30-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਰਾਜਨ ਗਰਗ ਸ੍ਰੀ ਦੁਰਗਾ ਪ੍ਰਾਚੀਨ ਮੰਦਿਰ ਮਾਈਸਰਖਾਨਾ ਦੇ ਪ੍ਰਧਾਨ ਬਣੇ

ਮੌੜ ਮੰਡੀ, 29 ਨਵੰਬਰ (ਗੁਰਜੀਤ ਸਿੰਘ ਕਮਾਲੂ)- ਸ੍ਰੀ ਪ੍ਰਾਚੀਨ ਮੰਦਿਰ ਮਾਈਸਰਖਾਨਾ (ਸ਼ਕਤੀ ਪੀਠ ਸ੍ਰੀ ਮਾਤਾ ਜਵਾਲਾ ਜੀ ) ਦੀ ਚੋਣ ਪੰਜਾਬ ਮਹਾਂਵੀਰ ਦਲ ਦੀ ਦੇਖਰੇਖ ਹੇਠ ਹੋਈ ਇਸ ਚੋਣ ਵਿਚ 30 ਦੇ ਕਰੀਬ ਮੰਡੀਆਂ ਅਤੇ ਕਸਬਿਆਂ ਦੇ ਡੈਲੀਗੇਟਾਂ ਨੇ ਭਾਗ ਲਿਆ। ਇਸ ਚੋਣ ਵਿਚ ਡੈਲੀਗੇਟਾਂ ਵੱਲੋਂ ਸ੍ਰੀ ਰਾਜਨ ਗਰਗ ਐਡਵੋਕੇਟ ਨੂੰ 5 ਸਾਲਾਂ ਲਈ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 30-11-2026
ਮੌੜ ਮੰਡੀ, 29 ਨਵੰਬਰ (ਗੁਰਜੀਤ ਸਿੰਘ ਕਮਾਲੂ)- ਸ੍ਰੀ ਪ੍ਰਾਚੀਨ ਮੰਦਿਰ ਮਾਈਸਰਖਾਨਾ (ਸ਼ਕਤੀ ਪੀਠ ਸ੍ਰੀ ਮਾਤਾ ਜਵਾਲਾ ਜੀ ) ਦੀ ਚੋਣ ਪੰਜਾਬ ਮਹਾਂਵੀਰ ਦਲ ਦੀ ਦੇਖਰੇਖ ਹੇਠ ਹੋਈ ਇਸ ਚੋਣ ਵਿਚ 30 ਦੇ ਕਰੀਬ ਮੰਡੀਆਂ ਅਤੇ ਕਸਬਿਆਂ ਦੇ ਡੈਲੀਗੇਟਾਂ ਨੇ ਭਾਗ ਲਿਆ। ਇਸ ਚੋਣ ਵਿਚ ਡੈਲੀਗੇਟਾਂ ਵੱਲੋਂ ਸ੍ਰੀ ਰਾਜਨ ਗਰਗ ਐਡਵੋਕੇਟ ਨੂੰ 5 ਸਾਲਾਂ ਲਈ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।ਇਸ ਚੋਣ ਮੌਕੇ ਪੰਜਾਬ ਮਹਾਂਵੀਰ ਦਲ ਦੇ ਕੌਮੀ ਪ੍ਰਧਾਨ ਮਹੰਤ ਸਰੂਪ ਬਿਹਾਰੀ ਸ਼ਰਨ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ।ਚੋਣ ਤੋਂ ਬਾਅਦ ਸਾਰਿਆਂ ਨੇ ਮਾਤਾ ਰਾਣੀ ਦੇ ਚਰਨਾਂ ਵਿਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ।ਇਸ ਮੌਕੇ ਪ੍ਰਧਾਨ ਸ਼੍ਰੀ ਰਾਜਨ ਗਰਗ ਨੇ ਕਿਹਾ ਕਿ ਉਹ ਸਮੂਹ ਸਾਧ ਸੰਗਤ ਅਤੇ ਸਹਿਯੋਗੀਆਂ ਨੂੰ ਨਾਲ ਲੈ ਕੇ ਸਾਰੇ ਧਾਰਮਿਕ ਕਾਰਜਾਂ ਨੂੰ ਅਤੇ ਮੰਦਿਰ ਦੀ ਸਾਭ ਸੰਭਾਲ ਨੂੰ ਨੇਪਰੇ ਚਾੜ੍ਹਨਗੇ।
Ad Position 22
No active advertisement
ਪਿਛਲੀ ਖ਼ਬਰ ਬੀ.ਜੀ.ਐੱਨ ਸਕੂਲ ਦਾ ਸਾਲਾਨਾ ਸਮਾਗਮ ਸ਼ਾਨੋ-ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਹੱਡੀ ਟੁੱਟਣ ’ਤੇ ਦੇਸੀ ਮਾਲਸ਼ ਤੋਂ ਕਰੋ ਗੁਰੇਜ਼, ਤੁਰੰਤ ਕਰਵਾਓ ਡਾਕਟਰੀ ਜਾਂਚ- ਡਾ. ਜੋਬਨਪ੍ਰੀਤ ਸਿੰਘ ਸਰਾਂ
Ad Position 24