ਅਕਾਲੀ ਆਗੂਆਂ ਨੂੰ ‘ਆਪ’ ਚ ਸ਼ਾਮਿਲ ਕਰਨ ਬਾਰੇ ਕੀਤਾ ਜਾ ਰਿਹੈ ਗੁੰਮਰਾਹਕੁੰਨ ਪ੍ਰਚਾਰ-ਰਵੀਪ੍ਰੀਤ ਸਿੰਘ ਸਿੱਧੂ
ਤਲਵੰਡੀ ਸਾਬੋ, 22 ਸਤੰਬਰ (ਰਣਜੀਤ ਸਿੰਘ ਰਾਜੂ)-ਪਿਛਲੇ ਦਿਨਾਂ ’ਚ ਆਮ ਆਦਮੀ ਪਾਰਟੀ ਚ ਸ਼ਾਮਿਲ ਕੀਤੇ ਕੁਝ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਦੱਸ ਕੇ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਵਲੋਂ ਆਪਣੇ ਸ਼ੋਸਲ ਮੀਡੀਆ ਪੇਜ਼ਾਂ ’ਤੇ ਪਾਈਆਂ ਪੋਸਟਾਂ ਤੱਥਾਂ ਤੋਂ ਕੋਹਾਂ ਦੂਰ ਅਤੇ ਪੂਰੀ ਤਰ੍ਹਾਂ ਗੁੰਮਰਾਹਕੁੰਨ ਹਨ। ਉਕਤ ਦਾਅਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਅੱਜ ਆਪਣੀ ਰਿਹਾਇਸ਼ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।
ਪ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਵੀਪ੍ਰੀਤ ਸਿੰਘ ਸਿੱਧੂ ਤੇ ਹੋਰ ਆਗੂ। ਤਸਵੀਰ: ਰਾਜੂ
23-09-2026
ਤਲਵੰਡੀ ਸਾਬੋ, 22 ਸਤੰਬਰ (ਰਣਜੀਤ ਸਿੰਘ ਰਾਜੂ)-ਪਿਛਲੇ ਦਿਨਾਂ ’ਚ ਆਮ ਆਦਮੀ ਪਾਰਟੀ ਚ ਸ਼ਾਮਿਲ ਕੀਤੇ ਕੁਝ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਦੱਸ ਕੇ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਵਲੋਂ ਆਪਣੇ ਸ਼ੋਸਲ ਮੀਡੀਆ ਪੇਜ਼ਾਂ ’ਤੇ ਪਾਈਆਂ ਪੋਸਟਾਂ ਤੱਥਾਂ ਤੋਂ ਕੋਹਾਂ ਦੂਰ ਅਤੇ ਪੂਰੀ ਤਰ੍ਹਾਂ ਗੁੰਮਰਾਹਕੁੰਨ ਹਨ। ਉਕਤ ਦਾਅਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਅੱਜ ਆਪਣੀ ਰਿਹਾਇਸ਼ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਜਗ੍ਹਾ ਰਾਮ ਤੀਰਥ ਅਤੇ ਕੋਟਬਖਤੂ ’ਚ ਪਿਛਲੇ ਦਿਨੀਂ ਕੁਝ ਆਗੂਆਂ ਤੇ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਿਲ ਕਰਨ ਉਪਰੰਤ ਹਲਕਾ ਵਿਧਾਇਕਾ ਦੇ ਸ਼ੋਸਲ ਮੀਡੀਆ ਪੇਜ਼ਾਂ ’ਤੇ ਇਹ ਦਾਅਵਾ ਕਰ ਦਿੱਤਾ ਗਿਆ ਕਿ ‘ਆਪ’ ’ਚ ਸ਼ਾਮਿਲ ਹੋਣ ਵਾਲੇ ਇਹ ਸਾਰੇ ਅਕਾਲੀ ਦਲ ਦੇ ਆਗੂ ਹਨ, ਜਦਕਿ ਉਨ੍ਹਾਂ ਦਾ ਅਕਾਲੀ ਦਲ ਨਾਲ ਦੂਰ ਨੇੜੇ ਦਾ ਵੀ ਵਾਹ ਵਾਸਤਾ ਨਹੀਂ ਰਿਹਾ। ਸਿੱਧੂ ਅਨੁਸਾਰ ਬਲਾਕ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਚੋਣਾਂ ’ਚ ਹਲਕੇ ਦੇ ਲੋਕਾਂ ਵਲੋਂ ਸੱਤਾਧਿਰ ਨੂੰ ਕਰਾਰੀ ਹਾਰ ਦਿੰਦਿਆਂ ਅਕਾਲੀ ਦਲ ਦੇ ਹੱਕ ’ਚ ਦਿੱਤੇ ਫਤਵੇ ਤੋਂ ਬੌਖਲਾਏ ਸੱਤਾਧਾਰੀਆਂ ਵਲੋਂ ਅਕਾਲੀ ਦਲ ਖਿਲਾਫ਼ ਲਗਾਤਾਰ ਝੂਠਾ ਤੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹੈ। ਉੱਧਰ ਪਿੰਡ ਜਗ੍ਹਾ ਰਾਮ ਤੀਰਥ ਤੋਂ ਪੁੱਜੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਜ਼ੈਲਦਾਰ ਨੇ ਦਾਅਵਾ ਕੀਤਾ ਕਿ ‘ਆਪ’ ’ਚ ਸ਼ਾਮਿਲ ਪਿੰਡ ਦੇ ਜਿੰਨ੍ਹਾਂ ਆਗੂਆਂ ਨੂੰ ਬੀਬਾ ਬਲਜਿੰਦਰ ਕੌਰ ਦੇ ਪੇਜ਼ਾਂ ਰਾਹੀਂ ਅਕਾਲੀ ਦੱਸਿਆ ਜਾ ਰਿਹੈ ਅਸਲ ’ਚ ਉਹ ਕਾਂਗਰਸ ਦੇ ਮਰਹੂਮ ਆਗੂ ਖੁਸ਼ਬਾਜ ਸਿੰਘ ਜਟਾਣਾ ਧੜੇ ਨਾਲ ਸਬੰਧਿਤ ਰਹੇ ਹਨ ਤੇ ਇਹ ਸਾਰਾ ਪਿੰਡ ਜਾਣਦਾ ਹੈ। ਪ੍ਰੈੱਸ ਕਾਨਫਰੰਸ ’ਚ ਮੌਜੂਦ ਦਵਿੰਦਰ ਸਿੰਘ ਕੋਟਬਖਤੂ ਤੇ ਹੋਰ ਸੀਨੀਅਰ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਖਿਲਾਫ਼ ਗੁੰਮਰਾਹਕੁੰਨ ਪ੍ਰਚਾਰ ਲੋਕਾਂ ਨੂੰ ਪਾਰਟੀ ਨਾਲੋਂ ਦੂਰ ਨਹੀਂ ਕਰ ਸਕਦਾ ਸਗੋਂ 2027 ’ਚ ਵੀ ਲੋਕ ਅਕਾਲੀ ਦਲ ਦੇ ਹੱਕ ’ਚ ਜ਼ੋਰਦਾਰ ਫਤਵਾ ਦੇਣਗੇ।