16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਐਸ.ਬੀ.ਆਈ. ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਮਹਿਮਾ ਨੂੰ ਫਰਨੀਚਰ ਤੇ ਸਾਜ਼ੋ-ਸਾਮਾਨ ਭੇਟ

ਬੱਲੂਆਣਾ, 15 ਸਤੰਬਰ (ਗੁਰਨੈਬ ਸਾਜਨ)-ਸਟੇਟ ਬੈਂਕ ਆਫ਼ ਇੰਡੀਆ ਵਲੋਂ ਆਪਣੀ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ ਗਤੀਵਿਧੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ, ਬੁਰਜ ਮਹਿਮਾ ਵਿਖੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵੱਖ-ਵੱਖ ਫਰਨੀਚਰ ਅਤੇ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਗਿਆ। ਇਸ ਤਹਿਤ ਸਕੂਲ ਨੂੰ ਸਮਾਰਟ ਬੋਰਡ, ਪ੍ਰਿੰਟਰ, 6 ਦਫ਼ਤਰੀ ਕੁਰਸੀਆਂ, ਇਨਵਰਟਰ ਅਤੇ ਬੈਟਰੀ, 10 ਸੀਲਿੰਗ ਫੈਨ, ਸਲਾਈਡ-ਸਵਿੰਗ ਅਤੇ ਆਨਰੇਬਲ ਬੋਰਡ ਆਦਿ ਪ੍ਰਦਾਨ ਕੀਤੇ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਬੱਲੂਆਣਾ, 15 ਸਤੰਬਰ (ਗੁਰਨੈਬ ਸਾਜਨ)-ਸਟੇਟ ਬੈਂਕ ਆਫ਼ ਇੰਡੀਆ ਵਲੋਂ ਆਪਣੀ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ ਗਤੀਵਿਧੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ, ਬੁਰਜ ਮਹਿਮਾ ਵਿਖੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵੱਖ-ਵੱਖ ਫਰਨੀਚਰ ਅਤੇ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਗਿਆ। ਇਸ ਤਹਿਤ ਸਕੂਲ ਨੂੰ ਸਮਾਰਟ ਬੋਰਡ, ਪ੍ਰਿੰਟਰ, 6 ਦਫ਼ਤਰੀ ਕੁਰਸੀਆਂ, ਇਨਵਰਟਰ ਅਤੇ ਬੈਟਰੀ, 10 ਸੀਲਿੰਗ ਫੈਨ, ਸਲਾਈਡ-ਸਵਿੰਗ ਅਤੇ ਆਨਰੇਬਲ ਬੋਰਡ ਆਦਿ ਪ੍ਰਦਾਨ ਕੀਤੇ ਗਏ। ਬੈਂਕ ਵਲੋਂ ਕੀਤੀ ਗਈ ਇਹ ਪਹਿਲ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਲਈ ਆਧੁਨਿਕ ਅਤੇ ਬਿਹਤਰ ਸਿੱਖਿਆ ਮਾਹੌਲ ਪ੍ਰਦਾਨ ਕਰਨ ਵਿਚ ਸਹਾਇਕ ਹੋਵੇਗੀ। ਬੈਂਕ ਅਧਿਕਾਰੀਆਂ ਨੇ ਕਿਹਾ ਕਿ ਐਸ ਬੀ ਆਈ ਸਿਰਫ਼ ਬੈਂਕਿੰਗ ਸੇਵਾਵਾਂ ਤੱਕ ਸੀਮਿਤ ਨਹੀਂ, ਸਗੋਂ ਸਮਾਜ ਦੇ ਲੋੜਵੰਦ ਵਰਗਾਂ ਅਤੇ ਬੱਚਿਆਂ ਦੇ ਉਜਵਲ ਭਵਿੱਖ ਲਈ ਵੀ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਲਈ ਵਚਨਬੱਧ ਹੈ। ਇਸ ਮੌਕੇ ਬ੍ਰਾਂਚ ਮੈਨੇਜਰ ਵਿਰਕ ਕਲਾਂ ਵਿਸ਼ਾਲ ਕਸ਼ਯਪ, ਮੈਨੇਜਰ ਐਚ ਆਰ ਆਸ਼ੀਸ਼ ਕੁਮਾਰ, ਡੀਜੀਐਸ ਪਾਲ ਕੁਮਾਰ, ਸਕੂਲ ਸਟਾਫ਼ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਐਚ ਟੀ, ਹਰਜੀਤ ਕੌਰ, ਸੁਖਦੇਵ ਕੌਰ, ਰਮਨਦੀਪ ਕੌਰ, ਮਨਜੀਤ ਕੌਰ, ਸੁਖਜੀਤ ਸਿੰਘ, ਅਮਨਦੀਪ ਸਿੰਘ ਤੇ ਜਸਪਾਲ ਸਿੰਘ ਲੱਖੀ ਜੰਗਲ ਹਾਜ਼ਰ ਸਨ। ਸਮੁੱਚੇ ਸਕੂਲ ਸਟਾਫ਼ ਵਲੋਂ ਜਸਪਾਲ ਸਿੰਘ ਲੱਖੀ ਜੰਗਲ ਨੇ ਇਸ ਨੇਕ ਕਦਮ ਲਈ ਐਸ.ਬੀ.ਆਈ. ਬੈਂਕ ਦੇ ਇਸ ਉਪਰਾਲੇ ਲਈ ਸਮੁੱਚੀ ਟੀਮ ਦਾ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਅਧਿਆਪਕ 20 ਨੂੰ ਸੰਗਰੂਰ ਵਿਖੇ ਕਰਨਗੇ ਪੱਕੇ ਮੋਰਚੇ ਦੀ ਸ਼ੁਰੂਆਤ ਅਗਲੀ ਖ਼ਬਰ ਮਹੰਤ ਕਾਹਨ ਸਿੰਘ ਸੇਵਾ ਪੰਥੀ ਦੇ ਜਨਮ ਦਿਵਸ ਮੌਕੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ
Ad Position 24