23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸੁਖਬੀਰ ਸਿੰਘ ਮਾਈਸਰਖਾਨਾ, ਬਲਵਿੰਦਰ ਸਿੰਘ ਬੱਲ੍ਹੋ, ਬੂਟਾ ਸਿੰਘ ਸੰਦੋਹਾ, ਹਿੰਮਤ ਸਿੰਘ ਕੁੱਤੀਵਾਲ, ਨਵਦੀਪ ਸਿੰਘ ਜੀਦਾ, ਰਾਜੂ ਢੱਡੇ, ਰੁਪਿੰਦਰ ਕੌਰ ਗਿੱਲ, ਨਛੱਤਰ ਸਿੰਘ ਮਾਨਸ਼ਾਹੀਆ, ਸਿੱਪੀ ਭਾਕਰ, ਧੰਨਾ ਸਿੰਘ ਢੱਡੇ। ਹਲਕਾ ਮੌੜ ਤੋਂ ਆਮ ਆਦਮੀ ਦੀ ਟਿਕਟ ਲਈ ਦਾਅਵੇਦਾਰਾਂ ਦੀ ਲੰਬੀ ਕਤਾਰ

ਮੌੜ ਮੰਡੀ, 22 ਸਤੰਬਰ (ਗੁਰਜੀਤ ਸਿੰਘ ਕਮਾਲੂ)- ਜਿਵੇਂ-ਜਿਵੇਂ 2027 ਦੀ ਵਿਧਾਨ ਸਭਾ ਚੋਣ ਨੇੜੇ ਆ ਰਹੀ ਹੈ, ਸਾਰੀਆਂ ਹੀ ਪਾਰਟੀਆਂ ਦੀਆਂ ਟਿਕਟਾਂ ਲਈ ਦਾਅਵੇਦਾਰਾਂ ਨੇ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ। ਹਲਕਾ ਮੌੜ ਤੋਂ ਸੱਤਾਧਿਰ ਆਮ ਆਦਮੀ ਪਾਰਟੀ ਦੀ ਟਿਕਟ ਲਈ ਦਰਜਨ ਭਰ ਤੋਂ ਜ਼ਿਆਦਾ ਦਾਅਵੇਦਾਰ ਇਸ ਸਮੇਂ ਹਲਕੇ ਵਿਚ ਵਿਚਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 23-09-2026
ਮੌੜ ਮੰਡੀ, 22 ਸਤੰਬਰ (ਗੁਰਜੀਤ ਸਿੰਘ ਕਮਾਲੂ)- ਜਿਵੇਂ-ਜਿਵੇਂ 2027 ਦੀ ਵਿਧਾਨ ਸਭਾ ਚੋਣ ਨੇੜੇ ਆ ਰਹੀ ਹੈ, ਸਾਰੀਆਂ ਹੀ ਪਾਰਟੀਆਂ ਦੀਆਂ ਟਿਕਟਾਂ ਲਈ ਦਾਅਵੇਦਾਰਾਂ ਨੇ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ। ਹਲਕਾ ਮੌੜ ਤੋਂ ਸੱਤਾਧਿਰ ਆਮ ਆਦਮੀ ਪਾਰਟੀ ਦੀ ਟਿਕਟ ਲਈ ਦਰਜਨ ਭਰ ਤੋਂ ਜ਼ਿਆਦਾ ਦਾਅਵੇਦਾਰ ਇਸ ਸਮੇਂ ਹਲਕੇ ਵਿਚ ਵਿਚਰ ਰਹੇ ਹਨ। ਭਾਵੇਂਕਿ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ 2022 ਦੀ ਵਿਧਾਨ ਸਭਾ ਚੋਣ 35 ਹਜ਼ਾਰ ਤੋਂ ਉਪਰ ਵੋਟਾਂ ਨਾਲ ਜਿੱਤੇ ਹਨ ਪਰ ਬਾਵਜੂਦ ਇਸ ਦੇ ਕਈ ਦਾਅਵੇਦਾਰ ਆਪੋ ਆਪਣੀ ਟਿਕਟ ਜਾਂ ਹਲਕਾ ਇੰਚਾਰਜ ਬਣਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ । ਸੁਖਵੀਰ ਸਿੰਘ ਮਾਈਸਰਖਾਨਾ ਮੌਜੂਦਾ ਵਿਧਾਇਕ ਹੋਣ ’ਤੇ ਉਨ੍ਹਾਂ ਦਾ ਹੱਥ ਸਭ ਤੋਂ ਉੱਪਰ ਹੈ। ਹਲਕੇ ਵਿਚ ਉਨ੍ਹਾਂ ਨੇ ਵਿਕਾਸ ਕਾਰਜ ਵੀ ਕਾਫੀ ਕਰਵਾਏ ਹਨ, ਪਰ ਵਿਵਾਦਾਂ ਵਿਚ ਵੀ ਕਾਫ਼ੀ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਪਾਰਟੀ ਉਨ੍ਹਾਂ ਉੱਪਰ ਆਪਣਾ ਵਿਸ਼ਵਾਸ ਜਤਾਉਂਦੀ ਹੈ। ਬਲਵਿੰਦਰ ਸਿੰਘ ਬੱਲ੍ਹੋ ਮਾਰਕੀਟ ਕਮੇਟੀ ਮੌੜ ਦੇ ਚੇਅਰਮੈਨ ਹਨ ਅਤੇ ਉਹ ਵੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਹਨ। ਬੱਲ੍ਹੋ ਪਾਰਟੀ ਦੇ ਸ਼ੁਰੂਆਤੀ ਸਮੇਂ ਤੋਂ ਹੀ ਕੰਮ ਕਰ ਰਹੇ ਹਨ ਅਤੇ ਸੰਗਠਨ ਵਿਚ ਕਾਫ਼ੀ ਜ਼ਿੰਮੇਵਾਰੀਆਂ ਵੀ ਨਿਭਾ ਰਹੇ ਹਨ। ਬੂਟਾ ਸਿੰਘ ਸੰਦੋਹਾ 2014 ਤੋਂ ਆਮ ਆਦਮੀ ਪਾਰਟੀ ਦੇ ਨਾਲ ਹਨ । ਜ਼ਿਲ੍ਹਾ ਪ੍ਰੀਸ਼ਦ ਹਲਕਾ ਜੋਧਪੁਰ ਤੋਂ ਜਿੱਤੇ ਹਨ ਅਤੇ ਸੰਗਠਨ ਵਿਚ ਕਾਫ਼ੀ ਵੱਡੇ ਪੱਧਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ ਰਹੇ ਹਨ ਅਤੇ ਅੱਜ ਕੱਲ੍ਹ ਵੀ ਹਲਕੇ ਵਿਚ ਵੱਡੇ ਪ੍ਰੋਗਰਾਮ ਕਰ ਰਹੇ ਹਨ। ਹਿੰਮਤ ਸਿੰਘ ਕੁੱਤੀਵਾਲ ਵੀ ਪਾਰਟੀ ਸੰਗਠਨ ’ਚ ਜ਼ਿੰਮੇਵਾਰੀਆਂ ਨਿਭਾਉਂਦੇ ਆ ਰਹੇ ਹਨ ਅਤੇ ਲੰਘੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਉਨ੍ਹਾਂ ਦੀ ਪਤਨੀ ਬੀਬੀ ਰਾਣੀ ਕੌਰ ਵੱਡੀ ਲੀਡ ਨਾਲ ਜਿੱਤੇ ਹਨ। ਯੁੱਧ ਨਸ਼ਿਆਂ ਵਿਰੁੱਧ ਦੇ ਜ਼ਿਲ੍ਹਾ ਵਾਇਸ ਪ੍ਰਧਾਨ ਹਨ ਅਤੇ ਹਲਕੇ ਅੰਦਰ ਯੁੱਧ ਨਸ਼ਿਆਂ ਵਿਰੁੱਧ ਦੇ ਪ੍ਰੋਗਰਾਮ ਕਰਵਾਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਨਵਦੀਪ ਸਿੰਘ ਜੀਦਾ ਪੰਜਾਬ ਸ਼ੂਗਰਫੈੱਡ ਦੇ ਚੇਅਰਮੈਨ ਅਤੇ ਬਠਿੰਡਾ ਲੋਕ ਸਭਾ ਹਲਕਾ ਦੇ ਇੰਚਾਰਜ ਹਨ, ਉਹ ਵੀ ਹਲਕਾ ਮੌੜ ਤੋਂ ਆਪਣੀ ਦਾਅਵੇਦਾਰੀ ਜਤਾ ਰਹੇ ਹਨ । ਡਾ: ਰਾਜੂ ਢੱਡੇ ਮੁੱਖ ਮੰਤਰੀ ਭਗਵੰਤ ਮਾਨ ਦੇ ਨੇੜਲੇ ਲੋਕਾਂ ਵਿਚ ਮੰਨੇ ਜਾਂਦੇ ਹਨ ਅਤੇ ਉਹ ਵੀ ਇਸ ਵਾਰ ਹਲਕਾ ਮੌੜ ਤੋਂ ਆਪਣੀ ਦਾਅਵੇਦਾਰੀ ਜਤਾ ਰਹੇ ਹਨ। ਰੁਪਿੰਦਰ ਕੌਰ ਗਿੱਲ ਮਹਿਲਾ ਕਮਿਸ਼ਨ ਪੰਜਾਬ ਦੇ ਸੀਨੀਅਰ ਵਾਇਸ ਚੇਅਰਪਰਸਨ ਹਨ, ਉਹ ਵੀ ਕਾਫ਼ੀ ਸਰਗਰਮੀ ਨਾਲ ਵਿਚਰ ਰਹੇ ਹਨ। ਬੀਤੇ ਦਿਨਾਂ ’ਚ ਉਨ੍ਹਾਂ ਵਲੋਂ ਵੱਡੇ ਪ੍ਰੋਗਰਾਮ ਹਲਕਾ ਮੌੜ ਵਿਚ ਕਰਵਾਏ ਹਨ। ਰੁਪਿੰਦਰ ਕੌਰ ਕਹਿੰਦੇ ਹਨ ਕਿ ਉਹ ਵਿਧਾਨ ਸਭਾ ਮੌੜ ਦੀ ਟਿਕਟ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਹਨ ਅਤੇ ਪਾਰਟੀ ਉਨ੍ਹਾਂ ਉਪਰ ਵਿਸ਼ਵਾਸ ਜ਼ਰੂਰ ਜਤਾਵੇਗੀ। ਅੰਨਾ ਹਜ਼ਾਰੇ ਅੰਦੋਲਨ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਦੇ ਨਾਲ ਚੱਲੇ ਆ ਰਹੇ ਨਛੱਤਰ ਸਿੰਘ ਮਾਨਸ਼ਾਹੀਆ ਵੀ ਇਸ ਵਾਰ ਆਪਣੀ ਦਾਅਵੇਦਾਰੀ ਮਜ਼ਬੂਤੀ ਨਾਲ ਰੱਖ ਰਹੇ ਹਨ। ਸਿੱਪੀ ਭਾਕਰ ਲੰਬਾ ਸਮਾਂ ਕਾਂਗਰਸ ਲਈ ਕੰਮ ਕਰਦੇ ਰਹੇ ਹਨ ਪਰ ਬੀਤੇ ਤਿੰਨ ਸਾਲਾਂ ਤੋਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਕੇ ਲਗਾਤਾਰ ਹਲਕੇ ਵਿਚ ਵਿਚਰ ਰਹੇ ਹਨ। ਉਹ ਵੀ ਆਪਣੀ ਦਾਅਵੇਦਾਰੀ ਜਤਾ ਰਹੇ ਹਨ। ਧੰਨਾ ਸਿੰਘ ਢੱਡੇ ਪਾਰਟੀ ਦੇ ਸ਼ੁਰੂਆਤੀ ਦਿਨਾਂ ਦੇ ਮੈਂਬਰ ਹਨ ਅਤੇ ਉਹ ਵਿਧਾਨ ਸਭਾ ਹਲਕਾ ਮੌੜ ਲਈ ਆਪਣੀ ਦਾਅਵੇਦਾਰੀ ਰੱਖ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੂੰ ਝੋਨੇ ਦੇ ਚੱਕਰ ‘ਚੋਂ ਨਿਕਲ ਕੇ ਫ਼ਸਲੀ ਵਿਭਿੰਨਤਾ ਵੱਲ ਵਧਣਾ ਪੈਣਾ- ਸ਼ਿਵਰਾਜ ਚੌਹਾਨ ਅਗਲੀ ਖ਼ਬਰ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦਾ ਚਾਰ ਰੋਜ਼ਾ ਜ਼ਿਲ੍ਹਾ ਪੱਧਰੀ ਕੱਬ ਬੁਲਬੁਲ ਕੈਂਪ ਸੰਪੰਨ
Ad Position 24