਤ ਕੀਤਾ ਹੈ। ਸੁਧੀਰ ਸੋਨੂ ਦੇ ਨਾਲ ਖੰਨਾ ਦੇ ਜਤਿੰਦਰ ਦੇਵਗਨ ਅਤੇ ਦੀਪਕ ਵਰਮਾ ਨੂੰ ਸੂਬਾ ਕਾਰਜਕਾਰਨੀ ਮੈਂਬਰ ਬਣਾਉਣ ਦਾ ਵੀ ਖੰਨਾ ਨਿਵਾਸੀਆਂ ਨੇ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਖੰਨਾ ਲਈ ਮਾਣ ਵਾਲੀ ਗੱਲ ਹੈ। ਇਹਨਾਂ ਨਿਯੁਕਤੀਆਂ ਦਾ ਸਵਾਗਤ ਕਰਨ ਵਾਲਿਆਂ ਵਿਚ ਭਾਜਪਾ ਦੇ ਸੂਬਾ ਸੈੱਲ ਕੋਆਰਡੀਨੇਟਰ ਬਿਕਰਮਜੀਤ ਸਿੰਘ ਚੀਮਾ ਸੂਬਾ ਬੁਲਾਰੇ ਇਕਬਾਲ ਸਿੰਘ ਚੰਨੀ, ਅਨੂਪ ਸ਼ਰਮਾ ਜਿਲਾ ਪ੍ਰਧਾਨ, ਭੁਪਿੰਦਰ ਸਿੰਘ ਚੀਮਾ, ਅਨੁਜ ਛਾਹੜੀਆ, ਹਰਸਿਮਰਨ ਜੀਤ ਸਿੰਘ ਰਿਚੀ, ਰਾਜੇਸ਼ ਡਾਲੀ, ਰੰਜੀਤ ਸਿੰਘ ਹੀਰਾ, ਸੰਜੀਵ ਧਮੀਜਾ, ਸ਼ਿਵਮ ਬੇਦੀ, ਬਲਜਿੰਦਰ ਸਿੰਗਲਾ, ਅਨਿਲ ਦੱਤ ਫਲੀ, ਰਮਰੀਸ਼ ਵਿਜ, ਬਿਨ੍ਹੀ ਮਲਹੋਤਰਾ ਅਤੇ ਵਿਸ਼ਾਲ ਮਿੱਤਲ ਤੋਂ ਇਲਾਵਾ ਬਹੁਤ ਸਾਰੇ ਆਗੂ ਸ਼ਾਮਲ ਹਨ। ਇਨ੍ਹਾਂ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਸੂਬਾ ਬੁਲਾਰੇ ਚੰਨੀ ਨੇ ਹਾਈ ਕਮਾਂਡ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਹਾਈ ਕਮਾਂਡ ਵੱਲੋਂ ਦੂਰ ਅੰਦੇਸ਼ੀ ਨਾਲ ਕੀਤੀਆਂ ਇਨ੍ਹਾਂ ਨਿਯੁਕਤੀਆਂ ਨਾਲ ਖੰਨਾ ਹਲਕੇ ਵਿੱਚ ਭਾਜਪਾ ਨੂੰ ਵੱਡੀ ਮਜਬੂਤੀ ਮਿਲੇਗੀ। ਸੁਧੀਰ ਸੋਨੂ ਨੇ ਇਸ ਨਿਯੁਕਤੀ ਲਈ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਉਣ ਗੇ। ਓ ਬੀ. ਸੀ. ਮੋਰਚਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
Ad Position 22
No active advertisement
ਪਿਛਲੀ ਖ਼ਬਰ ਐੱਸ. ਸੀ. ਵਰਗ ਦੀ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਲਾਗੂ - ਡਾ. ਬੀਜਾ ਅਗਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਵਿਖੇ ਮਾਪਿਆਂ ਅਤੇ ਅਧਿਆਪਕਾਂ ਦੀ ਹੋਈ ਮਿਲਣੀ
Ad Position 24