16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਬਠਿੰਡਾ ’ਚ ‘ਰਿਟਰਨ ਬੈਕ, ਬੋਲਾਂਗੇ ਸੱਚ’ ਕਮੇਡੀ ਨਾਟਕ 19 ਸਤੰਬਰ ਨੂੰ ਪੰਜਾਬੀ ਫ਼ਿਲਮਾਂ ਦੇ ਨਾਮਵਰ ਕਲਾਕਾਰ ਦੇਣਗੇ ਲਾਈਵ ਪੇਸ਼ਕਾਰੀ

ਬਠਿੰਡਾ, 15 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਲੋਕ ਸਾਹਿਤ, ਸਭਿਆਚਾਰ ਅਤੇ ਕਲਾ ਨੂੰ ਸਮਰਪਿਤ ਸੰਸਥਾ ਲੋਕ ਰੰਗ ਮੰਚ (ਰਜਿ.) ਬਠਿੰਡਾ ਵਲੋਂ ਕਮੇਡੀ ਨਾਟਕ ‘ਰਿਟਰਨ ਬੈਕ, ਬੋਲਾਂਗੇ ਸੱਚ’ ਦਾ ਮੰਚਨ 19 ਸਤੰਬਰ ਨੂੰ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਕੀਤਾ ਜਾਵੇਗਾ।

Ad Position 21
repet_subhas-goyals [Copy P29]
ਗੁਰਿੰਦਰ ਸਿੰਘ ਬਰਾੜ। 16-09-2026
ਬਠਿੰਡਾ, 15 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਲੋਕ ਸਾਹਿਤ, ਸਭਿਆਚਾਰ ਅਤੇ ਕਲਾ ਨੂੰ ਸਮਰਪਿਤ ਸੰਸਥਾ ਲੋਕ ਰੰਗ ਮੰਚ (ਰਜਿ.) ਬਠਿੰਡਾ ਵਲੋਂ ਕਮੇਡੀ ਨਾਟਕ ‘ਰਿਟਰਨ ਬੈਕ, ਬੋਲਾਂਗੇ ਸੱਚ’ ਦਾ ਮੰਚਨ 19 ਸਤੰਬਰ ਨੂੰ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਕੀਤਾ ਜਾਵੇਗਾ। ਇਹ ਨਾਟਕ ਸ਼ਾਮ 6.30 ਵਜੇ ਸ਼ੁਰੂ ਹੋਵੇਗਾ। ਲੋਕ ਰੰਗ ਮੰਚ ਪ੍ਰਧਾਨ ਗੁਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਵਿਸ਼ੇਸ਼ ਸ਼ਾਮ ਦੌਰਾਨ ਪੰਜਾਬੀ ਫ਼ਿਲਮ ਜਗਤ ਦੇ ਪ੍ਰਸਿੱਧ ਅਦਾਕਾਰ ਆਪਣੀ ਲਾਈਵ ਪੇਸ਼ਕਾਰੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਪਦਮ ਸ੍ਰੀ ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗਾਧੂ, ਮਲਕੀਤ ਰੌਣੀ, ਸੀਮਾ ਕੌਸ਼ਲ, ਭੁਪਿੰਦਰ ਬਰਨਾਲਾ, ਇਮਰਾਨ ਸ਼ੇਖ, ਜਸ਼ਨ ਹੀਰ ਅਤੇ ਵੀਰਪਾਲ ਸਮੇਤ ਕਈ ਨਾਮਵਰ ਕਲਾਕਾਰ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਉਨ੍ਹਾਂ ਕਿਹਾ ਕਿ ਲੋਕ ਰੰਗ ਮੰਚ ਵਲੋਂ ਪੰਜਾਬੀ ਲੋਕ ਸਾਹਿੱਤ, ਸੱਭਿਆਚਾਰ ਅਤੇ ਰੰਗਮੰਚ ਦੀਆਂ ਕਦਰਾਂ-ਕੀਮਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ‘ਰਿਟਰਨ ਬੈਕ, ਬੋਲਾਂਗੇ ਸੱਚ’ ਵੀ ਇਸੇ ਲੜੀ ਦਾ ਹਿੱਸਾ ਹੈ, ਜਿਸ ਰਾਹੀਂ ਦਰਸ਼ਕਾਂ ਨੂੰ ਹਾਸੇ-ਮਜ਼ਾਕ ਦੇ ਨਾਲ-ਨਾਲ ਸਮਾਜ ਨਾਲ ਜੁੜੇ ਮੁੱਦਿਆਂ ਦੀ ਝਲਕ ਵੀ ਵੇਖਣ ਨੂੰ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਗ੍ਰਾਮ ਪੰਚਾਇਤ ਅਤੇ ਬਾਲਿਆਂਵਾਲੀ ਵਾਸੀਆਂ ’ਤੇ ਦਰਜ ਪਰਚੇ ਰੱਦ ਕਰਵਾਉਣ ਦਾ- ਸੰਘਰਸ਼ ਕਮੇਟੀ ਬਾਲਿਆਂਵਾਲੀ ਵਲੋਂ ਥਾ... ਅਗਲੀ ਖ਼ਬਰ ਅਧਿਆਪਕਾਂ ਵਲੋਂ ਗੈਰ-ਵਿੱਦਿਅਕ ਡਿਊਟੀਆਂ ਤੇ ਬੇਲੋੜੀਆਂ ਡਾਕਾਂ ਦੇ ਬਾਈਕਾਟ ਦਾ ਐਲਾਨ
Ad Position 24