ਥਾਣੇਦਾਰ ਗੁਰਪ੍ਰੀਤ ਸਿੰਘ ਨੇ ਚੌਂਕੀ ਇੰਚਾਰਜ ਬਹਿਣੀਵਾਲ ਵਜੋਂ ਚਾਰਜ ਸੰਭਾਲਿਆ
ਮਾਨਸਾ, 29 ਨਵੰਬਰ (ਧਾਲੀਵਾਲ)- ਸਹਾਇਕ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਚਕੇਰੀਆਂ ਨੇ ਚੌਂਕੀ ਇੰਚਾਰਜ ਬਹਿਣੀਵਾਲ ਵਜੋਂ ਅਹੁਦਾ ਸੰਭਾਲ ਲਿਆ ਹੈ। ਵਧੀਆ ਐਥਲੀਟ ਰਹੇ ਗੁਰਪ੍ਰੀਤ ਨੇ ਵੱਖ-ਵੱਖ ਥਾਣਿਆਂ ਤੇ ਸੀ.
ਮਾਨਸਾ, 29 ਨਵੰਬਰ (ਧਾਲੀਵਾਲ)- ਸਹਾਇਕ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਚਕੇਰੀਆਂ ਨੇ ਚੌਂਕੀ ਇੰਚਾਰਜ ਬਹਿਣੀਵਾਲ ਵਜੋਂ ਅਹੁਦਾ ਸੰਭਾਲ ਲਿਆ ਹੈ। ਵਧੀਆ ਐਥਲੀਟ ਰਹੇ ਗੁਰਪ੍ਰੀਤ ਨੇ ਵੱਖ-ਵੱਖ ਥਾਣਿਆਂ ਤੇ ਸੀ.ਆਈ.ਏ. ਸਟਾਫ ਮਾਨਸਾ ’ਚ ਡਿਊਟੀ ਨਿਭਾਉਂਦਿਆਂ ਪੁਲਿਸ ਵਿਭਾਗ ’ਚ ਚੰਗੀ ਕਾਰਗੁਜਾਰੀ ਦਿਖਾਈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਮੁੱਖ ਮੁਲਜ਼ਮਾਂ ਨੂੰ ਕਾਬੂ ਕਰਨ ’ਚ ਵੀ ਉਸ ਦੀ ਅਹਿਮ ਭੂਮਿਕਾ ਰਹੀ ਹੈ। ਅਹੁਦਾ ਸੰਭਾਲਣ ਉਪਰੰਤ ਚੌਂਕੀ ਇੰਚਾਰਜ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਜਿਲ੍ਹਾ ਪੁਲਿਸ ਮੁਖੀ ਵੈਭਵ ਚੌਧਰੀ ਦੇ ਆਦੇਸ਼ਾਂ ’ਤੇ ਇਲਾਕੇ ’ਚ ਮਾੜੇ ਅਨਸਰਾਂ ਤੇ ਨਸ਼ਿਆਂ ਖਿਲਾਫ ਮੁਹਿੰਮ ਹੋਰ ਤੇਜ ਕੀਤੀ ਜਾਵੇਗੀ ਜਦਕਿ ਪਤਵੰਤਿਆਂ ਨੂੰ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਚੌਂਕੀ ਅਧੀਨ ਆਉਂਦੇ ਪਿੰਡਾਂ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਤਸਕਰਾਂ ਤੇ ਅਪਰਾਧੀਆਂ ਦੀ ਸੂਚਨਾ ਪੁਲਿਸ ਨੂੰ ਦੇਣ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ।