09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਬਠਿੰਡਾ ਜ਼ਿਲ੍ਹੇ ’ਚ ਡੇਂਗੂ ਦੇ ਕੁੱਲ 22 ਪਾਜ਼ੀਟਿਵ ਕੇਸ ਆਏ ਸਾਹਮਣੇ * ਜ਼ਿਲ੍ਹੇ ’ਚ 349 ਥਾਵਾਂ ਤੋਂ ਮਿਲਿਆ ਲਾਰਵਾ

ਬਠਿੰਡਾ, 9 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਮੌਸਮ ਵਿਚ ਆ ਰਹੇ ਬਦਲਾਅ ਦੇ ਨਾਲ ਡੇਂਗੂ ਦੀ ਰੋਕਥਾਮ ਹੁਣ ਵੀ ਸਿਹਤ ਵਿਭਾਗ ਲਈ ਚੁਨੌਤੀ ਬਣੀ ਹੋਈ ਹੈ। ਇੱਕ ਪਾਸੇ ਜ਼ਿਲ੍ਹੇ ਵਿਚ ਡੇਂਗੂ ਦੇ ਇਸ ਸਾਲ 22 ਪਾਜੀਟਿਵ ਮਰੀਜ਼ ਸਾਹਮਣੇ ਆਏ ਹਨ, ਦੂਜੇ ਪਾਸੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਚ ਸਿਹਤ ਵਿਭਾਗ ਵਲੋਂ ਬਣਾਏ ਗਏ ਡੇਂਗੂ ਵਾਰਡ ਨੂੰ ਬੰਦ ਕਰਕੇ ਬਾਹਰੋਂ ਤਾਲਾ ਲਗਾਇਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 10-10-2026
ਬਠਿੰਡਾ, 9 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਮੌਸਮ ਵਿਚ ਆ ਰਹੇ ਬਦਲਾਅ ਦੇ ਨਾਲ ਡੇਂਗੂ ਦੀ ਰੋਕਥਾਮ ਹੁਣ ਵੀ ਸਿਹਤ ਵਿਭਾਗ ਲਈ ਚੁਨੌਤੀ ਬਣੀ ਹੋਈ ਹੈ। ਇੱਕ ਪਾਸੇ ਜ਼ਿਲ੍ਹੇ ਵਿਚ ਡੇਂਗੂ ਦੇ ਇਸ ਸਾਲ 22 ਪਾਜੀਟਿਵ ਮਰੀਜ਼ ਸਾਹਮਣੇ ਆਏ ਹਨ, ਦੂਜੇ ਪਾਸੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਚ ਸਿਹਤ ਵਿਭਾਗ ਵਲੋਂ ਬਣਾਏ ਗਏ ਡੇਂਗੂ ਵਾਰਡ ਨੂੰ ਬੰਦ ਕਰਕੇ ਬਾਹਰੋਂ ਤਾਲਾ ਲਗਾਇਆ ਗਿਆ ਹੈ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਜੇਕਰ ਡੇਂਗੂ ਦੇ ਮਰੀਜ਼ਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਨ ਦੀ ਲੋੜ ਪੈਂਦੀ ਹੈ ਤਾਂ ਉਨ੍ਹਾਂ ਦੇ ਇਲਾਜ ਲਈ ਕੀ ਪ੍ਰਬੰਧ ਹਨ? ਜ਼ਿਲ੍ਹਾ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਲ 2026 ਦੌਰਾਨ ਹੁਣ ਤੱਕ ਡੇਂਗੂ ਦੇ 22 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ, ਜਦਕਿ 3,522 ਸ਼ੱਕੀ ਮਰੀਜ਼ਾਂ ਦੇ ਟੈੱਸਟ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਸਰਕਾਰੀ ਪੀਆਰਟੀਸੀ ਵਿਭਾਗ, ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਫੂਡ ਸਟੋਰਜ਼ ਵਿਭਾਗ, ਬਾਲ ਵਿਕਾਸ ਅਤੇ ਪੰਚਾਇਤ ਸਮਿਤੀ ਦਾਣਾ ਮੰਡੀ ਤੋਂ ਇਲਾਵਾ ਦੋ ਪਾਰਕਾਂ ਅਤੇ ਪ੍ਰਾਈਵੇਟ ਥਾਵਾਂ ‘ਤੇ ਜਾਂਚ ਦੌਰਾਨ 349 ਥਾਵਾਂ ਤੋਂ ਡੇਂਗੂ ਦਾ ਲਾਰਵਾ ਮਿਲਿਆ ਹੈ। ਇੱਥੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਹੁਣ ਜ਼ਿਆਦਾਤਰ ਡੇਂਗੂ ਤੋਂ ਪੀੜਤ ਮਰੀਜ਼ ਸਰਕਾਰੀ ਹਸਪਤਾਲ ਦੀ ਬਜਾਏ ਪ੍ਰਾਈਵੇਟ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾ ਰਹੇ ਹਨ। ਜਿਸ ਦਾ ਡਾਟਾ ਸਿਹਤ ਵਿਭਾਗ ਦੇ ਅਧਿਕਾਰੀਆਂ ਕੋਲ ਮੌਜੂਦ ਨਹੀਂ ਹੈ। ਸਿਹਤ ਵਿਭਾਗ ਅਧਿਕਾਰੀਆਂ ਨੇ ਦੱਸਿਆ ਕਿ ਡੇਂਗੂ ਦਾ ਲਾਰਵਾ ਚੈੱਕ ਕਰਨ ਲਈ ਉਨ੍ਹਾਂ ਵਲੋਂ ਚਾਰ ਟੀਮਾਂ ਬਣਾਈਆਂ ਗਈਆਂ ਹਨ, ਜੋ ਕਿ ਸ਼ਹਿਰ ਦੇ ਵੱਖ ਵੱਖ ਇਲਾਕੇ ਵਿਚ ਜਾ ਕੇ ਡੇਂਗੂ ਦਾ ਲਾਰਵਾ ਚੈੱਕ ਕਰ ਰਹੀਆਂ ਹਨ। ਦੂਜੇ ਪਾਸੇ, ਮੌਸਮ ਵਿਚ ਬਦਲਾਅ ਦੇ ਦੌਰਾਨ ਫਲ ਮਾਰਕੀਟ ਵਿਚ ਵੀ ਕੀਮਤਾਂ ਵਧਣ ਦੀ ਗੱਲ ਸਾਹਮਣੇ ਆ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ‘ਵੋਟ ਚੋਰੀ’ ਦੇ ਮੁੱਦੇ ਨੂੰ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਬਠਿੰਡਾ ’ਚ ਕਾਂਗਰਸ ਨੇ ਕੱਢਿਆ ‘ਪੈਦਲ ਮਾਰਚ’ ਅਗਲੀ ਖ਼ਬਰ 51 ਗ੍ਰਾਮ ਹੈਰੋਇਨ ਸਮੇਤ 4 ਕਾਬੂ
Ad Position 24