ਅਮਰੀਕਾ ਦੇ ਪ੍ਰਮੁੱਖ ਕਾਰੋਬਾਰੀ ਬਿਕਰਮ ਗਿੱਲ, ਬਹਾਦਰ ਗਿੱਲ ਨੂੰ ਸਦਮਾ, ਪਿਤਾ ਦਾ ਦਿਹਾਂਤ
ਭਗਤਾ ਭਾਈਕਾ, 15 ਸਤੰਬਰ (ਸੁਖਪਾਲ ਸਿੰਘ ਸੋਨੀ)-ਨਿਊ ਜਰਸੀ (ਅਮਰੀਕਾ) ਦੀ ਦਿੱਗਜ਼ ਕੰਪਨੀ ਗਿੱਲ ਐਨਰਜੀ ਦੇ ਪ੍ਰਮੁੱਖ ਅਤੇ ਨਿਊ ਜਰਸੀ ਇੰਡੀਆ ਦੇ ਕਮਿਸ਼ਨਰ ਬਿਕਰਮ ਸਿੰਘ ਗਿੱਲ ਅਤੇ ਉਨ੍ਹਾਂ ਦੇ ਭਰਾ ਬਹਾਦਰ ਸਿੰਘ ਗਿੱਲ ਮਲੂਕਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸੁਰਜੀਤ ਸਿੰਘ ਗਿੱਲ ਦਾ ਦਿਹਾਂਤ ਹੋ ਗਿਆ। ਸੁਰਜੀਤ ਸਿੰਘ ਗਿੱਲ ਦਾ ਅੰਤਿਮ ਸਸਕਾਰ ਅੱਜ 16 ਸਤੰਬਰ ਨੂੰ ਬਾਅਦ ਦੁਪਹਿਰ ਕਰੀਬ 3 ਵਜੇ ਉਨ੍ਹਾਂ ਦੇ ਜੱਦੀ ਪਿੰਡ ਮਲੂਕਾ (ਬਠਿੰਡਾ) ਵਿਖੇ ਕੀਤਾ ਜਾਵੇਗਾ।
ਸ
ਸਵ: ਸੁਰਜੀਤ ਸਿੰਘ ਗਿੱਲ
16-09-2026
ਭਗਤਾ ਭਾਈਕਾ, 15 ਸਤੰਬਰ (ਸੁਖਪਾਲ ਸਿੰਘ ਸੋਨੀ)-ਨਿਊ ਜਰਸੀ (ਅਮਰੀਕਾ) ਦੀ ਦਿੱਗਜ਼ ਕੰਪਨੀ ਗਿੱਲ ਐਨਰਜੀ ਦੇ ਪ੍ਰਮੁੱਖ ਅਤੇ ਨਿਊ ਜਰਸੀ ਇੰਡੀਆ ਦੇ ਕਮਿਸ਼ਨਰ ਬਿਕਰਮ ਸਿੰਘ ਗਿੱਲ ਅਤੇ ਉਨ੍ਹਾਂ ਦੇ ਭਰਾ ਬਹਾਦਰ ਸਿੰਘ ਗਿੱਲ ਮਲੂਕਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸੁਰਜੀਤ ਸਿੰਘ ਗਿੱਲ ਦਾ ਦਿਹਾਂਤ ਹੋ ਗਿਆ। ਸੁਰਜੀਤ ਸਿੰਘ ਗਿੱਲ ਦਾ ਅੰਤਿਮ ਸਸਕਾਰ ਅੱਜ 16 ਸਤੰਬਰ ਨੂੰ ਬਾਅਦ ਦੁਪਹਿਰ ਕਰੀਬ 3 ਵਜੇ ਉਨ੍ਹਾਂ ਦੇ ਜੱਦੀ ਪਿੰਡ ਮਲੂਕਾ (ਬਠਿੰਡਾ) ਵਿਖੇ ਕੀਤਾ ਜਾਵੇਗਾ। ਸੁਰਜੀਤ ਸਿੰਘ ਗਿੱਲ ਦੇ ਦਿਹਾਂਤ ਉੱਪਰ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਗੁਰਪ੍ਰੀਤ ਸਿੰਘ ਮਲੂਕਾ ਪ੍ਰਧਾਨ ਭਾਜਪਾ ਦਿਹਾਤੀ ਬਠਿੰਡਾ, ਹਰਿੰਦਰ ਸਿੰਘ ਮਹਿਰਾਜ, ਰਾਕੇਸ ਗੋਇਲ, ਗਗਨਦੀਪ ਗਰੇਵਾਲ, ਜਗਮੋਹਣ ਭਗਤਾ, ਦਰਸ਼ਨ ਸਿੰਘ ਭਾਈਕੇ, ਕੂਕੀ ਅਰੋੜਾ, ਸਤਵਿੰਦਰਪਾਲ ਸਿੱਧੂ, ਸੁਖਜਿੰਦਰ ਖਹਿਰਾ, ਜਸਪਾਲ ਵੜਿੰਗ, ਗੁਰਪਾਲ ਢਿੱਲਵਾਂ, ਸੁਖਜਿੰਦਰ ਖਾਨਦਾਨ, ਪਿੰਟੂ ਜਲਾਲ, ਗੋਗੀ ਬਰਾੜ, ਅਮਨ ਬੁਰਜ ਲੱਧਾ, ਭੀਮ ਸੈਨ ਜਲਾਲ, ਦਵਿੰਦਰ ਸਿੰਘ ਮਠਾੜੂ, ਬੱਬੂ ਭਾਈਕੇ, ਮਿ. ਨਿਰਮਲ ਸਿੰਘ ਹੀਰੋ, ਬੱਬੀ ਰਾਮੂੰਵਾਲਾ, ਹਰਜੀਤ ਸਿੰਘ ਦਰੋਗਾ, ਰਘਵੀਰ ਖਾਨਾਪੱਤੀ, ਗੁਰਤੇਜ ਸਿੰਘ ਚਾਨੀ, ਸਿੱਪੀ ਸਿਰੀਏਵਾਲਾ ਮੈਂਬਰ ਜਿਲ੍ਹਾ ਪ੍ਰੀਸ਼ਦ, ਗੁਰਪਾਲ ਭੱਟੀ, ਨਾਇਬ ਸਿੰਘ ਹਮੀਰਗੜ੍ਹ, ਗੁਰਬਚਨ ਧੀਮਾਨ, ਮਿ. ਰਛਪਾਲ ਨਿੱਕਾ, ਹਰਜੀਤ ਮਲੂਕਾ, ਨਿਰਮਲ ਮਲੂਕਾ, ਹਰਪਾਲ ਫੌਜੀ ਮਲੂਕਾ, ਗੁਰਵਿੰਦਰ ਕੌਰ ਭਗਤਾ, ਲਖਵੀਰ ਮੌੜ, ਗੁਰਚਰਨ ਪੁਰੀ ਕੌਂਸਲਰ, ਹਰਦੇਵ ਕਿੰਗਰਾ, ਹਰਮਨ ਢਿਪਾਲੀ, ਅਮਰਜੀਤ ਸਿੰਘ ਦਿਆਲਪੁਰਾ ਭਾਈਕਾ ਆਦਿ ਅਕਾਲੀ ਸਮਰਥਕਾਂ ਨੇ ਉਨ੍ਹਾਂ ਦੇ ਭਰਾ ਸੂਬੇਦਾਰ ਰਣਜੀਤ ਸਿੰਘ ਗਿੱਲ ਅਮਰੀਕਾ ਅਤੇ ਜਗਦੀਸ਼ ਸਿੰਘ ਗਿੱਲ ਉੱਘੇ ਕਿਸਾਨ, ਬੇਟੇ ਬਿਕਰਮ ਸਿੰਘ ਗਿੱਲ ਅਤੇ ਬਹਾਦਰ ਸਿੰਘ ਗਿੱਲ ਉੱਘੇ ਕਿਸਾਨ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।