30-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਹੱਡੀ ਟੁੱਟਣ ’ਤੇ ਦੇਸੀ ਮਾਲਸ਼ ਤੋਂ ਕਰੋ ਗੁਰੇਜ਼, ਤੁਰੰਤ ਕਰਵਾਓ ਡਾਕਟਰੀ ਜਾਂਚ- ਡਾ. ਜੋਬਨਪ੍ਰੀਤ ਸਿੰਘ ਸਰਾਂ

ਸੰਗਤ ਮੰਡੀ, 29 ਨਵੰਬਰ (ਸੁਖਤੇਜ ਧਾਲੀਵਾਲ)- ਸੜਕ ਹਾਦਸੇ ਜਾਂ ਕਿਸੇ ਹੋਰ ਕਾਰਨ ਸਰੀਰ ‘ਤੇ ਸੱਟ ਲੱਗਣ ਅਤੇ ਹੱਡੀ ਟੁੱਟਣ ਦੀ ਸਥਿਤੀ ਵਿਚ ਸਮੇਂ ਸਿਰ ਇਲਾਜ ਕਰਵਾਉਣਾ ਬੇਹੱਦ ਜ਼ਰੂਰੀ ਹੈ। ਕਈ ਵਾਰ ਲੋਕ ਹੱਡੀ ਟੁੱਟਣ ਦੀ ਸੂਰਤ ਵਿਚ ਹਸਪਤਾਲ ਪਹੁੰਚਣ ਦੀ ਬਜਾਏ ਦੇਸੀ ਮਾਲਿਸ਼ ਕਰਵਾਉਣ ਜਾਂ ਹੱਡੀ ਨੂੰ ਜ਼ੋਰ ਨਾਲ ਬਿਠਾਉਣ ਦੀ ਕੋਸ਼ਿਸ਼ ਕਰਦੇ ਹਨ, ਜੋ ਸੱਟ ਨੂੰ ਹੋਰ ਗੰਭੀਰ ਬਣਾ ਸਕਦੀ ਹੈ।

Ad Position 21
No active advertisement
ਅਜੀਤ ਡੈਸਕ 30-11-2026
ਸੰਗਤ ਮੰਡੀ, 29 ਨਵੰਬਰ (ਸੁਖਤੇਜ ਧਾਲੀਵਾਲ)- ਸੜਕ ਹਾਦਸੇ ਜਾਂ ਕਿਸੇ ਹੋਰ ਕਾਰਨ ਸਰੀਰ ‘ਤੇ ਸੱਟ ਲੱਗਣ ਅਤੇ ਹੱਡੀ ਟੁੱਟਣ ਦੀ ਸਥਿਤੀ ਵਿਚ ਸਮੇਂ ਸਿਰ ਇਲਾਜ ਕਰਵਾਉਣਾ ਬੇਹੱਦ ਜ਼ਰੂਰੀ ਹੈ। ਕਈ ਵਾਰ ਲੋਕ ਹੱਡੀ ਟੁੱਟਣ ਦੀ ਸੂਰਤ ਵਿਚ ਹਸਪਤਾਲ ਪਹੁੰਚਣ ਦੀ ਬਜਾਏ ਦੇਸੀ ਮਾਲਿਸ਼ ਕਰਵਾਉਣ ਜਾਂ ਹੱਡੀ ਨੂੰ ਜ਼ੋਰ ਨਾਲ ਬਿਠਾਉਣ ਦੀ ਕੋਸ਼ਿਸ਼ ਕਰਦੇ ਹਨ, ਜੋ ਸੱਟ ਨੂੰ ਹੋਰ ਗੰਭੀਰ ਬਣਾ ਸਕਦੀ ਹੈ। ਇਸ ਲਈ ਫ੍ਰੈਕਚਰ ਹੋਣ ‘ਤੇ ਘਰੇਲੂ ਨੁਸਖ਼ਿਆਂ ਅਤੇ ਮਾਲਿਸ਼ ਤੋਂ ਗੁਰੇਜ਼ ਕਰਦਿਆਂ ਤੁਰੰਤ ਮਾਹਿਰ ਡਾਕਟਰ ਤੋਂ ਜਾਂਚ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਸਬੰਧੀ ਸਬ-ਡਵੀਜ਼ਨਲ ਹਸਪਤਾਲ ਘੁੱਦਾ ਵਿਖੇ ਤਾਇਨਾਤ ਆਰਥੋ ਸਰਜਨ ਡਾ. ਜੋਬਨਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਹੱਡੀ ਟੁੱਟਣ ਦੀ ਸਥਿਤੀ ਵਿਚ ਦੇਸੀ ਮਾਲਿਸ਼ ਜਾਂ ਜ਼ੋਰ ਲਗਾ ਕੇ ਹੱਡੀ ਬਿਠਾਉਣ ਦੀ ਕੋਸ਼ਿਸ਼ ਕਰਨ ਨਾਲ ਹੱਡੀ ਦੇ ਆਲੇ-ਦੁਆਲੇ ਦੀਆਂ ਨਸਾਂ, ਖੂਨ ਦੀਆਂ ਨਾੜੀਆਂ ਅਤੇ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਫ੍ਰੈਕਚਰ ਦਾ ਸਹੀ ਇਲਾਜ ਮਾਲਿਸ਼ ਨਹੀਂ, ਸਗੋਂ ਡਾਕਟਰੀ ਜਾਂਚ ਅਤੇ ਮੈਡੀਕਲ ਤਰੀਕੇ ਨਾਲ ਕੀਤਾ ਗਿਆ ਇਲਾਜ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸੱਟ, ਹੱਡੀ ਟੁੱਟਣ ਜਾਂ ਐਕਸੀਡੈਂਟ ਹੋਣ ‘ਤੇ ਸਮਾਂ ਬਰਬਾਦ ਕੀਤੇ ਬਿਨਾਂ ਹਸਪਤਾਲ ਪਹੁੰਚਣਾ ਚਾਹੀਦਾ ਹੈ। ਸਬ-ਡਵੀਜ਼ਨਲ ਹਸਪਤਾਲ ਘੁੱਦਾ ਵਿਖੇ 24 ਘੰਟੇ ਐਮਰਜੈਂਸੀ ਸੇਵਾਵਾਂ ਉਪਲਬਧ ਹਨ ਅਤੇ ਹੱਡੀਆਂ ਤੇ ਜੋੜਾਂ ਦੀਆਂ ਸੱਟਾਂ, ਫ੍ਰੈਕਚਰ ਅਤੇ ਟਰੌਮਾ ਕੇਅਰ ਸਬੰਧੀ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਡਾ. ਸਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੱਟ ਲੱਗਣ ਤੋਂ ਬਾਅਦ ਲਾਪਰਵਾਹੀ ਨਾ ਵਰਤਣ ਅਤੇ ਨਾ ਹੀ ਕਿਸੇ ਅਣਜਾਣ ਵਿਅਕਤੀ ਤੋਂ ਮਾਲਿਸ਼ ਕਰਵਾਉਣ। ਸਮੇਂ ਸਿਰ ਮਾਹਿਰ ਡਾਕਟਰ ਕੋਲ ਪਹੁੰਚ ਕੇ ਜਾਂਚ ਕਰਵਾਉਣ ਨਾਲ ਸੰਭਾਵੀ ਪੇਚੀਦਗੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੱਟ ਲੱਗਣ ਤੋਂ ਬਾਅਦ ਇਲਾਜ ਵਿਚ ਕੀਤੀ ਗਈ ਦੇਰੀ ਕਈ ਵਾਰ ਨੁਕਸਾਨ ਨੂੰ ਹੋਰ ਵਧਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਰਾਜਨ ਗਰਗ ਸ੍ਰੀ ਦੁਰਗਾ ਪ੍ਰਾਚੀਨ ਮੰਦਿਰ ਮਾਈਸਰਖਾਨਾ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਪਿੰਡ ਬੁੱਗਰਾਂ ਵਿਖੇ ਹੈਲਥ ਐਂਡ ਵੈਲਨੈਸ ਸੈਂਟਰ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ
Ad Position 24