22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬਲਾਕ ਨਥਾਣਾ ’ਚ ਭਾਜਪਾ ਦੀ ਨਸ਼ਾ ਮੁਕਤ ਯਾਤਰਾ ਦਾ ਪਾਰਟੀ ਆਗੂਆਂ ਵਲੋਂ ਸਵਾਗਤ

ਨਥਾਣਾ, 22 ਸਤੰਬਰ (ਗੁਰਦਰਸ਼ਨ ਲੁੱਧੜ): ਭਾਰਤੀ ਜਨਤਾ ਪਾਰਟੀ ਵਲੋਂ ਸ਼ੁਰੂ ਕੀਤੀ ਗਈ ਪੰਜਾਬ ਨਸ਼ਾ ਮੁਕਤ ਕਰਨ ਦੀ ਯਾਤਰਾ ਦਾ ਨਗਰ ਨਥਾਣਾ ਅਤੇ ਪੂਹਲਾ ਪਹੁੰਚਣ ’ਤੇ ਪਾਰਟੀ ਆਗੂਆਂ ਵਲੋਂ ਸਵਾਗਤ ਕੀਤਾ ਗਿਆ। ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਬੈਨਰ ਹੇਠ ਦੇਸ਼ ਦੀ ਹੁਕਮਰਾਨ ਪਾਰਟੀ ਵਲੋਂ ਸ਼ੁਰੂ ਕੀਤੀ ਯਾਤਰਾ ਵਿਚ ਸ਼ਾਮਿਲ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ, ਮਹਾਂ ਮੰਤਰੀ ਅਨਿਲ ਜੈਨ, ਇੰਚਾਰਜ ਨਸ਼ਾ ਮੁਕਤੀ ਯਾਤਰਾ ਚਰਨਜੀਤ ਸਿੰਘ ਬਰਾੜ, ਪਰਮਪਾਲ ਕੌਰ ਮਲੂਕਾ, ਦਿਆਲ ਦਾਸ ਸੋਢੀ, ਸਰੂਪ ਚੰਦ ਸਿੰਗਲਾ, ਐਡਵੋਕੇਟ ਚਰਨਜੀਤ ਸਿੰਘ, ਬਲਦੇਵ ਸਿੰਘ ਅਕਲੀਆ, ਅਸ਼ੋਕ ਬਾਲਿਆਂਵਾਲੀ ਅਤੇ ਹੋਰਨਾਂ ਆਗੂਆਂ ਨੇ ਪਿੰਡ ਪੂਹਲਾ ਵਿਖੇ ਰੱਖੇ ਪੜਾਅ ਦੌਰਾਨ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਨਾਅਹਿਲੀਅਤ ਕਾਰਨ ਨਸ਼ਿਆਂ ਸਦਕਾ ਸਮਾਜ ਦੀ ਮੁੱਖ ਧਾਰਾ ਤੋਂ ਭਟਕੇ ਨੌਜਵਾਨਾਂ ਲਈ ਸਿੱਖਿਆ ਅਤੇ ਰੁਜ਼ਗਾਰ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 23-09-2026
ਨਥਾਣਾ, 22 ਸਤੰਬਰ (ਗੁਰਦਰਸ਼ਨ ਲੁੱਧੜ): ਭਾਰਤੀ ਜਨਤਾ ਪਾਰਟੀ ਵਲੋਂ ਸ਼ੁਰੂ ਕੀਤੀ ਗਈ ਪੰਜਾਬ ਨਸ਼ਾ ਮੁਕਤ ਕਰਨ ਦੀ ਯਾਤਰਾ ਦਾ ਨਗਰ ਨਥਾਣਾ ਅਤੇ ਪੂਹਲਾ ਪਹੁੰਚਣ ’ਤੇ ਪਾਰਟੀ ਆਗੂਆਂ ਵਲੋਂ ਸਵਾਗਤ ਕੀਤਾ ਗਿਆ। ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਬੈਨਰ ਹੇਠ ਦੇਸ਼ ਦੀ ਹੁਕਮਰਾਨ ਪਾਰਟੀ ਵਲੋਂ ਸ਼ੁਰੂ ਕੀਤੀ ਯਾਤਰਾ ਵਿਚ ਸ਼ਾਮਿਲ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ, ਮਹਾਂ ਮੰਤਰੀ ਅਨਿਲ ਜੈਨ, ਇੰਚਾਰਜ ਨਸ਼ਾ ਮੁਕਤੀ ਯਾਤਰਾ ਚਰਨਜੀਤ ਸਿੰਘ ਬਰਾੜ, ਪਰਮਪਾਲ ਕੌਰ ਮਲੂਕਾ, ਦਿਆਲ ਦਾਸ ਸੋਢੀ, ਸਰੂਪ ਚੰਦ ਸਿੰਗਲਾ, ਐਡਵੋਕੇਟ ਚਰਨਜੀਤ ਸਿੰਘ, ਬਲਦੇਵ ਸਿੰਘ ਅਕਲੀਆ, ਅਸ਼ੋਕ ਬਾਲਿਆਂਵਾਲੀ ਅਤੇ ਹੋਰਨਾਂ ਆਗੂਆਂ ਨੇ ਪਿੰਡ ਪੂਹਲਾ ਵਿਖੇ ਰੱਖੇ ਪੜਾਅ ਦੌਰਾਨ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਨਾਅਹਿਲੀਅਤ ਕਾਰਨ ਨਸ਼ਿਆਂ ਸਦਕਾ ਸਮਾਜ ਦੀ ਮੁੱਖ ਧਾਰਾ ਤੋਂ ਭਟਕੇ ਨੌਜਵਾਨਾਂ ਲਈ ਸਿੱਖਿਆ ਅਤੇ ਰੁਜ਼ਗਾਰ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਪਾਰਟੀ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਨੇ ਤਰੱਕੀ ਕੀਤੀ ਹੈ ਅਤੇ ਕੇਂਦਰ ਸਰਕਾਰ ਦੇ ਵਿਕਾਸ ਏਜੰਡੇ ਵਾਲੇ ਸੁਨੇਹੇ ਨੂੰ ਘਰ ਘਰ ਪਹੁੰਚਾਉਣ ਲਈ ਹਰ ਪਿੰਡ ਸ਼ਹਿਰ ਤੱਕ ਪਹੁੰਚ ਕੀਤੀ ਜਾਵੇਗੀ। ਭਾਰਤੀ ਜਨਤਾ ਪਾਰਟੀ ਦੀ ਨਸ਼ਾ ਮੁਕਤੀ ਦੇ ਏਜੰਡੇ ਵਾਲੀ ਯਾਤਰਾ ਦਾ ਜਤਿੰਦਰ ਗੋਗੀ ਕਲਿਆਣ, ਡਾ: ਕੁਲਰਾਜ ਸਿੰਘ, ਰਾਜੀਵ ਟੀਨੂ, ਰਾਮ ਗੋਪਾਲ ਨਥਾਣਾ, ਰਾਮ ਲਾਲ ਸਿੰਘ ਗੰਗਾ, ਜਤਿੰਦਰ ਸੇਮਾ , ਮਨਪ੍ਰੀਤ ਸਿੰਘ ਬੁਰਜ ਡੱਲਾ, ਹਰਪਾਲ ਮਾਨ ਢੇਲਵਾਂ, ਭਿੰਦਰ ਸਰਾਂ ਨਥਾਣਾ, ਕਿਸਾਨ ਆਗੂ ਹਰਬੰਸ ਸਿੰਘ, ਸੰਦੀਪ ਮਹੇਸ਼ਵਰੀ, ਮਾਸਟਰ ਚਰਨਜੀਤ ਸਿੰਘ, ਬੂਟਾ ਸਿੰਘ ਅਤੇ ਹੋਰਨਾਂ ਆਗੂਆਂ ਵਲੋਂ ਸਵਾਗਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਨਸ਼ਾ ਤਸਕਰਾਂ ਨਾਲ ਮਿਲੀ ਹੋਈ ਹੈ, ਨਹੀਂ ਕਰ ਸਕੀ ਨਸ਼ੇ ਦਾ ਖ਼ਾਤਮਾ -ਅਸ਼ਵਨੀ ਸ਼ਰਮਾ ਭਾਜਪਾ ਦੀ ਨਸ਼ਾ ਵਿਰੋਧੀ ਯਾਤਰਾ ਬਠਿੰ... ਅਗਲੀ ਖ਼ਬਰ ਪੰਚ ਅਮਰਜੀਤ ਕੌਰ ਨੇ ਵੰਡੇ ‘ਮੁੱਖ ਮੰਤਰੀ ਸਿਹਤ ਕਾਰਡ’
Ad Position 24