30-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਬਠਿੰਡਾ ’ਚ ਸਾਢੇ 43 ਲੱਖ ਦੀ ਲੁੱਟ ਦੀ ਕਹਾਣੀ ਨਿਕਲੀ ਝੂਠੀ ਬਿਲਡਿੰਗ ਮਟੀਰੀਅਲ ਸਟੋਰ ਦੇ ਮੁਨਸ਼ੀ ਨੇ ਪੁਲਿਸ ਨੂੰ ਸੁਣਾਈ ਮਨਘੜਤ ਕਹਾਣੀ

ਬਠਿੰਡਾ, 29 ਨਵੰਬਰ (ਪੱਤਰ ਪ੍ਰੇਰਕ)- ਬਠਿੰਡਾ ਵਿਚ ਬਿਲਡਿੰਗ ਮਟੀਰੀਅਲ ਸਟੋਰ ਦੇ ਮੁਨੀਮ ਤੋਂ ਸਾਢੇ 43 ਲੱਖ ਰੁਪਏ ਦੀ ਲੁੱਟ ਦੀ ਕਹਾਣੀ ਪੁਲਿਸ ਜਾਂਚ ਦੌਰਾਨ ਝੂਠੀ ਨਿਕਲੀ। ਪੁਲਿਸ ਅਨੁਸਾਰ ਮੁਨੀਮ ਨੇ ਹੀ ਆਪਣੇ ਭਰਾ ਨੂੰ ਬੁਲਾ ਕੇ ਸਾਰੀ ਰਕਮ ਉਸ ਦੇ ਹਵਾਲੇ ਕਰ ਦਿੱਤੀ ਸੀ ਅਤੇ ਬਾਅਦ ‘ਚ ਪੁਲਿਸ ਕੰਟਰੋਲ ਰੂਮ ਨੂੰ ਲੁੱਟ ਹੋਣ ਦੀ ਝੂਠੀ ਸੂਚਨਾ ਦਿੱਤੀ।

Ad Position 21
No active advertisement
ਅਜੀਤ ਡੈਸਕ 30-11-2026
ਬਠਿੰਡਾ, 29 ਨਵੰਬਰ (ਪੱਤਰ ਪ੍ਰੇਰਕ)- ਬਠਿੰਡਾ ਵਿਚ ਬਿਲਡਿੰਗ ਮਟੀਰੀਅਲ ਸਟੋਰ ਦੇ ਮੁਨੀਮ ਤੋਂ ਸਾਢੇ 43 ਲੱਖ ਰੁਪਏ ਦੀ ਲੁੱਟ ਦੀ ਕਹਾਣੀ ਪੁਲਿਸ ਜਾਂਚ ਦੌਰਾਨ ਝੂਠੀ ਨਿਕਲੀ। ਪੁਲਿਸ ਅਨੁਸਾਰ ਮੁਨੀਮ ਨੇ ਹੀ ਆਪਣੇ ਭਰਾ ਨੂੰ ਬੁਲਾ ਕੇ ਸਾਰੀ ਰਕਮ ਉਸ ਦੇ ਹਵਾਲੇ ਕਰ ਦਿੱਤੀ ਸੀ ਅਤੇ ਬਾਅਦ ‘ਚ ਪੁਲਿਸ ਕੰਟਰੋਲ ਰੂਮ ਨੂੰ ਲੁੱਟ ਹੋਣ ਦੀ ਝੂਠੀ ਸੂਚਨਾ ਦਿੱਤੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਦੇ ਐੱਸਐੱਚਓ ਮੁਨੀਸ਼ ਕੁਮਾਰ ਨੇ ਦੱਸਿਆ ਕਿ ਸਿਲਵਰ ਸਿਟੀ ਵਾਸੀ ਦਵਿੰਦਰਪਾਲ ਸਿੰਘ ਨੇ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਉਹ ਗ੍ਰੀਨ ਸਿਟੀ ਰੋਡ ਸਥਿਤ ਬਿਲਡਿੰਗ ਮਟੀਰੀਅਲ ਸਟੋਰ ‘ਤੇ ਮੁਨੀਮ ਵਜੋਂ ਕੰਮ ਕਰਦਾ ਹੈ। ਸਟੋਰ ਮਾਲਕ ਖੁਸ਼ਵੀਰ ਕੁਮਾਰ ਨੇ ਉਸ ਨੂੰ ਮੌੜ, ਮਾਨਸਾ ਅਤੇ ਸੁਨਾਮ ਤੋਂ ਬਕਾਇਆ ਪੈਸੇ ਇਕੱਠੇ ਕਰਨ ਲਈ ਭੇਜਿਆ ਸੀ। ਉਸ ਨੇ ਦਾਅਵਾ ਕੀਤਾ ਕਿ ਵਾਪਸੀ ਸਮੇਂ ਤਿੰਨ ਲੁਟੇਰਿਆਂ ਨੇ ਉਸ ਤੋਂ 43 ਲੱਖ 67 ਹਜ਼ਾਰ 300 ਰੁਪਏ ਲੁੱਟ ਲਏ।ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪਰ ਮਾਮਲੇ ਦੀ ਤਹਿ ਤੱਕ ਜਾਣ ਲਈ ਬਰੀਕੀ ਨਾਲ ਕੀਤੀ ਜਾ ਰਹੀ ਜਾਂਚ ਦੌਰਾਨ ਮੁਲਜ਼ਮ ਵਾਰ-ਵਾਰ ਆਪਣੇ ਬਿਆਨ ਬਦਲਣ ਲੱਗਾ, ਜਿਸ ਕਾਰਨ ਪੁਲਿਸ ਨੂੰ ਉਸ ਤੇ ਹੀ ਸ਼ੱਕ ਹੋ ਗਿਆ। ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਵੱਡੀ ਰਕਮ ਦੇਖ ਕੇ ਉਸ ਦੇ ਮਨ ਵਿਚ ਲਾਲਚ ਆ ਗਿਆ ਸੀ ਅਤੇ ਉਸ ਨੇ ਪੈਸੇ ਹੜੱਪਣ ਦੀ ਯੋਜਨਾ ਬਣਾਈ। ਉਸ ਨੇ ਆਪਣੇ ਭਰਾ ਸੁਮਿਤ ਨੂੰ ਬੁਲਾ ਕੇ ਰਕਮ ਉਸ ਦੇ ਹਵਾਲੇ ਕਰ ਦਿੱਤੀ ਅਤੇ ਲੁੱਟ ਦੀ ਝੂਠੀ ਕਹਾਣੀ ਘੜ ਲਈ। ਐਸ ਐਚ ਓ ਮੁਨੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਵਲੋਂ ਇਹ ਜਾਂਚ ਕੀਤੀ ਜਾ ਰਹੀ ਹੈ, ਕਿ ਇਸ ਮਾਮਲੇ ‘ਚ ਹੋਰ ਕਿੰਨੇ ਲੋਕ ਸ਼ਾਮਿਲ ਹਨ ਤੇ ਮੁਲਜ਼ਮ ਦੇ ਭਰਾ ਸੁਮਿਤ ਦੀ ਭੂਮਿਕਾ ਦੀ ਵੀ ਜਾਂਚ ਕਰਦੇ ਹੋਏ ਪੈਸੇ ਬਰਾਮਦਗੀ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਚੌਂਕੀ ਇੰਚਾਰਜ ਬਹਿਣੀਵਾਲ ਵਜੋਂ ਚਾਰਜ ਸੰਭਾਲਿਆ ਅਗਲੀ ਖ਼ਬਰ ਪਿੰਡ ਪਥਰਾਲਾ ਵਿਖੇ 42.70 ਲੱਖ ਰੁਪਏ ਦੀ ਲਾਗਤ ਨਾਲ ਫਿਰਨੀ ਵਾਲੀ ਸੜਕ ਦਾ ਕੰਮ ਸ਼ੁਰੂ
Ad Position 24