ਖੇਡ ਮੈਦਾਨ ’ਚੋਂ ਬਿਜਲੀ ਦੀ ਕੇਬਲ ਚੋਰੀ
ਰੁਪਾਣਾ, 15 ਸਤੰਬਰ (ਜਗਜੀਤ ਸਿੰਘ)-ਪਿੰਡ ਤਾਮਕੋਟ ਦੇ ਖੇਡ ਮੈਦਾਨ ’ਚੋਂ ਬਿਜਲੀ ਦੀ ਕੇਬਲ ਚੋਰੀ ਹੋ ਜਾਣ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਦਿੰਦਿਆਂ ਫੁੱਟਬਾਲ ਖਿਡਾਰੀ ਗੁਰਪਿਆਰ ਸਿੰਘ, ਸ਼ਿਵਰਾਜ ਸਿੰਘ, ਸੁਖਪ੍ਰੀਤ ਸਿੰਘ, ਅਨਮੋਲ ਸਿੰਘ, ਡਿਪਟੀ ਸਿੰਘ ਆਦਿ ਨੇ ਦੱਸਿਆ ਪੰਜਾਬ ਸਰਕਾਰ ਦੀ ਸਕੀਮ ਤਹਿਤ ਅਤੇ ਕੈਬਨਿਟ ਮੰਤਰੀ ਡਾ.
ਰੁਪਾਣਾ, 15 ਸਤੰਬਰ (ਜਗਜੀਤ ਸਿੰਘ)-ਪਿੰਡ ਤਾਮਕੋਟ ਦੇ ਖੇਡ ਮੈਦਾਨ ’ਚੋਂ ਬਿਜਲੀ ਦੀ ਕੇਬਲ ਚੋਰੀ ਹੋ ਜਾਣ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਦਿੰਦਿਆਂ ਫੁੱਟਬਾਲ ਖਿਡਾਰੀ ਗੁਰਪਿਆਰ ਸਿੰਘ, ਸ਼ਿਵਰਾਜ ਸਿੰਘ, ਸੁਖਪ੍ਰੀਤ ਸਿੰਘ, ਅਨਮੋਲ ਸਿੰਘ, ਡਿਪਟੀ ਸਿੰਘ ਆਦਿ ਨੇ ਦੱਸਿਆ ਪੰਜਾਬ ਸਰਕਾਰ ਦੀ ਸਕੀਮ ਤਹਿਤ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਮਿਹਨਤ ਸਦਕਾ ਪਿੰਡ ਦੇ ਖੇਡ ਮੈਦਾਨ ਵਿਚ ਲਾਇਟਾਂ ਲੱਗ ਰਹੀਆਂ ਹਨ ਅਤੇ ਲਾਇਟਾਂ ਲਈ ਅੰਡਰ ਗਰਾਊਂਡ ਬਿਜਲੀ ਦੀ ਕੇਬਲ ਪਾਈ ਗਈ ਸੀ। ਉਨ੍ਹਾਂ ਦੱਸਿਆ ਕਿ ਅਜੇ ਕੂਨੈਕਸ਼ਨ ਚਾਲੂ ਨਹੀਂ ਕੀਤਾ, ਪਰ ਬੀਤੀ ਰਾਤ ਚੋਰ ਕੇਬਲ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਇਸ ਦੀ ਜਾਣਕਾਰੀ ਥਾਣਾ ਲੱਖੇਵਾਲੀ ਦੀ ਪੁਲਿਸ ਪਾਰਟੀ ਨੂੰ ਦੇ ਦਿੱਤੀ ਹੈ।