ਸਟੈਨੋ ਟਾਈਪਿਸਟ ’ਚ ਪੰਜਾਬ ਵਿਚੋਂ ਟੌਪਰ ਰਿਹਾ ਜਗਮੀਤ ਸਿੰਘ ਚੱਠੇਵਾਲਾ
ਕੋਟਫੱਤਾ, 29 ਨਵੰਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਠੇਵਾਲਾ ਦੇ ਨੌਜਵਾਨ ਜਗਮੀਤ ਸਿੰਘ ਨੇ ਸਟੈਨੋ ਟਾਈਪਿਸਟ ਦੇ ਖੇਤਰ ਵਿਚ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਨਾਲ਼ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ।
ਸ
ਸਟੈਨੋ ਟਾਈਪਿਸਟ ’ਚ ਪੰਜਾਬ ਤੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਜਗਮੀਤ ਸਿੰਘ ਚੱਠੇਵਾਲਾ ਕੋਟਸ਼ਮੀਰ ਦੇ ਜਿੰਦਰ ਮਾਵੀ ਦਾ ਸਨਮਾਨ ਕਰਦੇ ਹੋਏ। ਤਸਵੀਰ: ਰਣਜੀਤ ਸਿੰਘ ਬੁੱਟਰ
30-11-2026
ਕੋਟਫੱਤਾ, 29 ਨਵੰਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਠੇਵਾਲਾ ਦੇ ਨੌਜਵਾਨ ਜਗਮੀਤ ਸਿੰਘ ਨੇ ਸਟੈਨੋ ਟਾਈਪਿਸਟ ਦੇ ਖੇਤਰ ਵਿਚ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਨਾਲ਼ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ। ਜਗਮੀਤ ਸਿੰਘ ਨੇ ਅੱਜ ਤੋਂ ਲਗਭਗ 8-9 ਸਾਲ ਪਹਿਲਾਂ ਬਠਿੰਡਾ ਦੇ ਮਹਿਣਾ ਚੌਕ ਸਥਿਤ ਪੰਜਾਬ ਕਮਰਸ਼ੀਅਲ ਕਾਲਜ ਤੋਂ ਸਟੈਨੋ ਦੀ ਸਿਖਲਾਈ ਸ਼ੁਰੂ ਕੀਤੀ ਸੀ। ਉਸ ਨੇ ਕਰੀਬ ਡੇਢ ਸਾਲ ਸਿਖਲਾਈ ਹਾਸਲ ਕੀਤੀ। ਇਸ ਤੋਂ ਬਾਅਦ ਵਿਆਹ ਅਤੇ ਪ੍ਰਾਈਵੇਟ ਨੌਕਰੀ ਦੀਆਂ ਜ਼ਿੰਮੇਵਾਰੀਆਂ ਕਾਰਨ ਉਸ ਨੂੰ ਆਪਣੀ ਸਿਖਲਾਈ ਜਾਰੀ ਰੱਖਣ ਵਿਚ ਮੁਸ਼ਕਿਲਾਂ ਆਈਆਂ, ਪਰ ਉਸ ਨੇ ਸਟੈਨੋ ਸਿੱਖਣ ਦਾ ਜਜ਼ਬਾ ਕਾਇਮ ਰੱਖਿਆ ਅਤੇ ਪ੍ਰਾਈਵੇਟ ਨੌਕਰੀ ਦੇ ਨਾਲ਼-ਨਾਲ਼ ਇਸ ਦੀ ਤਿਆਰੀ ਜਾਰੀ ਰੱਖੀ। ਪਿਛਲੇ ਦੋ ਸਾਲਾਂ ਤੋਂ ਜਗਮੀਤ ਸਿੰਘ, ਪੰਜਾਬੀ ਜ਼ਿੰਦਾਬਾਦ ਯੂਟਿਊਬ ਚੈਨਲ ਦੇ ਸੰਚਾਲਕ ਹਰਜਿੰਦਰ ਸਿੰਘ ਕੋਟ ਸ਼ਮੀਰ ਉਰਫ਼ ਜਿੰਦਰ ਮਾਵੀ ਦੀ ਅਗਵਾਈ ਹੇਠ ਸਟੈਨੋ ਦੀ ਲਗਾਤਾਰ ਤਿਆਰੀ ਕਰ ਰਿਹਾ ਸੀ। ਉਸ ਦੀ ਸਖ਼ਤ ਮਿਹਨਤ, ਲਗਨ ਅਤੇ ਨਿਰੰਤਰ ਅਭਿਆਸ ਦਾ ਨਤੀਜਾ ਇਹ ਨਿਕਲ਼ਿਆ ਕਿ ਇਸ ਵਾਰ ਉਸ ਨੇ ਸਟੈਨੋ ਵਿਚ ਜ਼ੀਰੋ ਗ਼ਲਤੀ ਨਾਲ਼ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਜਗਮੀਤ ਸਿੰਘ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵਲੋਂ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।